ਜਰਮਨੀ ਦੇ ਸਿੱਖਾਂ ਵਲੋਂ 'ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ 'ਤੇ ਵਿਚਾਰ ਚਰਚਾ ਲਈ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ. ਗੁਰਚਰਨ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਸ ਸੈਮੀਨਾਰ 'ਚ ਸਿੱਖ ਇਤਿਹਾਸਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਸ. ਅਜਮੇਰ ਸਿੰਘ, ਸ. ਹਰਬੰਸ ਲਾਲ ਵਿਰਦੀ (ਬੁੱਧੀਸਟ ਅੰਬੇਦਕਰ ਆਰਗੇਨਾਈਜ਼ੇਸ਼ਨ, ਇੰਗਲੈਂਡ), ਸ. ਬਲਜਿੰਦਰ ਸਿੰਘ ਸੰਧੂ (ਇੰਗਲੈਂਡ) ਅਤੇ ਡਾ. ਜਸਬੀਰ ਸਿੰਘ (ਡੈਨਮਾਰਕ) ਬੁਲਾਰੇ ਹੋਣਗੇ।