ਹਰ ਸਾਲ ਦੀ ਤਰ੍ਹਾਂ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਇਸ ਸਾਲ ਵੀ ਨੈਸ਼ਨਲ ਸਿੱਖ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਇਹ ਕਨਵੈਨਸ਼ਨ 18 ਸਤੰਬਰ ਦਿਨ ਐਤਵਾਰ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ, ਵੂਲਵਰਹੈਂਪਟਨ ਵਿਖੇ ਕਰਵਾਈ ਜਾ ਰਹੀ ਹੈ। 18 ਸਤੰਬਰ ਨੂੰ ਸਵੇਰੇ 10 ਵਜੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਵੱਖ-ਵੱਖ ਮੁਲਕਾਂ ਤੋਂ ਆਏ ਪੰਥਕ, ਰਾਜਨੀਤਕ ਅਤੇ ਧਾਰਮਿਕ ਬੁਲਾਰਿਆਂ ਦੇ ਨਾਲ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥੇ ਕੀਰਤਨ, ਪੰਥਕ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਉਣਗੇ।
ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ 18 ਮਾਰਚ 2016 ਨੂੰ ਬਰਤਾਨੀਆ ਸਰਕਾਰ ਨੇ "ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ" ਤੋਂ ਪਾਬੰਦੀ ਹਟਾ ਲਈ ਹੈ।
ਬਰਤਾਨੀਆ ਸਰਕਾਰ ਨੇ ਸਿੱਖ ਜੱਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ 'ਤੇ ਲੱਗੀ ਪਾਬੰਦੀ ਨੂੰ 15 ਸਾਲਾਂ ਬਾਅਦ ਹਟਾ ਲਿਆ ਹੈ। 2001 ਵਿੱਚ ਖਾਲਿਸਤਾਨ ਪੱਖੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਸਮੇਤ ਤਿੰਨ ਖਾਲਿਸਤਾਨੀ ਸਿੱਖ ਜੱਥੇਬੰਦੀਆਂ 'ਤੇ ਪਾਬੰਦੀ ਲਗਾਈ ਗਈ ਸੀ।
ਬਰਤਾਨੀਆ ਵਿੱਚ ਪਾਬੰਦੀਸ਼ੁਦਾ ਸਿੱਖ ਜੱਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟਾਉਣ ਲਈ 15 ਮਾਰਚ ਨੂੰ ਬਰਤਾਨਵੀ ਸੰਸਦ 'ਚ ਮਤਾ ਲਿਆਂਦਾ ਜਾਵੇਗਾ ਅਤੇ ਉਸੇ ਹਫ਼ਤੇ ਹੀ ਹਾਊਸ ਆਫ਼ ਲਾਰਡ 'ਚ ਵੀ ਮਤਾ ਆਵੇਗਾ, ਜਿਸ 'ਤੇ ਬਹਿਸ ਹੋਣ ਉਪਰੰਤ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਯੂ.ਕੇ. ਤੋਂ ਪਾਬੰਦੀ ਹਟ ਜਾਵੇਗੀ ।ਇਹ ਬਹਿਸ 15 ਮਾਰਚ ਨੂੰ ਸ਼ਾਮੀ 7 ਵਜੇ ਦੇ ਲਗਭਗ ਹੋਵੇਗੀ ।ਇਸ ਗੱਲ ਦੀ ਪੁਸ਼ਟੀ ਗ੍ਰਹਿ ਮੰਤਰੀ ਵਲੋਂ ਸ਼ੈਡੋ ਗ੍ਰਹਿ ਮੰਤਰੀ ਐਾਡੀ ਬਰਨਹੈਮ ਨੂੰ ਲਿਖੇ ਪੱਤਰ 'ਚ ਕੀਤੀ ਗਈ ਹੈ ।
ਅੱਜ ਇੱਥੇ ਪਾਰਲੀਮੈਂਟ ਵਿੱਚ ਹੋਈ ਬਹਿਸ ਦੌਰਾਨ ਘਰੇਲੂ ਸਕੱਤਰ ਵੱਲੋਂ ਅੰਤਰਰਾਸ਼ਟਰੀ ਸਿੱਖ ਯੂਥ ਫੈੱਡਰੇਸ਼ਨ ਤੋਂ ਪਾਬੰਦੀ ਹਟਾਉਣ ਦੀ ਪੁਸ਼ਟੀ ਕੀਤੀ ਗਈ।ਜੋਹਨ ਸਪੈਲਰ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਨੇ ਕਿਹਾ ਕਿ ਘਰੇਲੂ ਸਕੱਤਰ ਨੇ ਅੰਤਰਰਾਸ਼ਟਰੀ ਸਿੱਖ ਯੂਥ ਫੈੱਡਰੇਸ਼ਨ ਤੇ ਲੱਗੀ ਪਾਬੰਦੀ ਹਟਾਈ ਜਾ ਰਹੀ।