Tag Archive "gurpatwant-singh-pann"

ਸਿੱਖ ਨਸਲਕੁਸ਼ੀ ਪਟੀਸ਼ਨ ਜਨੇਵਾ ਵਿਖੇ ਦਾਖਲ; ਭਾਰਤੀ ਨੁਮਾਇੰਦਿਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ; ਸੰਯੁਕਤ ਰਾਸ਼ਟਰ ਦੇ ਨੁਮਾਂਇੰਦੇ ਦਾ ਮੁਢਲਾ ਪ੍ਰਤੀ ਕਰਮ ਆਇਆ

ਜਨੇਵਾ, ਸਵਿਟਜ਼ਰਲੈਂਡ (ਨਵੰਬਰ 02, 2013): ਅੱਜ ਤੋਂ 29 ਵਰ੍ਹੇ ਪਹਿਲਾਂ ਵਾਪਰੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵੱਜੋਂ ਮਾਨਤਾ ਦਿਵਾਉਣ ਅਤੇ ਭਾਰਤ ਵੱਲੋਂ ਤਿੰਨ ਦਹਾਕੇ ਬੀਤ ਜਾਣ ਉੱਤੇ ਵੀ ਦੋਸ਼ੀਆਂ ਨੂੰ ਸਜਾਵਾਂ ਨਾ ਦਿੱਤੇ ਜਾਣ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕਰਦੀ “ਸਿੱਖ ਨਸਲਕੁਸ਼ੀ ਪਟੀਸ਼ਨ” ਜਨੇਵਾ ਸਥਿਤ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਹਾਈਕਮਿਸ਼ਨਰ ਦੇ ਦਫਤਰ ਵਿਖੇ 1 ਨਵੰਬਰ 2013 ਨੂੰ ਦਾਖਲ ਕਰ ਦਿੱਤੀ ਗਈ।

ਸਿੱਖ ਨਸਲਕੁਸ਼ੀ 1984 ਪਟੀਸ਼ਨ ਉੱਤੇ 10 ਲੱਖ ਤੋਂ ਵੱਧ ਦਸਤਖਤ ਦਰਜ਼ ਹੋਏ; ਪ੍ਰਬੰਧਕਾਂ ਨੇ ਦਸਤਖਤੀ ਮੁਹਿੰਮ ਜਾਰੀ ਰੱਖਣ ਦੀ ਅਪੀਲ ਕੀਤੀ

ਚੰਡੀਗੜ੍ਹ/ ਪੰਜਾਬ (29 ਅਕਤੂਬਰ, 2013): ਸਿੱਖ ਸਿਆਸਤ ਨਿਊਜ਼ ਨੂੰ ਮਿਲੀ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ ਅਤੇ ਨਵੰਬਰ 1984 ਦੀ ਨਸਲਕੁਸ਼ੀ ਦੇ ਪੀੜਤਾਂ ਵੱਲੋਂ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਕੋਲ ਪਾਈ ਜਾਣ ਵਾਲੀ “1984 ਹਾਂ ਇਹ ਨਸਲਕੁਸ਼ੀ ਹੈ” ਪਟੀਸ਼ਨ ਉੱਤੇ 10 ਲੱਖ ਉੱਪਰ ਦਸਤਖਤ ਹੋ ਚੁੱਕੇ ਹਨ। ਪਟੀਸ਼ਨ ਲਈ ਦਸਤਖਤੀ ਮੁਹਿੰਮ ਚਲਾਉਣ ਵਾਲੀਆਂ ਜਥੇਬੰਦੀਆਂ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਅਨੁਸਾਰ ਇਹ ਪਟੀਸ਼ਨ 1 ਨਵੰਬਰ 2013 ਨੂੰ ਸਿੱਖ ਨਸਲਕੁਸ਼ੀ ਦੇ 29ਵੀਂ ਵਰ੍ਹੇਗੰਢ ਮੌਕੇ ਜਨੇਵਾ ਸਥਿਤ ਸੰਯੁਕਤ-ਰਾਸ਼ਟਰ ਦੇ ਮਨੁੱਖੀ ਹੱਕਾਂ ਦੇ ਮਾਮਲਿਆਂ ਦੇ ਹਾਈ ਕਮਿਸ਼ਨਰ ਨਵੀ ਪਿੱਲੇ ਨੂੰ ਸੌਂਪੀ ਜਾਵੇਗੀ।

« Previous Page