ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਮੈਬਰਾਂ ਦਾ ਕੀਤਾ ਘੇਰਾਓੁ, ਮੰਤਰੀ ਡਰਦੇ ਸਮਾਗਮ ਵਿੱਚ ਨਾ ਪੁੱਜੇ

October 19, 2015 | By

ਮੋਗਾ (18 ਅਕਤੂਬਰ, 2015): ਪਿਛਲੇ ਦਿਨਾਂ ਤੋਂ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਲਗਾਤਾਰ ਪਾਰ ਰਹੀਆਂ ਘਟਨਾਵਾਂ ਕਰਕੇ ਸਿੱਖ ਸੰਗਤ ਦਾ ਰੋਹ ਇਸ ਸਮੇਂ ਸਿਖਰ ‘ਤੇ ਹੈ।

ਸਿੱਖ ਸੰਗਤਾਂ ਇਸ ਸਮੇਂ ਜਿੱਥੇ ਪੰਜਾਬ ਭਰ ਵਿੱਚ ਬੇਅਦਬੀ ਦੇ ਦੋਸ਼ੀਆਂ ਅਤੇ ਸਿੱਖ ਸੰਗਤਾਂ ‘ਤੇ ਪੁਲਸ ਵੱਲੋਂ ਤਸ਼ੱਦਦ ਕਰਨ ਅਤੇ ਗੋਲੀਆਂ ਚਾਲ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਸ ਅਫਸਰਾਂ ਖਿਲਾਫ ਮੁਕੱਦਮੇ ਦਰਜ਼ ਕਰਨ ਦੀ  ਮੰਗ ਕਰ ਰਹੀਆਂ ਹਨ, ਉੱਥੇ ਸੱਤਾਂਧਾਰੀ ਬਾਦਲ ਦਲ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਮੈਬਰਾਂ, ਬਾਦਲ ਦਲ ਦੇ ਆਗੂਆਂ ਅਤੇ ਮੰਤਰੀਆਂ ਦਾ ਪੂਰੇ ਰੋਹ ਨਾਲ ਘਰੇਾਓੁ ਕਰਕੇ ਵਿਰੋਧ ਕਰ ਰਹੀਆਂਹਨ।ਜਿਸ ਕਰਕੇ ਇਨ੍ਹਾਂ ਨੂੰ ਆਪਣੇ ਨਿਰਧਾਰਤ ਪ੍ਰੋਗਰਾਮ ਰੱਦ ਕਰਨੇ ਪੈ ਰਹੇ ਹਨ।

ਮੋਗਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਦਾ ਘੇਰਾਓੁ ਕਰਦੀਆਂ ਸਿੱਖ ਸੰਗਤਾਂ

ਮੋਗਾ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਦੀ ਗੱਡੀ ਦਾ ਘੇਰਾਓੁ ਕਰਦੀਆਂ ਸਿੱਖ ਸੰਗਤਾਂ

ਪੰਜਾਬੀ ਅਖਬਾਰ ਅਜੀਤ  ਵਿੱਚ ਨਸ਼ਰ ਖ਼ਬਰ ਅਨੁਸਾਰ ਅੱਜ ਮੋਗਾ ਵਿਖੇ ਅਮਿ੍ਤ ਹਸਪਤਾਲ ਐਾਡ ਸਿੱਧੂ ਟੈਸਟ ਟਿਊਬ ਬੇਬੀ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਤੋਤਾ ਤੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਵੱਲੋਂ ਕੀਤਾ ਜਾਣਾ ਸੀ  ।

ਉਨ੍ਹਾਂ ਦੇ ਆਉਣ ਬਾਰੇ ਜਦੋਂ ਸਿੱਖ ਸੰਗਠਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਅੰਮਿ੍ਤ ਹਸਪਤਾਲ ਮੋਗਾ ਦੇ ਸਾਹਮਣੇ ਕੈਬਨਿਟ ਮੰਤਰੀਆਂ ਦੇ ਘਿਰਾਓ ਨੂੰ ਲੈ ਕੇ ਰੋਸ ਧਰਨਾ ਲਗਾ ਕੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਪਰ ਕਿਸੇ ਕਾਰਨ ਦੋਵੇਂ ਮੰਤਰੀ ਇਸ ਸਮਾਗਮ ‘ਚ ਨਹੀਂ ਪੁੱਜ ਸਕੇ

ਸਮਾਗਮ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਹਲਕਾ ਵਿਧਾਇਕ ਜੋਗਿੰਦਰਪਾਲ ਜੈਨ ਦਾ ਘਿਰਾਓ ਕਰਕੇ ਉਸ ਖਿਲਾਫ ਨਾਅਰੇਬਾਜ਼ੀ ਕੀਤੀ  । ਉਹ ਉਥੋ ਨਿਕਲਣ ‘ਚ ਕਾਮਯਾਬ ਹੋ ਗਏ ਤੇ ਸਮਾਗਮ ‘ਚ ਉਚੇਚੇ ਤੌਰ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਤਲਵੰਡੀ ਭਾਈ ਸਤਪਾਲ ਸਿੰਘ ਵੀ ਪੁੱਜੇ ਹੋਏ ਸਨ ਤੇ ਜਦ ਉਹ ਸਮਾਗਮ ਦੀ ਸਮਾਪਤੀ ‘ਤੇ ਵਾਪਸ ਜਾਣ ਲੱਗੇ ਅਤੇ ਧਰਨਾਕਾਰੀਆਂ ਨੇ ਉਸ ਦਾ ਘਿਰਾਓ ਕਰਨ ਦੇ ਨਾਲ ਉਨ੍ਹਾਂ ਦੀ ਗੱਡੀ ਦੀ ਵੀ ਭੰਨ ਤੋੜ ਕਰ ਦਿੱਤੀ  । ਪਰ ਉਹ ਗੱਡੀ ਭਜਾਉਣ ‘ਚ ਸਫਲ ਹੋ ਗਏ  ।

ਸਮਾਗਮ ‘ਚ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਤਰਸੇਮ ਸਿੰਘ ਰੱਤੀਆ ਦਾ ਘਿਰਾਓ ਕੀਤਾ ਕਾਫੀ ਦੇਰ ਉਨ੍ਹਾਂ ਨੂੰ ਘੇਰੀ ਰੱਖਿਆ ਜੋ ਬੜੀ ਮੁਸ਼ਕਿਲ ਨਾਲ ਖੇਤਾਂ ‘ਚ ਹੁੰਦੇ ਹੋਏ ਨਿਕਲਣ ‘ਚ ਸਫਲ ਹੋ ਗਏ  । ਘਟਨਾ ਦੀ ਖਬਰ ਮਿਲਦਿਆਂ ਡੀ.ਐੱਸ.ਪੀ. ਗੁਰਮੇਲ ਸਿੰਘ ਤੇ ਥਾਣਾ ਮਹਿਣਾ ਦੇ ਮੁੱਖ ਅਫਸਰ ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ  । ਧਰਨਾ ਦੇਣ ਵਾਲਿਆਂ ‘ਚ ਇਸ ਮੌਕੇ ਬਾਬਾ ਕੁਲਦੀਪ ਸਿੰਘ ਧੱਲੇਕੇ, ਗੁਰਪ੍ਰੀਤਮ ਸਿੰਘ ਚੀਮਾ, ਹਰਜਿੰਦਰ ਸਿੰਘ ਰੋਡੇ, ਵਰਿਆਮ ਸਿੰਘ, ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ‘ਚ ਮਰਦ, ਔਰਤਾਂ, ਨੌਜਵਾਨ ਸੰਗਤਾਂ ਸ਼ਾਮਿਲ ਸਨ  ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,