Tag Archive "indus-water-treaty"

Indus water Treaty Article by Parmjeet Singh Gazi

ਸਿੰਧ ਜਲ ਸੰਧੀ : ਮੁੜ ਚਰਚਾ ਵਿਚ ਕਿਉਂ ਅਤੇ ਅਗਾਂਹ ਕੀ ਹੋਵੇਗਾ?

ਸਿੰਧ ਜਲ ਸੰਧੀ (ਇੰਡਸ ਵਾਟਰ ਟਰੀਟੀ) 1960 ਇੰਡੀਆ ਅਤੇ ਪਾਕਿਸਤਾਨ ਦਰਮਿਆਨ 9 ਸਾਲ ਵਰਲਡ ਬੈਂਕ ਦੀ ਸਾਲਸੀ ਵਿਚ ਚੱਲੀ ਗੱਲਬਾਤ ਤੋਂ ਬਾਅਦ ਹੋਂਦ ਵਿਚ ਆਈ ਸੀ। ਸਿੰਧ ਬੇਸਨ ਦੇ ਦਰਿਆਵਾਂ ਦੇ ਪਾਣੀ ਦੀ ਵੰਡ/ਵਰਤੋਂ ਬਾਰੇ ਇਹ ਸੰਧੀ ਉੱਤੇ ਇੰਡੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਪਾਕਿਸਤਾਨ ਦੇ ਸਦਰ (ਪ੍ਰੈਜ਼ੀਡੈਂਟ) ਅਯੂਬ ਖਾਨ ਅਤੇ ਵਰਲਡ ਬੈਂਕ ਵੱਲੋਂ ਡਲਬਯੂ. ਏ. ਬੀ. ਇਲਫ ਨੇ 19 ਸਤੰਬਰ 1960 ਨੂੰ ਦਸਤਖਤ ਕੀਤੇ ਸਨ।

ਕਿਸ਼ਨਗੰਗਾ ਬੰਨ੍ਹ ਨੂੰ ਸਿੰਧ ਜਲ ਸਮਝੌਤੇ ਦੀ ਉਲੰਘਣਾ ਦਸਦਿਆਂ ਵਿਸ਼ਵ ਬੈਂਕ ਕੋਲ ਪਹੁੰਚਿਆ ਪਾਕਿਸਤਾਨ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਸ਼ਵ ਬੈਂਕ ਦੀ ਵਿਚੋਲਗਿਰੀ ਨਾਲ ਦਰਿਆਈ ਪਾਣੀਆਂ ਦੀ ਵੰਡ ਲਈ ਕੀਤਾ ਗਿਆ ਸਿੰਧ ਜਲ ਸਮਝੌਤਾ ਇਕ ਵਾਰ ਫੇਰ ਚਰਚਾ ਵਿਚ ...

ਨਿਤਿਨ ਗਡਕਰੀ ਦੇ ਬਿਆਨ ਦੀ ਰੋਸ਼ਨੀ ਵਿੱਚ; ਪੰਜਾਬ ਦੇ ਪਾਣੀ ਦੀ ਲੁੱਟ ਖਾਤਰ ਝੂਠ ਦੀ ਦੁਹਾਈ ਤੇ ਸੱਚ ਤੇ ਪਰਦਾ

ਐਸ. ਵਾਈ. ਐਲ ਰਾਹੀਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਵਾਲਾ ਪੰਜਾਬ ਦੇ ਘਾਟੇ ਨੂੰ ਪਾਕਿਸਤਾਨ ਦੇ ਪਾਣੀ ਨਾਲ ਪੂਰਨ ਵਾਲੀ ਕੇਂਦਰ ਸਰਕਾਰ ਦੀ ਦਲੀਲ ਜਿੱਥੇ ਝੂਠੀ ਤਾਂ ਹੈ ਹੀ ਉਥੇ ਉਸ ਵੱਲੋਂ ਸ਼ਾਰਦਾ ਨਹਿਰ ਦੇ ਹਰਿਆਣੇ ਨੂੰ ਮਿਲਣ ਵਾਲੇ ਪਾਣੀ ਬਾਬਤ ਜਿਹੜਾ ਓਹਲਾ ਰੱਖਿਆ ਜਾ ਰਿਹਾ ਹੈ ਉਥੋਂ ਇਹ ਸਾਬਤ ਹੋ ਜਾਂਦਾ ਹੈ ਕਿ ਮਨਸ਼ਾ ਹਰਿਆਣੇ ਨੂੰ ਪਾਣੀ ਦੇਣ ਦਾ ਨਹੀਂ ਬਲਕਿ ਪੰਜਾਬ ਦਾ ਪਾਣੀ ਖੋਹਣ ਦਾ ਹੈ।

ਭਾਰਤ-ਪਾਕਿ ਸਿੰਧੂ ਜਲ ਕਮਿਸ਼ਨ ਦੀ ਦੋ ਰੋਜ਼ਾ ਮੀਟਿੰਗ ਵੀਰਵਾਰ ਤੋਂ ਦਿੱਲੀ ਵਿਚ

ਭਾਰਤ ਤੇ ਪਾਕਿਸਤਾਨ ਵਿਚਕਾਰ ਸਿੰਧੂ ਦਰਿਆ ਦੇ ਪਾਣੀ ਦੀ ਵੰਡ ਲਈ ਕਾਇਮ ਸਥਾਈ ਸਿੰਧੂ ਕਮਿਸ਼ਨ ਦੀ ਦੋ ਰੋਜ਼ਾ ਮੀਟਿੰਗ ਦਿੱਲੀ ਵਿਖੇ ਵੀਰਵਾਰ ਤੋਂ ਸ਼ੁਰੂ ਹੋਵੇਗੀ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਦੇ ਇਸ ਸੰਧੀ ਅਧੀਨ ਆਉਂਦੇ ਦਰਿਆਈ ਪਾਣੀਆਂ ਨਾਲ ਸਬੰਧਤ ਮਸਲੇ ਵਿਚਾਰੇ ਜਾਣਗੇ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਸਥਾਈ ਸਿੰਧੂ ਕਮਿਸ਼ਨ ਦੀ 114ਵੀਂ ਮੀਟਿੰਗ ਹੋਵੇਗੀ। ਸਿੰਧੂ ਦਰਿਆ ਦੇ ਪਾਣੀ ਸਬੰਧੀ ਦੋਵਾਂ ਦੇਸ਼ਾਂ ਵਿਚਕਾਰ ਹੋਈ ਸੰਧੀ ਦੇ ਮੁਤਾਬਿਕ ਇਹ ਮੀਟਿੰਗ ਸਾਲ ਵਿੱਚ ਇੱਕ ਵਾਰ ਹੋਣੀ ਹੁੰਦੀ ਹੈ।