ਦਿੱਲੀ ਦਰਬਾਰੀ ਖਬਰਖਾਨੇ ਨੇ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਜੋ ਖਬਰ ਨਸ਼ਰ ਕੀਤੀ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਆਸਟ੍ਰੇਲੀਆ ਵਿਚ ਪੱਤਰਕਾਰ ਵਾਰਤਾ ਤੋਂ ਬਾਅਦ ਇੰਡੀਆ ਪੱਖੀ ਖਬਰ ਅਦਾਰੇ “ਆਸਟ੍ਰੈਲੀਆ ਟੂਡੇ” ਉੱਤੇ ਕਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ, ਉਹ ਖਬਰ ਗਲਤ ਹੈ।
ਭਾਰਤ ਅਤੇ ਕਨੇਡਾ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਸਰਕਾਰ ਦੇ ਅਧਿਕਾਰੀਆਂ ਨੇ ਕਨੇਡਾ ਵਿਚ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੇ ਹੋ ਵਿਆਪਕ ਹਿੰਸਕ ਕਾਰਵਾਈਆਂ ਨੂੰ ਨਿਰਦੇਸ਼ਤ ਕਰਨ ਪਿੱਛੇ ਅਮਿਤ ਸ਼ਾਹ ਦਾ ਨਾਮ ਨਸ਼ਰ ਕਰ ਦਿੱਤਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕੈਨੇਡਾ ਦੀ ਧਰਤੀ 'ਤੇ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਸ਼ਾਮਲ ਹੋਣ ਲਈ ਭਾਰਤ 'ਤੇ ਆਪਣੇ ਦੋਸ਼ਾਂ ਨੂੰ ਮੁੜ ਦ੍ਰਿੜਤਾ ਨਾਲ ਦੁਹਰਾਉਂਦੇ ਹੋਏ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੂੰ ਮੁੜ ਇੱਕ ਵਾਰ ਕਟਹਿਰੇ 'ਚ ਖੜ੍ਹਾ ਕੀਤਾ ਹੈ।