ਖਾਸ ਖਬਰਾਂ » ਸਿਆਸੀ ਖਬਰਾਂ

ਐਸਸੀ/ਐਸਟੀ ਐਕਟ: ਫੈਂਸਲੇ ਸਬੰਧੀ ਰਿਵਿਊ ਪਟੀਸ਼ਨ ‘ਤੇ ਫੌਰੀ ਸੁਣਵਾਈ ਤੋਂ ਇਨਕਾਰ; ਕੇਂਦਰ ਵਲੋਂ ਰਿਵਿਊ ਪਟੀਸ਼ਨ ਦਾਇਰ

April 2, 2018 | By

ਨਵੀਂ ਦਿੱਲੀ: ਸੁਪਰੀਮ ਕੋਰਟ ਵਲੋਂ ਐਸ.ਸੀ/ਐਸ.ਟੀ ਐਕਟ ਵਿਚ ਤਰਮੀਮ ਦੇ ਫੈਂਸਲੇ ਤੋਂ ਬਾਅਦ ਪੂਰੇ ਭਾਰਤ ਵਿਚ ਫੈਲੇ ਰੋਹ ਦੇ ਚਲਦਿਆਂ ਫੈਂਸਲੇ ‘ਤੇ ਮੁੜ ਵਿਚਾਰ ਹਿੱਤ ਪਾਈ ਗਈ ਅਪੀਲ ‘ਤੇ ਫੌਰੀ ਸੁਣਵਾਈ ਕਰਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ।

ਸਬੰਧਿਤ ਖਬਰ: ਭਾਰਤ ਬੰਦ ਪੂਰਾ ਅਸਰਦਾਰ; ਪੰਜਾਬ ਦੇ ਵੱਡੇ ਸ਼ਹਿਰ ਮੁਕੰਮਲ ਬੰਦ

ਇਸ ਦੌਰਾਨ ਅੱਜ ਭਾਰਤ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਂਸਲੇ ਖਿਲਾਫ ਰਿਵਿਊ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਇਸ ਫੈਂਸਲੇ ਨਾਲ ਸਹਿਮਤ ਨਹੀਂ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,