Tag Archive "ajmer-singh"

ਫਰੈਕਫੋਰਟ: “ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ…” ਬਾਰੇ ਹੋਏ ਸੈਮੀਨਾਰ ਨੇ ਛੱਡੀਆਂ ਅਮਿਟ ਯਾਦਾਂ (ਰਿਪੋਰਟ)

ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਚਰਚਾ ਕਰਨ ਲਈ ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਆਫਨਬਾਖ ਵਿੱਚ ਸਫਲਤਾ ਪੂਰਵਕ ਸੈਮੀਨਾਰ ਕਰਵਾਇਆ ਗਿਆ। ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਜਰਮਨ ਦੇ ਕੋਨੇ-ਕੋਨੇ ਅਤੇ ਯੂਰਪ ਅਤੇ ਅਮਰੀਕਾ ਤੋਂ ਪਹੁੰਚੀਆਂ ਸੰਗਤਾਂ ਨੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਕੇ ਵਿਦਵਾਨਾਂ ਦੇ ਵਿਚਾਰਾਂ ਦਾ ਲਾਹਾ ਲਿਆ।

ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ‘ਤੇ ਵਿਚਾਰ ਚਰਚਾ ਲਈ ਜਰਮਨ ‘ਚ ਸੈਮੀਨਾਰ

ਜਰਮਨੀ ਦੇ ਸਿੱਖਾਂ ਵਲੋਂ 'ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ 'ਤੇ ਵਿਚਾਰ ਚਰਚਾ ਲਈ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ. ਗੁਰਚਰਨ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ ਇਸ ਸੈਮੀਨਾਰ 'ਚ ਸਿੱਖ ਇਤਿਹਾਸਕਾਰ ਅਤੇ ਰਾਜਨੀਤਕ ਵਿਸ਼ਲੇਸ਼ਕ ਸ. ਅਜਮੇਰ ਸਿੰਘ, ਸ. ਹਰਬੰਸ ਲਾਲ ਵਿਰਦੀ (ਬੁੱਧੀਸਟ ਅੰਬੇਦਕਰ ਆਰਗੇਨਾਈਜ਼ੇਸ਼ਨ, ਇੰਗਲੈਂਡ), ਸ. ਬਲਜਿੰਦਰ ਸਿੰਘ ਸੰਧੂ (ਇੰਗਲੈਂਡ) ਅਤੇ ਡਾ. ਜਸਬੀਰ ਸਿੰਘ (ਡੈਨਮਾਰਕ) ਬੁਲਾਰੇ ਹੋਣਗੇ।

ਫਿਲਮ ‘ਦਾ ਬਲੈਕ ਪ੍ਰਿੰਸ’ ਦੇ ਬਾਰੇ ‘ਚ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ

ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੌਲੀਵੁਡ ਫਿਲਮ 'ਦਾ ਬਲੈਕ ਪ੍ਰਿੰਸ' ਦੇ ਬਾਰੇ 'ਚ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਨੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਗੱਲਬਾਤ ਕੀਤੀ। ਡਾਇਰੈਕਟਰ ਕਵੀ ਰਾਜ ਦੀ ਇਸ ਫਿਲਮ 'ਚ ਮੁੱਖ ਭੂਮਿਕਾ ਸਤਿੰਦਰ ਸਰਤਾਜ ਅਤੇ ਸ਼ਬਾਨਾ ਆਜ਼ਮੀ ਨੇ ਨਿਭਾਈ। ਫਿਲਮ ਸ਼ੁੱਕਰਵਾਰ 21 ਜੁਲਾਈ ਨੂੰ ਦੁਨੀਆ ਭਰ 'ਚ ਜਾਰੀ ਕੀਤੀ ਗਈ। ਪੇਸ਼ ਹੈ ਗੱਲਬਾਤ ਦੀ ਪੂਰੀ ਰਿਕਾਰਡਿੰਗ।

ਪੁਸਤਕ ਪੜਚੋਲ: ‘ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ’ (ਲੇਖਕ: ਅਜਮੇਰ ਸਿੰਘ)

ਬ੍ਰਹਮਜਗਦੀਸ਼ ਸਿੰਘ ਵਲੋਂ ਸ. ਅਜਮੇਰ ਸਿੰਘ ਦੀ ਨਵੀਂ ਕਿਤਾਬ 'ਸ਼ਹੀਦ ਕਰਤਾਰ ਸਿੰਘ ਸਰਾਭਾ; ਤੂਫ਼ਾਨਾਂ ਦਾ ਸ਼ਾਹ ਅਸਵਾਰ' ਬਾਰੇ ਇਕ ਪੁਸਤਕ ਪੜਚੋਲ ਅਜੀਤ ਜਲੰਧਰ ਦੇ (15 ਜੁਲਾਈ, 2017) ਦੇ ਅੰਕ ਵਿਚ ਛਪੀ ਹੈ। ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ ਲਈ ਅਸੀਂ ਇਸਨੂੰ ਛਾਪ ਰਹੇ ਹਾਂ: ਸੰਪਾਦਕ

ਭਾਈ ਅਜਮੇਰ ਸਿੰਘ ਭਵਾਨੀਗੜ੍ਹ ਵਿਖੇ; “ਸਿੱਖ ਸੰਘਰਸ਼, ਸਿੱਖ ਯਾਦ, ਅਰਦਾਸ ਅਤੇ ਜੂਨ 84 ਦਾ ਘੱਲੂਘਾਰਾ”

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨੇ ਭਵਾਨੀਗੜ੍ਹ ਵਿਖੇ ਸਿੱਖ ਸੰਘਰਸ਼, ਸਿੱਖ ਯਾਦ, ਅਰਦਾਸ ਅਤੇ ਜੂਨ 1984 ਦੇ ਘੱਲੂਘਾਰੇ ਬਾਰੇ ਵਖਿਆਨ ਦਿੱਤਾ।

ਸਿੱਖ ਗੁਰੂ ਅਤੇ ਰਾਸ਼ਟਰਵਾਦ: ਕਿਵੇਂ ਭਾਰਤੀ ਰਾਸ਼ਟਰਵਾਦੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਅਕਸ ਵਿਗਾੜਿਆ

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨੇ 19 ਦਸੰਬਰ, 2016 ਨੂੰ ਗੁਰਦੁਆਰਾ ਭਾਈ ਮਤੀ ਦਾਸ ਜੀ, ਨਾਗਪੁਰ ਵਿਖੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਇਹ ਭਾਈ ਅਜਮੇਰ ਸਿੰਘ ਵਲੋਂ ਸ਼ਾਮ ਦੇ ਦੀਵਾਨ 'ਚ ਦਿੱਤੇ ਭਾਸ਼ਣ ਦੀ ਦੂਜੀ ਵੀਡੀਓ ਹੈ। ਇਸ ਭਾਸ਼ਣ 'ਚ ਭਾਈ ਅਜਮੇਰ ਸਿੰਘ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਵੇਂ ਭਾਰਤੀ ਰਾਸ਼ਟਰਵਾਦੀਆਂ ਨੇ ਆਪਣੇ ਸੌੜੇ ਹਿਤਾਂ ਲਈ ਗੁਰੂ ਸਾਹਿਬਾਨ ਦੇ ਅਕਸ ਨੂੰ ਵਿਗਾੜਿਆ।

ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ ‘ਚ ਵਿਸ਼ੇਸ਼ ਗੱਲਬਾਤ

ਪੱਤਰਕਾਰ ਸੁਰਿੰਦਰ ਸਿੰਘ (ਬੋਲਦਾ ਪੰਜਾਬ) ਵਲੋਂ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲਿਖਾਰੀ ਭਾਈ ਅਜਮੇਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜੋ ਕਿ ਗਲੋਬਰ ਪੰਜਾਬ ਚੈਨਲ 'ਤੇ ਜਾਰੀ ਕੀਤੀ ਗਈ। ਬਰਤਾਨੀਅਤ ਦੇ ਬਸਤੀਵਾਦੀ ਰਾਜ ਦੇ ਖਿਲਾਫ ਅਤੇ ਖ਼ਾਲਸਾ ਰਾਜ ਦੀ ਆਜ਼ਾਦੀ ਲਈ ਸਿੱਖ ਅਜ਼ਾਦੀ ਘੁਲਾਟੀਏ ਭਾਈ ਮਹਾਰਾਜ ਸਿੰਘ ਦੇ ਸੰਘਰਸ਼ ਬਾਰੇ ਹਾਰਬਰ ਪੁਆਇੰਟ, ਸਿੰਗਾਪੁਰ 'ਚ ਹੋਈ ਇਸ ਗੱਲਬਾਤ 'ਚ ਭਾਈ ਮਹਾਰਾਜ ਸਿੰਘ ਦੇ ਜੀਵਨ ਅਤੇ ਸੰਘਰਸ਼ 'ਤੇ ਚਾਨਣਾ ਪਾਇਆ ਗਿਆ। ਭਾਈ ਮਹਾਰਾਜ ਸਿੰਘ ਨੂੰ 9 ਜੂਨ, 1850 ਨੂੰ ਹਾਰਬਰ ਪੁਆਇੰਟ, ਸਿੰਗਾਪੁਰ ਪਹੁੰਚੇ ਸਨ।

ਭਵਾਨੀਗੜ੍ਹ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਇਆ

ਗੁਰਦੁਆਰਾ ਪਾਤਸ਼ਾਹੀ ਨੌਵੀਂ, ਭਵਾਨੀਗੜ੍ਹ ਵਿਖੇ 4 ਜੂਨ ਦੀ ਸ਼ਾਮ ਨੂੰ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕੀਤਾ ਗਿਆ। ਸਮਾਗਮ ਦੇ ਮੁੱਖ ਬੁਲਾਰੇ ਸਿੱਖ ਚਿੰਤਕ ਅਜਮੇਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜੂਨ 1984 ਵਿਚ ਦਿੱਲੀ ਦੇ ਹਾਕਮਾਂ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤਾ ਗਿਆ ਫੌਜੀ ਹਮਲਾ ਇਕ ਸੋਚੀ ਸਮਝੀ ਜੰਗ ਦਾ ਸਿਖਰ ਸੀ।

“ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ” (ਸ੍ਰੀ ਹਰਿਗੋਬਿੰਦਪੁਰ-2): ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ

ਵਿਚਾਰ ਮੰਚ ਸੰਵਾਦ ਵਲੋਂ "ਪੰਥ-ਪੰਜਾਬ: ਮੌਜੂਦਾ ਸਥਿਤੀ ਅਤੇ ਹੱਲ" ਵਿਸ਼ੇ 'ਤੇ ਸ੍ਰੀ ਹਰਿਗੋਬਿੰਦਪੁ ਸਾਹਿਬ ਵਿਖੇ 19 ਮਾਰਚ, 2017 ਨੂੰ ਇਕ ਵਿਚਾਰ ਚਰਚਾ ਕਰਵਾਈ ਗਈ ਸੀ। ਵਿਚਾਰ-ਚਰਚਾ 'ਚ ਭਾਈ ਅਜਮੇਰ ਸਿੰਘ ਨੇ ਇਤਿਹਾਸ ਪ੍ਰਤੀ ਪਹੁੰਚ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਭਾਈ ਅਜਮੇਰ ਸਿੰਘ ਦੇ ਭਾਸ਼ਣ ਦੀ ਵੀਡੀਓ ਰਿਕਾਰਡਿੰਗ ਸਿੱਖ ਸਿਆਸਤ ਨਿਊਜ਼ ਦੇ ਪਾਠਕਾਂ/ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ।

ਭਾਈ ਅਜਮੇਰ ਸਿੰਘ ਦਾ ਨਾਗਪੁਰ ਵਿਖੇ ਵਖਿਆਨ: ਸਿੱਖ ਪੰਥ ਨੂੰ ਦਰਪੇਸ਼ ਮਸਲਿਆਂ ‘ਤੇ ਸਾਡੀ ਪਹੁੰਚ ਕੀ ਹੋਵੇ?

ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ 19 ਦਸੰਬਰ, 2016 ਨੂੰ ਨਾਗਪੁਰ ਵਿਖੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਜੀ 'ਚ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਬੇਨਤੀ ਕੀਤੀ ਕਿ ਸਿੱਖਾਂ ਨੂੰ ਪੰਥਕ ਮੁੱਦਿਆਂ 'ਤੇ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਸਾਹਿਬ ਨੇ ਸਾਨੂੰ ਸਹੀ ਨਜ਼ਰੀਆ ਅਪਨਾਉਣ ਦਾ ਤਰੀਕਾ ਸਿਖਾਇਆ ਹੈ।

« Previous PageNext Page »