ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ 'ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ 'ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ 'ਚ ਇਕ ਲੜਕੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 34 ਆਮ ਸ਼ਹਿਰੀ ਇਸ ਹਮਲੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11:45 ਵਜੇ ਜੰਮੂ ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਤਰਾਲ ਜਾ ਰਹੇ ਸਨ।
ਇੱਕੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੌਰਾਨ ਭਾਰਤੀ ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਵਲੋਂ ਲਾਵਾਰਸ ਕਰਾਰ ਦੇਕੇ 25 ਹਜ਼ਾਰ ਸਿੱਖਾਂ ਨੂੰ ਸ਼ਮਸ਼ਾਨਘਾਟਾਂ ਵਿੱਚ ਸਾੜੇ ਜਾਣ ਦਾ ਮਾਮਲਾ ਜਗ ਜਾਹਿਰ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦਾ 22ਵਾਂ ਸ਼ਹੀਦੀ ਦਿਹਾੜਾ ਅੱਜ ਮਨਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਹੈ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਨਾਗਾਲੈਂਡ ਵਿਚ ਭਾਰਤੀ ਫ਼ੌਜ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਉਥੋਂ ਦੇ ਲੋਕਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਸ. ਮਾਨ ਨੇ ਇਸਨੂੰ ਭਾਰਤੀ ਵਿਧਾਨ ਦੀ ਧਾਰਾ 21 ਨੂੰ ਕੁੱਚਲਣ ਵਾਲੇ ਅਤੇ ਗੈਰ-ਇਨਸਾਨੀ ਕਾਰਵਾਈ ਕਰਾਰ ਦਿੰਦੇ ਹੋਏ ਹਿੰਦੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਇਨ੍ਹਾਂ ਅਮਲਾਂ ਦੀ ਨਿਖੇਧੀ ਕੀਤੀ ਹੈ।
ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ 'ਤੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਚੀਨ-ਭਾਰਤ ਵਿਵਾਦ 'ਚ ਅੱਜ ਇਕ ਨਵਾਂ ਮੋੜ ਆਇਆ ਹੈ। ਚੀਨ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਪਹਿਲਾਂ ਆਪਣੇ ਫੌਜੀ ਪਿੱਛੇ ਹਟਾਏ ਫਿਰ ਹੀ ਕੋਈ ਗੱਲ ਹੋਏਗੀ।
ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਸ਼ੁੱਕਰਵਾਰ (25 ਅਗਸਤ) ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਲਈ ਦੋਸ਼ੀ ਠਹਿਰਾਏ ਜਾਣ ਬਾਅਦ ਡੇਰਾ ਹਮਾਇਤੀਆਂ ਵਲੋਂ ਕੀਤੀ ਗਈ ਹਿੰਸਾ ਨੂੰ ਰੋਕਣ ਲਈ ਹਰਿਆਣਾ ਪੁਲਿਸ ਅਤੇ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕੀਤੀ ਗਈ ਕਾਰਵਾਈ ’ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਵਾਲ ਚੁੱਕੇ ਹਨ।
ਮੁੱਖ ਲੜਾਕੂ ਟੈਂਕ ਟੀ-90 'ਚ ਤਕਨੀਕੀ ਖਾਮੀ ਆਉਣ ਤੋਂ ਬਾਅਦ ਭਾਰਤੀ ਫੌਜ ਦੀ ਇਕ ਟੀਮ ਰੂਸ 'ਚ ਹੋ ਰਹੀ ਕੌਮਾਂਤਰੀ 'ਟੈਂਕ ਬਾਇਥਲਾਨ' ਤੋਂ ਬਾਹਰ ਹੋ ਗਈ ਹੈ। ਭਾਰਤ ਅਤੇ ਚੀਨ ਸਣੇ 19 ਦੇਸ਼ਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਭਾਰਤੀ ਟੀਮ ਇਸਦੇ ਦੋ ਟੀ-90 ਟੈਂਕਾਂ 'ਚ ਗੜਬੜੀ ਆਉਣ ਤੋਂ ਬਾਅਦ ਮੁਕਾਬਲੇ ਦੇ ਅਗਲੇ ਹਿੱਸੇ 'ਚ ਨਹੀਂ ਪਹੁੰਚ ਸਕੀ। ਇਹ ਮੁਕਾਬਲਾ ਅਲਾਬਿਨੋ ਰੇਂਜੇਸ 'ਚ 29 ਜੁਲਾਈ ਨੂੰ ਸ਼ੁਰੂ ਹੋਇਆ ਸੀ। ਇਨ੍ਹਾਂ ਟੈਂਕਾਂ ਨੂੰ ਰੂਸ ਤੋਂ 2001 'ਚ ਖਰੀਦਿਆ ਗਿਆ ਸੀ। ਭਾਰਤੀ ਫੌਜ ਇਨ੍ਹਾਂ ਟੈਂਕਾਂ ਨੂੰ 'ਭੀਸ਼ਮ' ਕਹਿੰਦੀ ਹੈ। ਹੁਣ ਇਨ੍ਹਾਂ ਟੈਂਕਾਂ ਨੂੰ ਭਾਰਤ ਵਿਚ ਬਣਾਇਆ ਜਾਂਦਾ ਹੈ।
ਭਾਰਤੀ ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਡੋਕਲਾਮ ਵਿਵਾਦ 'ਤੇ ਬੀਜਿੰਗ ਵਲੋਂ ਹਮਲਾਵਰ ਰੁਖ ਨੂੰ ਦੇਖਦੇ ਹੋਏ ਭਾਰਤ ਨੇ ਪ੍ਰਮੁੱਖ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ 'ਚ ਚੀਨ ਨਾਲ ਲਗਦੀ ਸਰਹੱਦ 'ਤੇ ਹੋਰ ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਸ਼ੁੱਕਰਵਾਰ (11 ਅਗਸਤ) ਨੂੰ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜੀਆਂ ਵਲੋਂ ਚੌਕਸੀ ਦਾ ਪੱਧਰ ਵੀ ਵਧਾਇਆ ਗਿਆ ਹੈ।
ਭਾਰਤੀ ਫ਼ੌਜ ਨੂੰ ਡੋਕਲਾਮ ’ਚੋਂ ਦੋ ਹਫ਼ਤਿਆਂ ਅੰਦਰ ਕੱਢਣ ਲਈ ਚੀਨ ਛੋਟੇ ਪੱਧਰ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ’ਚ ਪ੍ਰਕਾਸ਼ਤ ਲੇਖ ’ਚ ਦਿੱਤੀ ਗਈ ਹੈ। ਸਿੱਕਮ ਸੈਕਟਰ ’ਚ ਭਾਰਤ ਅਤੇ ਚੀਨ ਦਰਮਿਆਨ 16 ਜੂਨ ਤੋਂ ਅੜਿੱਕਾ ਚਲ ਰਿਹਾ ਹੈ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਚੀਨੀ ਫ਼ੌਜ ਨੇ ਭੂਟਾਨ ਤਿਕੋਣ ਨੇੜੇ ਆਪਣੇ ਇਲਾਕੇ 'ਚ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਸੜਕ ਦੀ ਸਹਾਇਤਾ ਨਾਲ ਚੀਨ, ਭਾਰਤ ਦੇ ਉੱਤਰ ਪੂਰਬੀ ਸੂਬਿਆਂ ਤੱਕ ਪਹੁੰਚ ਨੂੰ ਖ਼ਤਮ ਕਰ ਸਕਦਾ ਹੈ।
ਸਿੱਕਮ ਸੈਕਟਰ 'ਚ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਸਖ਼ਤ ਰੁਖ਼ ਅਪਣਾਇਆ ਹੈ। ਚੀਨ ਨੇ ਕਿਹਾ ਕਿ ਅਜੇ ਤੱਕ ਭਾਰਤ ਦੇ ਨਾਲ ਇਸ ਵਿਵਾਦ 'ਚ ਉਸ ਨੇ ਸਦਭਾਵਨਾ ਵਾਲਾ ਰਵੱਈਆ ਅਪਣਾਇਆ ਹੈ ਪਰ ਉਸ ਦੇ ਸੰਜਮ ਦੀ ਵੀ ਕੋਈ ਸੀਮਾ ਹੈ ਅਤੇ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਭਾਰਤ ਨੂੰ ਇਸ ਮਾਮਲੇ 'ਚ ਆਪਣੇ ਭਰਮ ਨੂੰ ਛੱਡ ਦੇਣਾ ਚਾਹੀਦਾ ਹੈ। ਚੀਨ ਦੇ ਰੱਖਿਆ ਮੰਤਰਾਲੇ ਵੱਲੋਂ ਵੀਰਵਾਰ ਰਾਤ ਇਹ ਪ੍ਰਤੀਕਿਰਿਆ ਆਈ। ਦੋਵੇਂ ਦੇਸ਼ਾਂ ਦਰਮਿਆਨ 16 ਜੂਨ ਨੂੰ ਇਹ ਵਿਵਾਦ ਸ਼ੁਰੂ ਹੋਇਆ ਸੀ ਜਦ ਚੀਨੀ ਫੌਜੀਆਂ ਨੇ ਭੁਟਾਨ ਦੇ ਨੇੜੇ ਚੀਨ ਦੇ ਅੰਦਰ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਇਲਾਕੇ 'ਚ ਸੜਕ ਬਣਾਉਣ ਨਾਲ ਚੀਨ ਉਤਰ ਪੂਰਬ ਦੇ ਰਾਜਾਂ ਨੂੰ ਭਾਰਤ ਤੋਂ ਅਲੱਗ ਕਰਨ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰ ਪੂਰਬ ਦੇ ਸਾਰੇ ਸੂਬਿਆਂ ਵਿਚ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ।
ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਭਾਰਤੀ ਫੌਜ ਦੇ 62 ਰਾਈਫਲਸ ਦੇ ਕਾਫਲੇ 'ਤੇ ਕਸ਼ਮੀਰੀ ਮੁਜਾਹਦੀਨਾਂ ਵਲੋਂ ਕੀਤੇ ਗਏ ਹਮਲੇ 'ਚ ਇਕ ਮੇਜਰ ਅਤੇ ਦੋ ਫੌਜੀਆਂ ਦੀ ਮੌਤ ਹੋ ਗਈ।
« Previous Page — Next Page »