Tag Archive "hizbul-mujahdeen"

ਮੀਡੀਆ ਰਿਪੋਰਟਾਂ:ਕਸ਼ਮੀਰ ਪੁਲਿਸ ਦਾ ਇਸ਼ਫਾਕ ਅਹਿਮਦ ਡਾਰ ਹਥਿਆਰਬੰਦ ਜਥੇਬੰਦੀ ਲਸ਼ਕਰ ‘ਚ ਸ਼ਾਮਿਲ

ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੌਪੀਆ ਨਾਲ ਸਬੰਧਿਤ ਜੰਮੂ ਕਸ਼ਮੀਰ ਪੁਲਿਸ ਦਾ ਨੌਜਵਾਨ ਲਸ਼ਕਰ-ਏ-ਤਾਇਬਾ 'ਚ ਸ਼ਾਮਿਲ ਹੋ ਗਿਆ ਹੈ। ਇਸ਼ਫਾਕ ਅਹਿਮਦ ਡਾਰ ਵਾਸੀ ਹੈਫ ਸ਼ਰਮਿਲ ਪਿੰਡ ਜ਼ਿਲ੍ਹਾ ਸ਼ੌਪੀਆ ਸਾਲ 2012 ਦੌਰਾਨ ਪੁਲਿਸ 'ਚ ਭਰਤੀ ਹੋਇਆ ਸੀ ਤੇ ਜ਼ਿਲ੍ਹਾ ਬਡਗਾਮ 'ਚ ਤਾਇਨਾਤ ਸੀ। ਟ੍ਰੇਨਿੰਗ ਸੈਂਟਰ ਕਠੂਆ ਵਿਖੇ ਟ੍ਰੇਨਿੰਗ ਦੌਰਾਨ ਉਸ ਦੇ ਛੁੱਟੀ 'ਤੇ ਜਾਣ ਤੋਂ ਬਾਅਦ ਉਹ ਡਿਊਟੀ 'ਤੇ ਵਾਪਸ ਨਹੀਂ ਪਰਤਿਆ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਉਸ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਸਥਾਨਕ ਪੁਲਿਸ ਕੋਲ ਕੀਤੀ ਸੀ।

ਕਸ਼ਮੀਰ: ਲੜਾਕਿਆਂ ਦੀ ਮਦਦ ਦੇ ਮਾਮਲੇ ‘ਚ ਹਿਜ਼ਬੁਲ ਮੁਖੀ ਸਲਾਹੂਦੀਨ ਦੇ ਦੋਹਤੇ ਨੂੰ ਐਨ.ਆਈ.ਏ. ਵਲੋਂ ਸੰਮਨ

ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਹਵਾਲਾ ਰਾਹੀਂ ਕੀਤੀ ਜਾ ਰਹੀ ਅਜ਼ਾਦੀ ਪਸੰਦ ਕਸ਼ਮੀਰੀ ਹਥਿਆਰਬੰਦ ਲੜਾਕਿਆਂ ਦੀ ਪੈਸਿਆਂ ਰਾਹੀਂ ਮਦਦ ਕਰਨ ਦੇ ਮਾਮਲੇ 'ਚ ਹੁਣ ਹਿਜ਼ਬੁਲ ਮੁਜਾਹੀਦੀਨ ਦੇ ਭਾਰਤ ਮੁਤਾਬਕ ਪਾਕਿਸਤਾਨ ਬੈਠੇ ਮੁਖੀ ਸਈਦ ਸਲਾਹੂਦੀਨ ਦੇ ਦੋਹਤੇ ਨੂੰ ਸੰਮਨ ਜਾਰੀ ਕੀਤੇ ਹਨ।

ਤਰਾਲ (ਕਸ਼ਮੀਰ) ‘ਚ ਹੋਏ ਗ੍ਰਨੇਡ ਹਮਲੇ ਨੂੰ ਹਿਜ਼ਬੁਲ ਮੁਜਾਹਦੀਨ ਨੇ ਭਾਰਤੀ ਏਜੰਸੀਆਂ ਦਾ ਕੰਮ ਦੱਸਿਆ

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਕਸਬੇ 'ਚ ਦੁਪਹਿਰ ਵੇਲੇ ਮੰਤਰੀ ਦੇ ਕਾਫ਼ਲੇ 'ਤੇ ਗ੍ਰਨੇਡ ਨਾਲ ਹਮਲਾ ਕੀਤਾ, ਜੋ ਨਿਸ਼ਾਨੇ 'ਤੋਂ ਭਟਕ ਕੇ ਸੜਕ ਕਿਨਾਰੇ ਇਕ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਜਿਸ 'ਚ ਇਕ ਲੜਕੀ ਸਮੇਤ 3 ਜਣਿਆਂ ਦੀ ਮੌਤ ਹੋ ਗਈ। ਭਾਰਤੀ ਨੀਮ ਫੌਜੀ ਦਸਤੇ ਦੇ 7 ਮੁਲਾਜ਼ਮਾਂ ਸਣੇ 34 ਆਮ ਸ਼ਹਿਰੀ ਇਸ ਹਮਲੇ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤਰਾਲ ਅਤੇ ਸ੍ਰੀਨਗਰ ਦੇ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11:45 ਵਜੇ ਜੰਮੂ ਕਸ਼ਮੀਰ ਦੇ ਮੰਤਰੀ ਨਈਮ ਅਖ਼ਤਰ ਤਰਾਲ ਜਾ ਰਹੇ ਸਨ।