ਵਿਦੇਸ਼ » ਸਿੱਖ ਖਬਰਾਂ

ਸਿੱਖ ਅਤੇ ਮੁਸਲਿਮ ਨੌਜਵਾਨਾਂ ਨੇ ਹਵਾਈ ਕੰਪਨੀ ਵੱਲੋਂ ਕੀਤੇ ਨਸਲੀ ਵਿਤਕਰੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ

January 20, 2016 | By

ਨਿਊਯਾਰਕ (19 ਜਨਵਰੀ, 2015): ਅਗਾਂਹ ਵਧੂ ਸਮਝੇ ਜਾਂਦੇ ਅਮਰੀਕੀ ਸਮਾਜ ਵਿੱਚ ਨਸਲੀ ਭੇਦਭਾਵ ਸਰਕਾਰ ਦੇ ਯਤਨਾਂ ਦੇ ਬਾਵਜੂਦ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ।ਅਮਰੀਕਾ ਵਿੱਚ ਵੱਸਦੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਗੈਰ ਅਮਰੀਕੀ ਮੂਲ ਦੇ ਨਾਗਰਿਕਾਂ ਨੂੰ ਇਸਦਾ ਕਿਸੇ ਨਾ ਕਿਸੇ ਤਰਾਂ ਸ਼ਿਕਾਰ ਹੋਣਾਂ ਪੈਂਦਾ ਹੈ।

ਨਸਲੀ ਭੇਦਭਾਵ ਦੀ ਅਜਿਹੀ ਹੀ ਇੱਕ ਘਟਨਾ ਪਿਛਲੇ ਦਿਨੀ ਹਵਾਈ ਜਹਾਜ਼ ਦੇ ਸਫਰ ਕਰਨ ਦੌਰਾਨ ਵਾਪਰੀ। ਅਮਰੀਕਨ ਨਾਗਰਿਕ ਇਕ ਸਿੱਖ ਨੌਜਵਾਨ ਅਤੇ ਉਸ ਦੇ ਚਾਰ ਮੁਸਲਿਮ ਦੋਸਤਾਂ ਜਿਨ੍ਹਾਂ ਨੂੰ ਅਮਰੀਕਾ ਦੀ ਇਕ ਏਅਰਲਾਈਨ ਦੀ ਉਡਾਨ ਚੋਂ ਉਤਾਰ ਦਿੱਤਾ ।

ਨਸਲੀ ਵਿਤਕਰੇ ਦਾ ਸ਼ਿਕਾਰ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤ

ਨਸਲੀ ਵਿਤਕਰੇ ਦਾ ਸ਼ਿਕਾਰ ਸਿੱਖ ਨੌਜਵਾਨ ਅਤੇ ਉਸਦੇ ਮੁਸਲਮਾਨ ਦੋਸਤ

ਇਸ ਨਸਲੀ ਵਿਤਕਰੇ ਦੇ ਖਿਲਾਫ ਸਿੱਖ ਨੌਜਵਾਨ ਸ਼ਾਨ ਅਨੰਦ ਅਤੇ ਉਸ ਦੇ ਤਿੰਨ ਮੁਸਲਿਮ ਦੋਸਤ ਫੈਮੁਲ ਆਲਮ ਤੋਂ ਇਲਾਵਾ ਇਕ ਬੰਗਲਾਦੇਸ਼ੀ ਮੁਸਲਿਮ ਅਤੇ ਇਕ ਅਰਬ ਮੁਸਲਿਮ ਨੇ ਏਅਰਲਾਈਨ ਖਿਲਾਫ 90 ਲੱਖ ਡਾਲਰ ਮੁਆਵਜ਼ੇ ਦਾ ਕੇਸ ਦਾਇਰ ਕੀਤਾ ਹੈ ।

ਚਾਰੇ ਨੌਜਵਾਨਾਂ ਨੇ ਏਅਰ ਲਾਈਨ ‘ਤੇ ਨਸਲੀ ਵਿਤਕਰਾ ਕਰਨ ਦਾ ਦੋਸ਼ ਲਾਉਂਦੇ ਹੋਏ ਹਰੇਕ ਨੇ 10-10 ਲੱਖ ਡਾਲਰ ਹਾਨੀ ਪੂਰਤੀ ਮੁਆਵਜ਼ੇ ਅਤੇ 50 ਲੱਖ ਡਾਲਰ ਦੰਡਾਤਮਿਕ ਹਰਜ਼ਾਨੇ ਦੀ ਮੰਗ ਕੀਤੀ ਹੈ ।

 ਸਿੱਖ ਨੌਜਵਾਨ ਸ਼ਾਹ ਅਨੰਦ ਜਿਸ ਨਾਲ ਉਸ ਦੇ ਤਿੰਨ ਮੁਸਲਿਮ ਦੋਸਤ ਫੈਮੁਲ ਆਲਮ ਤੋਂ ਇਲਾਵਾ ਇਕ ਬੰਗਲਾਦੇਸ਼ੀ ਮੁਸਲਿਮ ਅਤੇ ਇਕ ਅਰਬ ਮੁਸਲਿਮ (ਸਾਰੇ ਅਮਰੀਕੀ ਨਾਗਰਿਕ) ਸਨ ਨੂੰ ਪਿਛਲੇ ਮਹੀਨੇ ਟੋਰਾਂਟੋ ਤੋਂ ਨਿਊਯਾਰਕ ਜਾ ਰਹੀ ਉਡਾਨ 44718 ਚੋਂ ਉਨ੍ਹਾਂ ਦੀ ਨਸਲ ਅਤੇ ਰੰਗ ਦੇਖ ਕੇ ਜਹਾਜ਼ ਚੋਂ ਉਤਰਨ ਦਾ ਹੁਕਮ ਦਿੱਤਾ ਸੀ ।

ਬੰਗਲਾਦੇਸ਼ੀ ਮੁਸਲਿਮ ਅਤੇ ਅਰਬ ਮੁਸਲਿਮ  ਦੀ ਕੇਵਲ ਡਬਲਯੂ. ਐਚ ਅਤੇ ਐਮ. ਕੇ. ਵਜੋਂ ਹੀ ਪਛਾਣ ਦੱਸੀ ਗਈ ਹੈ । ਅਨੰਦ ਤੇ ਆਲਮ ਨੇ ਜਹਾਜ਼ ਵਿਚ ਸਵਾਰ ਹੋਣ ਪਿੱਛੋਂ ਹੋਰ ਲੋਕਾਂ ਨਾਲੋਂ ਆਪਣੀਆਂ ਸੀਟਾਂ ਬਦਲ ਲਈਆਂ ਤਾਂ ਜੋ ਉਹ ਡਬਲਯੂ. ਐਚ ਅਤੇ ਐਮ. ਕੇ. ਦੇ ਨੇੜੇ ਬੈਠ ਸਕਣ ।

ਦਾਇਰ ਕੀਤੇ ਕੇਸ ਜਿਹੜਾ ਕਲ੍ਹ ਬਰੁਕਲਿਨ ਫੈਡਰਲ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ ਮੁਤਾਬਕ ਕਈ ਮਿੰਟ ਪਿੱਛੋਂ ਇਕ ਗੋਰੀ ਔਰਤ ਸਟਾਫ ਮੈਂਬਰ ਨੇ ਡਬਲਯੂ. ਐਚ. ਨੂੰ ਕਿਹਾ ਕਿ ਉਹ ਚਾਰੇ ਜਹਾਜ਼ ਤੋਂ ਹੇਠਾਂ ਉੱਤਰ ਜਾਣ । ਜਦੋਂ ਉਨ੍ਹਾਂ ਨੇ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਉਂ ਉਤਰਨ ਲਈ ਕਿਹਾ ਜਾ ਰਿਹਾ ਹੈ ਤਾਂ ਉੁਸ ਗੋਰੀ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਬਾਹਰ ਗੇਟ ‘ਤੇ ਚਲੇ ਜਾਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ । ਡਬਲਯੂ. ਐਚ. ਨੇ ਕਿਹਾ ਕਿ ਮੁਢਲੇ ਤੌਰ ‘ਤੇ ਉਸ ਨੂੰ ਇਕ ਅਪਰਾਧੀ ਵਾਂਗ ਮਹਿਸੂਸ ਕਰਵਾਇਆ ਗਿਆ ।

ਜਹਾਜ਼ ਦੇ ਜਾਣ ਪਿੱਛੋਂ ਏਅਰ ਲਾਈਨ ਦੇ ਏਜੰਟ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਸ ਲਈ ਜਹਾਜ਼ ‘ਤੇ ਨਹੀਂ ਭੇਜੇ ਜਾ ਸਕੇ ਕਿਉਂਕਿ ਜਹਾਜ਼ ਦਾ ਅਮਲਾ ਖਾਸਕਰ ਪਾਇਲਟ ਤੁਹਾਡੀ ਮੌਜੂਦਗੀ ਨਾਲ ਔਖ ਮਹਿਸੂਸ ਕਰ ਰਿਹਾ ਸੀ ਅਤੇ ਉਸ ਨੇ ਚਾਰੇ ਨੌਜਵਾਨਾਂ ਨੂੰ ਉਤਾਰਨ ਤੋਂ ਬਿਨਾਂ ਜਹਾਜ਼ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ । ਜਹਾਜ਼ ਚਾਰੇ ਨੌਜਵਾਨਾਂ ਨੂੰ ਉਥੇ ਛੱਡ ਕੇ ਰਵਾਨਾ ਹੋ ਗਿਆ ।

ਕੇਸ ਵਿਚ ਦੋਸ਼ ਲਾਇਆ ਗਿਆ ਕਿ ਆਲਮ ਅਤੇ ਅਨੰਦ ਦੇ ਆਲੇ ਦੁਆਲੇ ਦੇ ਲੋਕਾਂ ਨੇ ਉਨ੍ਹਾਂ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੇ ਬੱਚਿਆਂ ਨੂੰ ਇੰਜ ਚੁੱਕ ਲਿਆ ਜਿਵੇਂ ਕੁਝ ਵਾਪਰ ਗਿਆ ਹੋਵੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,