Tag Archive "gurudwara"

ਗੁਰੂ ਸਾਹਿਬ ਤੇ ਸ਼ਹੀਦਾਂ ਦੀ ਧਰਤ ਪੰਜਾਬ ਨਾਲ ਸਾਡਾ ਸਿੱਖਾਂ ਦਾ ਕੀ ਰਿਸ਼ਤਾ ਹੈ? ਡਾ. ਸੇਵਕ ਸਿੰਘ ਵਖਿਆਨ

ਪਿੰਡ ਲੋਹਾਰਕਾ ਕਲਾਂ, ਜਿਲ੍ਹਾ ਸ੍ਰੀ ਅਮ੍ਰਿਤਸਰ ਵਿਖੇ ਮਿਤੀ 8 ਸਤੰਬਰ 2024 ਨੂੰ ਹੋਏ ਗੁਰਮਤਿ ਸਮਾਗਮ ਦੌਰਾਨ ਭਾਈ ਸੇਵਕ ਸਿੰਘ ਵੱਲੋਂ ਕੀਤਾ ਗਿਆ ਵਖਿਆਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਆਪ ਸੁਣ ਕੇ ਅਗਾਂਹ ਸਾਂਝਾ ਕਰ ਦਿਓ ਜੀ।

ਸੁੰਦਰੀਕਰਨ ਦੇ ਨਾਮ ਤੇ ਪੁਰਾਤਨ ਇਮਾਰਤਾਂ ਦਾ ਹੋ ਰਿਹਾ ਨੁਕਸਾਨ ਕਿੱਥੇ ਜਾ ਰੁਕੇਗਾ ?

ਪਿਛਲੇ ਦਿਨਾਂ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਾਰ ਸੇਵਾ ਅਤੇ ਸੁੰਦਰੀਕਰਨ ਦੇ ਨਾਮ ਹੇਠ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਇਮਾਰਤ ਦੀਆਂ ਦੀਵਾਰਾਂ ਉੱਤੇ ਪੱਥਰ ਲਗਾਇਆ ਜਾ ਰਿਹਾ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਦੀ ਜੋ ਰਿਵਾਇਤੀ ਦਿੱਖ ਹੈ, ਉਹ ਖਤਮ ਹੋ ਰਹੀ ਸੀ। ਪਰ ਸੰਗਤਾ ਦੇ ਵਿਰੋਧ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਇਹ ਕੰਮ ਅੱਧ ਵਿਚਾਲੇ ਰੋਕਣਾ ਪਿਆ।

ਆਪਣੇ ਅੱਖੀਂ ਮੈਂ ਅਨੰਦਪੁਰ ਸਾਹਿਬ ਦੀ ਪੁਰਾਤਨਤਾ ਦੇਖੀ ! ਪਰ ਅੱਜ ?

ਨੌਵੇ ਪਾਤਸ਼ਾਹ ਦੀ ਪਵਿੱਤਰ ਯਾਦ ਸਾਂਭੀ ਬੈਠਾ ਮੁਕੱਦਸ ਅਸਥਾਨ , ਗੁਰੂਦੁਆਰਾ ਸੀਸ ਗੰਜ ਸਾਹਿਬ , ਜਿਸ ਦੇ ਮੂਲ ਰੂਪ ਨੂੰ “ਸੁੰਦਰੀਕਰਨ” ਦੇ ਨਾਂ ਤੇ ਵਿਗਾੜਨ ਦਾ ਕਾਰਜ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਆਰੰਭ ਹੋ ਚੁੱਕਾ ਸੀ । ਇਸ ਵਿਰੁੱਧ ਸੰਗਤ ਵਿੱਚ ਭਾਰੀ ਰੋਸ ਸੀ।

ਸ਼੍ਰੋ.ਗੁ.ਪ੍ਰ ਕਮੇਟੀ ਨੂੰ ਧਾਰਮਿਕ ਇਮਾਰਤਾਂ ਦੀ ਬੇਲੋੜੀ ਭੰਨਤੋੜ ਕਰਨ ਤੋਂ ਰੋਕਿਆ।

ਦਿੱਲੀ ਦੇ ਚਾਂਦਨੀ ਚੌਕ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੈਤਾ ਜੀ ਵੱਲੋਂ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਅੱਜ, ਜਿੱਥੇ ਗੁਰਦੁਆਰਾ ਸੀਸ਼ਗੰਜ ਸਾਹਿਬ ਸੁਸ਼ੋਭਿਤ ਹੈ, ਦਸਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸੀਸ਼ਗੰਜ ਸਾਹਿਬ ਦੀ ਉਸਾਰੀ ਕੀਤੀ।