ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਅਤੇ ਮਿਸਲ ਪੰਜ-ਆਬ ਕਮੇਟੀ ਮੈਂਬਰ ਭਾਈ ਜੁਝਾਰ ਸਿੰਘ ਜੀ ਦੇ ਪਿੰਡ ਕੇਸੋਪੁਰ ਵਿੱਚ ਹੋਏ ਇਕੱਠ ਵਿੱਚ ਇਲਾਕੇ ਦੀਆਂ 20 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਹੱਕ ਵਿੱਚ ਮਤੇ ਪਾਏ ਗਏ।
ਮਿਸਲ ਪੰਜ-ਆਬ ਵੱਲੋਂ ਨਹਿਰੀ ਪਾਣੀ ਦੀ ਮੰਗ ਲਈ ਚਲਾਈ ਮੁਹਿੰਮ ਨੂੰ ਹਰ ਪਿੰਡ ਦੀ ਪੰਚਾਇਤ ਦੁਆਰਾ ਮਤੇ ਪਾ ਕੇ ਦੇਣ ਦੀ ਲੋੜ ਹੈ ਤਾਂ ਜੋ ਨਹਿਰੀ ਪਾਣੀ ਹਰ ਪਿੰਡ ਹਰ ਸ਼ਹਿਰ ਕਸਬੇ ਨੂੰ ਮਿਲ ਸਕੇ।
ਬੀਤੇ ਦਿਨੀਂ ਮਿਸਲ ਪੰਜ-ਆਬ ਕਮੇਟੀ ਵੱਲੋਂ ਚਲਾਈ ਗਈ ਨਹਿਰੀ ਪਾਣੀ ਦੀ ਮੰਗ ਦੇ ਸਬੰਧ ਵਿੱਚ ਦਸੂਹਾ ਬਲਾਕ ਦੇ ਪਿੰਡ ਦੁੱਗਲ ਦੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ।
ਅੱਜ ਬਲਾਕ ਭੂੰਗਾ ਵਿਖੇ ਭੂੰਗਾ ਬਲਾਕ ਦੇ ਸਰਪੰਚ ਯੂਨੀਅਨ ਦੇ ਪ੍ਰਧਾਨ ਸਰਪੰਚ ਸ਼੍ਰੀ ਜੈ ਪਾਲ ਜੀ ਪਿੰਡ ਬਾਹਟੀਵਾਲ ਅਤੇ ਵਾਈਸ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਪਿੰਡ ਆਰਨਿਆਲ ਵੱਲੋਂ ਭੂੰਗਾ ਬਲਾਕ ਦੇ ਸਰਪੰਚਾਂ ਦੀ ਮੀਟਿੰਗ ਹੋਈ ਜਿਸ ਵਿੱਚ ਮਿਸਲ ਪੰਜ-ਆਬ ਕਮੇਟੀ ਨੂੰ ਵੀ ਸੱਦਾ ਦਿੱਤਾ ਗਿਆ।