ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਪ੍ਰਗਿਆ ਠਾਕੁਰ ਨੂੰ ਕਲੀਨ ਚਿਟ ਦੇਣਾ ਸਰਕਰ ਦੀ ਭਗਵੇ ਅੱਤਵਾਦ ਨਾਲ ਮਿਲੀਭੁਗਤ ਦਾ ਸਬੂਤ- ਡੱਲੇਵਾਲ

May 14, 2016 | By

ਲੰਡਨ: ਫਿਰਕਾਪ੍ਰਸਤੀ ਦੀ ਭਾਵਨਾ ਨਾਲ ਲਬਰੇਜ਼ ਹਿੰਦੂਤਵੀ ਭਾਰਤ ਦੀ ਕੇਂਦਰ ਸਰਕਾਰ ਦੀ ਭਗਵੇ ਅੱਤਵਾਦ ਨਾਲ ਸਾਂਝ ਭਿਆਲੀ ਜੱਗ ਜਾਹਰ ਹੋ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਮਾਲੇਗਾਂਓ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਅਤੇ ਉਸ ਦੇ ਸਾਥੀਆਂ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਪਾਸੋਂ ਕਲੀਨ ਚਿਟ ਦਿਵਾਉਣਾ ਹੈ। ਹਿੰਦੂਤਵੀਆਂ ਦਾ ਇਕ ਨੁਕਾਤੀ ਪ੍ਰੋਗਰਾਮ ਭਾਰਤ ਵਿਚ ਘਟਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਜਜ਼ਬ ਕਰਨਾ ਅਤੇ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ। ਇਸੇ ਹੀ ਕੜੀ ਅਧੀਨ ਮਾਲੇਗਾਂਓ, ਸਮਝੌਤਾ ਐਕਸਪ੍ਰੈਸ, ਮੱਕਾ ਮਸਜਿਦ ਹੈਦਰਾਬਾਦ ਅਤੇ ਅਜਮੇਰ ਸ਼ਰੀਫ ਵਿਚ ਬੰਬ ਧਮਾਕੇ ਕੀਤੇ ਗਏ ਸਨ।

ਮਾਲੇਗਾਂਓ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ (ਫਾਈਲ ਫੋਟੋ)

ਮਾਲੇਗਾਂਓ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ (ਫਾਈਲ ਫੋਟੋ)

ਯੂਨਾਇਟਿਡ ਖ਼ਾਲਸਾ ਦਲ ਯੂ.ਕੇ. ਵਲੋਂ ਭਾਰਤ ਦੀਆਂ ਸਮੂਹ ਅਜ਼ਾਦੀ ਪਸੰਦ ਕੌਮਾਂ ਨੂੰ ਆਪਣੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ ਹੈ। ਦਲ ਦੇ ਜਨਰਲ ਸਕੱਤਰ ਸ. ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਐਨ.ਆਈ.ਏ. ਦੇ ਇਸ ਕਦਮ ਨੂੰ ਬੇਹੱਦ ਪੱਖਪਾਤੀ ਅਤੇ ਹਿੰਦੂਤਵੀ ਅੱਤਵਾਦੀਆਂ ਨੂੰ ਲਾਭ ਪਹੁੰਚਾਉਣ ਵਾਲਾ ਕਰਾਰ ਦਿੱਤਾ ਗਿਆ। ਸਿੱਖ ਕੌਮ ਦੀ ਅਜ਼ਾਦੀ ਲਈ ਚੱਲ ਰਹੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਗਏ ਅਨੇਕਾਂ ਸਿੱਖਾਂ ਨੂੰ ਬਗ਼ੈਰ ਕਿਸੇ ਸਬੂਤ ਢਾਈ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਕੀਤਾ ਹੋਇਆ ਹੈ। ਉਹਨਾਂ ਨੂੰ ਪੈਰੋਲ ਵੀ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਜਾਂ ਮਿਲਦੀ ਹੀ ਨਹੀਂ ਪਰ ਹਿੰਦੂ ਬਹੁਗਿਣਤੀ ਨਾਲ ਸਬੰਧ ਰੱਖਣ ਵਾਲੇ ਜੋ ਨਿਰਦੋਸ਼ਾਂ ਦੇ ਕਥਿਤ ਕਾਤਲ ਹਨ ਉਹਨਾਂ ਨੂੰ ਪ੍ਰਸ਼ਾਸਨ, ਜਾਂਚ ਏਜੰਸੀਆਂ, ਸਰਕਾਰੀ ਧਿਰ ਅਤੇ ਸਰਕਾਰਾਂ ਸਦਾ ਹੀ ਲਾਭ ਪਹੁੰਚਾਉਣ ਲਈ ਪੱਬਾਂ ਭਾਰ ਰਹਿੰਦੇ ਹਨ।

ਸਿੱਖਾਂ ਸਮੇਤ ਸਮੂਹ ਘੱਟਗਿਣਤੀਆਂ ਲਈ ਹੁਣ ਲਾਜ਼ਮੀ ਹੈ ਕਿ ਹਿੰਦੂਤਵੀ ਦੈਂਤ ਦਾ ਮੂੰਹ ਭੰਨਣ ਵਾਸਤੇ ਸਾਂਝੇ ਪਲੇਟਫਾਰਮ ’ਤੇ ਇਕੱਤਰ ਹੋ ਕੇ ਆਪੋ ਆਪਣੀਆਂ ਕੌਮੀ ਅਜ਼ਾਦੀ ਦੀਆਂ ਤਹਿਰੀਕਾਂ ਨੂੰ ਤੇਜ ਕੀਤਾ ਜਾਵੇ। ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ, ਨਵੰਬਰ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿਚ ਗ਼ੁਲਾਮ ਹਨ।

ਡੱਲੇਵਾਲ ਨੇ ਸੱਦਾ ਦਿੱਤਾ ਕਿ ਆਉ ਖ਼ਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੇਲ੍ਹਾਂ ਵਿਚ ਬੰਦ ਸਿੰਘਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰੀਏ। ਇਹਨਾਂ 68 ਸਾਲਾਂ ਦੌਰਾਨ ਸਿੱਖਾਂ ’ਤੇ ਜਿੱਥੇ ਸਰੀਰਕ ਤੌਰ ’ਤੇ ਜ਼ੁਲਮਾਂ ਦਾ ਕਹਿਰ ਹੋਇਆ ਉਥੇ ਸਿਧਾਂਤਕ ਤੌਰ ’ਤੇ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,