ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਮੁਖ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਐੱਸਕੇ ਬੱਗਾ ਤੋਂ ਕ੍ਰਿਸ਼ਨਾ ਨਗਰ ਵਿਧਾਨ ਸਭਾ ਹਲਕੇ ਤੋਂ ਪਿੱਛੇ ਚੱਲ ਰਹੀ ਹੈ।
ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦਿੱਲ਼ੀ ਚੋਣਾਂ ਦੀ ਗਿਣਤੀ ਵਿੱਚ 47 ਸੀਟਾਂ 'ਤੇ ਅੱਗੇ ਚੱਲਦੀ ਹੋਈ ਸਪੱਸ਼ਟ ਬਹੁਮਤ ਵੱਲ ਵੱਧ ਰਹੀ ਹੈ। ਮੁੱਖ ਵਿਰੋਧੀ ਪਾਰਟੀ ਭਾਜਪਾ 14 ਸੀਟਾਂ ‘ਤੇ ਅੱਗੇ ਜਾ ਰਹੀ ਹੈ, ਜਦਕਿ ਕਾਂਗਰਸ 3 ਸੀਟਾਂ ਤੇ ਅੱਗੇ ਹੈ।
ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬਾਦਲ ਦਲ ਦੇ ਰਜ਼ੋਰੀ ਗਾਰਦਨ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਰਸਾ ਆਪਣੇ ਨੇੜਲੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਤੋਂ ਅੱਗੇ ਜਾ ਰਹੇ ਹਨ।
ਨਵੀ ਦਿੱਲੀ ( 10 ਜਨਵਰੀ, 2015) : ਦਿੱਲੀ ਵਿਧਾਨ ਸਭਾ ਲਈ ਪਿੱਛਲੀ 7 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਚੋਣ ਸਰਵੇਖਣਾਂ ਦੀ ਭਵਿੱਖ ਬਾਣੀ ਸਹੀ ਕਰਦਿਆਂ 40 ਸੀਟਾਂ ‘ਤੇ ਅੱਗੇ ਵਧ ਰਹੀ ਹੈ। ਮੁੱਖ ਵਿਰੋਧੀ ਪਾਰਟੀ ਭਾਜਪਾ ਨੂੰ 10ਮ ਸੀਟਾਂ ‘ਤੇ ਅੱਗੇ ਜਾ ਰਹੀ ਹੈ, ਜਦਕਿ ਕਾਂਗਰਸ 3 ਸੀਟਾਂ ਤੇ ਅੱਗੇ ਹੈ।
ਪਿੱਛਲੀ 7 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ‘ਤੇ ਪਈਆਂ ਵੋਟਾਂ ਦੀ ਗਿਣਤੀ ਅੱਜ 10 ਫਰਵਰੀ ਨੂੰ ਸਵੇਰੇ 8 ਵਜੇ ਆਰੰਭ ਹੋ ਜਾਵੇਗੀ, ਜਿਸ ਪ੍ਰਤੀ ਦਿੱਲੀ ਚੋਣ ਕਮਿਸ਼ਨ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੋਰ ਪਾਰਟੀ ਅਹੁਦੇਦਾਰਾਂ ਨੇ ਅੱਜ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਚੋਣ ਸਰਵੇਖਣ ਵਿੱਚ ‘ਆਪ’ ਨੂੰ ਮਿਲ ਰਹੀ ਜਿੱਤ ਬਾਰੇ ਚਰਚਾ ਕੀਤੀ ਅਤੇ ਅਗਲੀ ਰਣਨੀਤੀ ਉਲੀਕੀ।
ਆਮ ਆਦਮੀ ਪਾਰਟੀ ਨੇ ਦਿੱਲ਼ੀ ਚੋਣਾਂ ਲਈ ਚਾਰ ਸਿੱਖ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ।
ਨਵੀ ਦਿੱਲੀ ( 8 ਫਰਵਰੀ, 2015): ਭਾਰਤੀ ਜਨਤਾ ਪਾਰਟੀ ਨੇ ਦਿੱਲੀ ਹੋ ਹਟੀਆਂ ਚੋਣਾਂ ਵਿੱਚ ਦੋ ਸਿੱਖ ਉਮੀਦਵਾਰਾਂ ਨੂੰ ਪਾਰਟੀ ਉਮਦਿਵਾਰਾਂ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ, ਇਸਤੋਂ ਇਲਾਵਾ ਬਾਦਲ ਦਲ ਦੇ ਤਿੰਨ ਸਿੱਖ ਉਮੀਦਵਾਰਾਂ ਨੇ ਵੀ ਭਾਜਪਾ ਦੇ ਚੋਣ ਨਿਸ਼ਾਨ ‘ਤੇ ਚੋਣ ਲੜੀ ਹੈ।
ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਦੇ ਚਾਰ ਉਮੀਦਵਾਰ ਮੈਦਾਨ ਵਿੱਚ ਹਨ, ਜਿੰਨ੍ਹਾਂ ਵਿੱਚੋਂ ਤਿੰਨ ਉਮੀਦਵਾਰਾਂ ਨੇ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ‘ਤੇ ਚੋਣਾਂ ਲੜੀਆਂ ਹਨ।
ਦਿੱਲੀ ਵਿੱਚ ਕੱਲ ਵੋਟਾਂ ਪੈ ਕੇ ਹਟੀਆਂ ਹਨ ਅਤੇ ਦਿੱਲੀ ਦੀਆਂ 70 ਸੀਟਾਂ ‘ਤੇ ਚੋਣ ਲੜ ਰਹੇ 673 ਉਮੀਦਵਾਰਾਂ ਵਿੱਚੋਂ 13 ਸਿੱਖ ਉਮੀਦਵਾਰ ਚੋਣ ਲੜ ਰਹੇ ਹਨ।ਚੋਣ ਲੜ ਰਹੇ ਇਨ੍ਹਾਂ 13 ਸਿੱਖਾਂ ਵਿੱਚੋਂ 4 ਆਹਮੋ ਸਾਹਮਣੇ ਚੋਣ ਮੈਦਾਨ ਵਿੱਚ ਹਨ। ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਅਤੇ ਕਾਲਕਾਜੀ ਤੋਂ ਸਿੱਖ ਉਮਦਵਾਰ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੇ ਹਨ।
« Previous Page — Next Page »