ਆਰ ਐਸ ਐਸ ਨੂੰ ਚਾਹੀਦਾ ਤਾਂ ਇਹ ਹੈ ਕਿ ਉਹ ਸਿੱਖ/ਧਰਮ ਕੌਮ ਦੀ ਵਿਲੱਖਣਤਾ ਨੂੰ ਨੁਕਸਾਨ ਪਹੁੰਚਾਣ ਲਈ ਬਣਾਈ 'ਰਾਸ਼ਟਰੀ ਸਿੱਖ ਸੰਗਤ' ਨੂੰ ਫੌਰੀ ਡਿਜ਼ਾਲਵ ਕਰ ਦੇਵੇ, ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਦਾ ਖਿਆਲ ਛੱਡ ਦੇਵੇ।
ਬੀਤੇ ਸ਼ਨੀਵਾਰ (21 ਅਕਤੂਬਰ, 2017) ਦੀ ਸਵੇਰ 3 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਆਰ.ਐਸ.ਐਸ. ਸ਼ਾਖਾ ਦਾ ਪ੍ਰਬੰਧਕ ਅਤੇ ਇਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਰਾਜੇਸ਼ ਮਿਸ਼ਰਾ (35) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕਿਰਪਾਲ ਸਿੰਘ ਰੰਧਾਵਾ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸਨ ਸਿੰਘ ਨੇ ਇਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਕੇ ਆਖਿਆ ਹੈ
ਦੋ ਦਿਨ ਪਹਿਲਾਂ 17 ਅਕਤੂਬਰ, 2017 (ਮੰਗਲਵਾਰ) ਨੂੰ ਲੁਧਿਆਣਾ ਵਿਖੇ ਆਰ.ਐਸ.ਐਸ. ਦੇ ਆਗੂ ਰਵਿੰਦਰ ਗੋਸਾਈਂ ਦੇ ਕਤਲ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਦੋ ਪੁਲਿਸ ਮੁਲਾਜ਼ਮਾਂ ਨੂੰ ਮੁੱਅਤਲ ਕਰ ਦਿੱਤਾ ਹੈ।
ਬਸਤੀ ਜੋਧੇਵਾਲ (ਲੁਧਿਆਣਾ) ਦੇ ਇਲਾਕੇ ਗਗਨਦੀਪ ਕਾਲੋਨੀ ਵਿਚ 17 ਅਕਤੂਬਰ, 2017 ਨੂੰ ਆਰ.ਐਸ.ਐਸ. ਆਗੂ ਰਵਿੰਦਰ ਗੁਸਾਈਂ ਦੇ ਕਤਲ ਲਈ ਵਰਤਿਆ ਮੋਟਰਸਾਈਕਲ ਪੁਲਿਸ ਨੇ ਬਰਾਮਦ ਕਰ ਲਿਆ ਹੈ।
17 ਅਕਤੂਬਰ, 2017 (ਮੰਗਲਵਾਰ) ਨੂੰ ਲੁਧਿਆਣਾ ਦੇ ਕੈਲਾਸ਼ ਨਗਰ ‘ਚ ਆਰਐਸਐਸ ਆਗੂ ਰਵਿੰਦਰ ਗੋਸਾਈਂ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦੇ ਘਰ ਅੱਜ (18 ਅਕਤੂਬਰ) ਨੂੰ ਅਫਸੋਸ ਕਰਨ ਪਹੁੰਚੇ।
ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ 'ਚ ਅੱਜ (17 ਅਕਤੂਬਰ, 2017) ਸਵੇਰੇ 7:20 'ਤੇ ਦੋ ਮੋਟਰਸਾਈਕਲ ਸਵਾਰਾਂ ਨੇ ਆਰ.ਐਸ.ਐਸ. ਆਗੂ ਰਵਿੰਦਰ ਕੁਮਾਰ ਗੋਸਾਈ (58) 'ਤੇ ਗੋਲੀਆਂ ਚਲਾ ਦਿੱਤੀਆਂ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 15 ਅਕਤੂਬਰ, ਐਤਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਉਸਦੇ ਵਿਦਵਾਨ ਡਾਕਟਰ ਸਾਹਿਬ ਨੇ ਆਪਣੇ ਪੰਥ ਵਿਰੋਧੀ ਕੰਮਾਂ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਨਾਗਪੁਰ 'ਚ ਬੈਠੇ ਆਕਾਵਾਂ ਦੀ ਵਿਚਾਰਧਾਰਾ 'ਤੇ ਚੱਲਦਿਆਂ ਸਿੱਖਾਂ ਦੀ ਨਿਆਰੀ ਤੇ ਅੱਡਰੀ ਪਛਾਣ ਨੂੰ ਮਿਟਾਉਣ ਅਤੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਦੇ ਏਜੰਡੇ ਨੂੰ ਸਿਰੇ ਚਾੜ੍ਹਨ ਲਈ ਸਿੱਖ ਸੰਸਥਾਵਾਂ ਵਿਚ ਸ਼ਰੇਆਮ ਆਰ.ਐਸ.ਐਸ. ਦੀ ਘੁਸਪੈਠ ਕਰਵਾ ਰਹੇ ਹਨ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਰਾਸ਼ਟਰੀ ਸਿੱਖ ਸੰਗਤ ਦੀ ਜ਼ਿਲ੍ਹਾ ਇਕਾਈ ਦੀ ਸੋਮਵਾਰ (9 ਅਕਤੂਬਰ, 2017) ਨੂੰ ਪਟਿਆਲਾ ਦੇ ਆਰੀਆ ਸਮਾਜ ਦਫ਼ਤਰ ’ਚ ਬੈਠਕ ਹੋਈ।
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਉੱਤੇ ਸਿੱਖਿਆ ਅਦਾਰਿਆਂ ਵਿਚ ਰਾਸ਼ਟਰੀ ਸਵੈਸੇਵਕ ਸੰਘ (ਆਰ. ਐਸ. ਐਸ.) ਦੀ ਵਿਚਾਰਧਾਰਾ ਥੋਪਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਨਾਲ ਵਿਿਦਆਰਥੀਆਂ ਵਿਚ ਬੇਚੈਨੀ ਵਧ ਰਹੀ ਹੈ ਅਤੇ ਇਨ੍ਹਾਂ ਅਦਾਰਿਆਂ ਵਿਚ ਟਕਰਾਅ ਦਾ ਮਹੌਲ ਬਣਦਾ ਜਾ ਰਿਹਾ ਹੈ।
« Previous Page — Next Page »