ਭਾਰਤ ਦੀ ਕੇਂਦਰ ਸਰਕਾਰ ਨੇ ਉਲਫਾ, ਐਨ.ਡੀ.ਐਫ.ਬੀ. ਅਤੇ ਹੋਰਨਾ ਵੱਖ-ਵੱਖ ਹਥਿਆਰਬੰਦ ਜਥੇਬੰਦੀਆਂ ਦਾ ਹਵਾਲਾ ਦੇ ਕੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ (AFSPA) ਨੂੰ ਅਸਾਮ 'ਚ 3 ਮਹੀਨੇ ਲਈ ਹੋਰ ਵਧਾ ਦਿੱਤਾ ਹੈ।
ਮਣੀਪੁਰ ਦੀਆਂ ਚੋਣਾਂ ਲੜ ਰਹੀ ਸ਼ਰਮੀਲਾ ਦੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 50 ਹਜ਼ਾਰ ਰੁਪਏ ਦੀ ਮਦਦ ਦੇਣ ਤੋਂ ਬਾਅਦ ‘ਆਪ’ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮੈਂਬਰ ਨੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਮਦਦ ਵਜੋਂ ਦਿੱਤੀ ਹੈ।
ਮਣੀਪੁਰ ਵਿਚ 16 ਸਾਲ ਤੋਂ ਅਸਫਪਾ ਦੇ ਵਿਰੁੱਧ ਭੁੱਖ ਹੜਤਾਲ ਕਰ ਰਹੀ ਮਨੁੱਖੀ ਅਧਿਕਾਰ ਕਾਰਜਕਰਤਾ ਇਰੋਮ ਸ਼ਰਮੀਲਾ ਹੁਣ ਆਪਣੀ ਭੁੱਖ ਹੜਤਾਲ ਖਤਮ ਕਰੂਗੀ ਬੀਬੀਸੀ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ 9 ਅਗਸਤ ਨੂੰ ਭੁੱਖ ਹੜਤਾਲ ਖਤਮ ਕਰਕੇ ਅਤੇ ਮਣੀਪੁਰ ਵਿਧਾਨਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਰੋਮ ਸ਼ਰਮੀਲਾ ਨਵੰਬਰ 2000 ਤੋਂ ਅਸਫਪਾ ਦੇ ਖਿਲਾਫ ਭੁੱਖ ਹੜਤਾਲ 'ਤੇ ਹੈ।