ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਭਾਰਤ ਦੇ ਜਾਸੂਸ ਕੁਲਭੂਸਨ ਜਾਧਵ ਨੂੰ ਹੋਏ ਫ਼ਾਂਸੀ ਦੇ ਹੁਕਮਾਂ ਉਤੇ ਅਤੇ ਭਾਰਤ ਦੀ ਹਕੂਮਤ ਤੇ ਹਿੰਦੂ ਆਗੂਆਂ ਵ¤ਲੋਂ ਇਕ ਦਮ ਤਕੜਾ ਵਿਰੋਧ ਕਰਨ ਦੇ ਅਮਲਾਂ ਉਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਘੱਟਗਿਣਤੀ ਕੌਮਾਂ ਦੇ ਨਾਇਕਾਂ ਸ਼ਹੀਦ ਸਤਵੰਤ ਸਿੰਘ, ਕੇਹਰ ਸਿੰਘ, ਭਾਈ ਜਿੰਦਾ, ਭਾਈ ਸੁੱਖਾ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਲੜਨ ਵਾਲੇ ਮਕਬੂਲ ਭੱਟ, ਅਫਜ਼ਲ ਗੁਰੂ ਦੀ ਫਾਂਸੀ 'ਤੇ ਖੁਸ਼ੀ ਮਨਾਉਣ ਵਾਲੇ ਹਿੰਦੂਤਵੀ ਹੁਣ ਆਪਣੇ ਜਾਸੂਸ ਏਜੰਟ ਕੁਲਭੂਸ਼ਣ ਜਾਧਵ ਦੀ ਸਜ਼ਾ 'ਤੇ ਕਿਉਂ ਤੜਪ ਰਹੇ ਹਨ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ 'ਤੇ ਆਧਾਰਿਤ ਟੀ.ਵੀ. ਲੜੀਵਾਰ (ਸੀਰੀਅਲ) ਬੰਦ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਲਾਈਫ ਓ.ਕੇ. ਚੈਨਲ 'ਤੇ ਚੱਲ ਰਿਹਾ ਇਹ ਲੜੀਵਾਰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਗਲਤ ਰੂਪ 'ਚ ਪੇਸ਼ ਕਰ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਸ੍ਰੀ ਹਰੀਸ਼ ਖਾਰੇ ਨੂੰ ਇਕ ਪੱਤਰ ਲਿਖਿਆ ਗਿਆ ਹੈ। ਪੱਤਰ ਮੁੱਖ ਸੰਪਾਦਕ ਵਲੋਂ 12 ਫਰਵਰੀ, 2017 ਨੂੰ ਲਿਖੇ ਲੇਖ ਦੇ ਜਵਾਬ 'ਚ ਲਿਖਿਆ ਗਿਆ ਹੈ।
ਪਿਛਲੇ ਸਾਲ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਵਿਚ ਸਵੇਰੇ-ਸਵੇਰੇ ਇਕ ਨੌਜਵਾਨ ਨਾਲ ਮੁਲਾਕਾਤ ਹੋਈ, ਜਿਹੜਾ ਹੱਥ ਵਿਚ ਅਖ਼ਬਾਰ ਫੜੀ, ਉਦਾਸ ਹੋਇਆ ਬੈਠਾ ਸੀ। ਪੁੱਛਣ 'ਤੇ ਕਾਫੀ ਚਿਰ ਚੁੱਪ ਰਹਿਣ ਪਿੱਛੋਂ ਏਨਾ ਹੀ ਬੋਲਿਆ, "ਅਸੀਂ ਅੱਜ ਦੇ ਦਿਨ ਇੰਡੀਆ ਦੇ ਗ਼ੁਲਾਮ ਹੋਏ ਸੀ, ਮੈਂ ਸਿੱਕਮ ਦਾ ਰਹਿਣ ਵਾਲਾ ਹਾਂ।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜ਼ੀ.ਟੀ.ਵੀ. 'ਤੇ ਚਲਦੇ ਲੜੀਵਾਰ 'ਕਾਲਾ ਟੀਕਾ' ਦੇ 20 ਸਤੰਬਰ ਦੀ ਕੜੀ ਵਿੱਚ ਸਿੱਖਾਂ ਦੇ ਧਾਰਮਿਕ ਚਿੰਨ੍ਹ ਕ੍ਰਿਪਾਨ ਦੀ ਗਲਤ ਢੰਗ ਨਾਲ ਵਰਤੋਂ ਕਰਨ 'ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਸਬ ਟੀਵੀ ਦਾ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਇਕ ਕਲਾਕਾਰ ਵਲੋਂ ਦਰਬਾਰ ਸਾਹਿਬ ਵਿਖੇ ਗਣੇਸ਼ ਦੀ ਮੂਰਤੀ ਸਥਾਪਿਤ ਕੀਤੇ ਜਾਣ ਦੀ ਗੱਲ ਕਰਨ 'ਤੇ ਬਾਅਦ ਵਿੱਚ ਵਿਖਾਏ ਜਾਣ ਦੇ ਖਿਲਾਫ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਾਸ ਲਿਖਤੀ ਸ਼ਿਕਾਇਤ ਕੀਤੀ ਹੈ। ਅਖੰਡ ਕੀਰਤਨੀ ਜਥਾ ਦੇ ਭਾਈ ਪ੍ਰਣਾਮ ਸਿੰਘ, ਅਕਾਲ ਖਾਲਸਾ ਦਲ ਦੇ ਸ. ਸੁਰਿੰਦਰ ਪਾਲ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਨੇ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਸੀਰੀਅਲ ਦੇ ਨਿਰਦੇਸ਼ਕ, ਕਲਾਕਾਰ ਗੁਰਚਰਨ ਸਿੰਘ ਅਤੇ ਪ੍ਰੋਡਿਊਸਰ ਸ੍ਰੀ ਅਧਿਕਾਰੀ ਬ੍ਰਦਰਜ ਖਿਲਾਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਏ ਜਾਣ ਖਿਲਾਫ ਧਾਰਾ 295-ਏ ਤਹਿ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਕੈਨੇਡਾ ਦੇ ਮੰਤਰੀ ਰਾਲੇਫ ਗੂਡੇਲ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਭਾਰਤੀ ਮੀਡੀਆ ਵਲੋਂ ਕੈਨੇਡਾ ਵਿਚ ਦਹਿਸ਼ਤਗਰਦੀ ਦੇ ਟ੍ਰੇਨਿੰਗ ਕੈਂਪਾਂ ਦੀ ਜੋ ਗੱਲ ਕਹੀ ਜਾ ਰਹੀ ਹੈ ਉਸਤੇ ਜੋ ਵੀ ਜ਼ਰੂਰੀ ਕਦਮ ਚੁਕੇ ਜਾਣੇ ਚਾਹੀਦੇ ਹੋਣੇਗੇ ਉਹ ਚੁੱਕੇ ਜਾਣਗੇ।
ਯੂ.ਐਨ.ਆਈ. ਦੇ ਸੇਵਾ ਮੁਕਤ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਭਾਰਤੀ ਮੀਡੀਆ ਦੇ ਰਵੱਈਏ ਅਤੇ ਉਸ ਦੀ ਪਹੁੰਚ ਦਾ ਵਿਸ਼ਲੇਸ਼ਣ ਕੀਤਾ ਜਿਸ ਵਿਚ ਮੀਡੀਆ ਵਲੋਂ ਅਰਵਿੰਦ ਕੇਜਰੀਵਾਲ ਨੂੰ ਸਵਾਲ ਪੁੱਛੇ ਗਏ ਜਦੋਂ ਉਹ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਨੂੰ ਮਿਲਣ ਗੁ: ਪਰਮੇਸ਼ਵਰ ਦੁਵਾਰ ਆਏ ਸਨ।
ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਲਿਖਤੀ ਬਿਆਨ (ਜਿਸਦੀ ਕਾਪੀ ਸਿੱਖ ਸਿਆਸਤ ਨਿਊਜ਼ ਕੋਲ ਹੈ) ਵਿਚ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਮੁਖੀ ਨੇ ਆਪਣੇ ਬਿਆਨ ਵਿਚ ਕਿਹਾ ਇਕ ਯੂ.ਕੇ. ਆਧਾਰਿਤ ਸਿੱਖ ਟੀ.ਵੀ. ਚੈਨਲ ਦੇ ਐਂਕਰ ਨੇ ਜਾਣ ਬੁੱਝ ਕੇ ਅਜਿਹੇ ਸਵਾਲ ਪੁੱਛੇ ਜਿਸਤੋਂ ਇਹ ਪ੍ਰਭਾਵ ਜਾਵੇ ਕਿ ਸ. ਮਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਪੰਜਾਬੀਆਂ ਅਤੇ ਸਿੱਖਾਂ ਵਿਚ ਆਪਣਾ ਆਧਾਰ ਖੋ ਚੁਕੇ ਹਨ।
ਪੱਤਰਕਾਰ ਚੰਚਲ ਮਨੋਹਰ ਸਿੰਘ ਨੇ ਨਵੀਂ ਕਿਤਾਬ ‘ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ, ਜੂਨ 1984 ਦੀ ਪੱਤਰਕਾਰੀ’ ’ਤੇ ਆਪਣੇ ਵਿਚਾਰ ਸਾਂਝੇ ਕੀਤੇ।
« Previous Page — Next Page »