November 11, 2023 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਬੋਰਡ ਦੀ ਤੱਥ ਭਾਲ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹੱਥਲੀ ਲਿਖਤ ਚ ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਵੱਲੋਂ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਨੂੰ ਇਸ ਮਸਲੇ ਚ ਕੀਤੀਆਂ ਗਈਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਜੋ ਇਸ ਪ੍ਰਕਾਰ ਹਨ :
1. ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਮਾਲਬ੍ਰੋਸ ਨੂੰ ਪ੍ਰਭਾਵਿਤ ਪਾਣੀ ਦੀ ਸੁਧਾਈ ਅਤੇ ਹੋਰ ਨੁਕਸਾਨ ਪੂਰਤੀ ਲਈ ਹਦਾਇਤ ਕਰੇ।
2. ਕੇਂਦਰੀ ਪ੍ਰਦੂਸ਼ਣ ਕਾਬੂਕਰ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਪ੍ਰਭਾਵਿਤ ਥਾਂ ਦਾ ਵਿਸਥਾਰਿਤ ਵਾਤਾਵਰਣ ਅਧਿਐਨ ਕਰਾਵੇ ਅਤੇ ਬੋਰਡ ਨੂੰ 60 ਦਿਨਾਂ ਚ ਰਿਪੋਰਟ ਭੇਜੇ।
3. ਸੀਮਤ ਸਮੇਂ ਚ ਬੋਰਡ ਪਾਣੀ ਦੇ ਸ਼ੁੱਧੀਕਰਨ ਤੇ ਕੰਮ ਕਰਕੇ ਇਸਦੀ ਵਿਸਥਾਰਿਤ ਰਿਪੋਰਟ ਭੇਜੇ।
4. ਵਾਤਾਵਰਣ ਅਤੇ ਪਾਣੀ ਨੂੰ ਗੰਦਲਾ ਕਰਨ ਕਰਕੇ ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਕਾਰਖਾਨੇ ਨੂੰ ਜ਼ੁਰਮਾਨਾ ਕਰੇ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰੇ।
5. ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਗੈਰ ਮਨਜ਼ੂਰਸ਼ੁਦਾ ਬੋਰ ਬੰਦ ਕਰ ਕਰਾਵੇ ਅਤੇ ਪਾਣੀ ਦੀ ਗੁਣਵੱਤਾ ਦੀ ਲਗਾਤਾਰ ਜਾਂਚ ਯਕੀਨੀ ਬਣਾਵੇ।
6. ਪੰਜਾਬ ਪ੍ਰਦੂਸ਼ਣ ਕਾਬੂਕਰ ਬੋਰਡ ਰਾਜ ਅੰਦਰਲੇ ਹੋਰ ਸ਼ਰਾਬ ਕਾਰਖਾਨਿਆਂ ਅਤੇ ਓਹਨਾਂ ਨੇੜ੍ਹਲੇ ਇਲਾਕਿਆਂ ਚ ਪਾਣੀ ਦੀ ਜਾਂਚ ਕਰਕੇ 20 ਨਵੰਬਰ 2023 ਤੋਂ ਪਹਿਲਾਂ ਰਿਪੋਰਟ ਜਮ੍ਹਾ ਕਰਾਵੇ।
ਪੰਜਾਬ ਸਰਕਾਰ ਵੱਲੋਂ ਸਬੂਤ ਸਾਹਮਣੇ ਪਏ ਹੋਣ ਤੇ ਵੀ ਕਾਰਖਾਨਾ ਪੱਕੇ ਤੌਰ ਤੇ ਬੰਦ ਕਰਨ ਦੇ ਫੈਂਸਲੇ ਨੂੰ ਠੰਡੇ ਬਸਤੇ ਚ ਪਾਉਣਾ ਸਰਕਾਰ ਦੇ ਕਾਰੋਬਾਰੀਆਂ ਦੇ ਹੱਕ ਚ ਬੈਠਣ ਵੱਲ ਹੀ ਸੰਕੇਤ ਕਰਦਾ ਹੈ। ਲੋਕ ਉਡੀਕਵਾਨ ਹਨ ਕਿ ਕਦੋਂ ਪੱਕੇ ਤੌਰ ਤੇ ਕਾਰਖਾਨੇ ਨੂੰ ਬੰਦ ਕਰਨ ਦੇ ਲਿਖਤੀ ਹੁਕਮ ਜਾਰੀ ਹੋਣਗੇ। ਲੋਕ ਸਿਰਲੇਖ ਵਾਲਾ ਮੁਹਾਵਰਾ ਗਲਤ ਸਿੱਧ ਹੁੰਦਾ ਵੇਖਣ ਲਈ ਆਸਵੰਦ ਅਤੇ ਉਡੀਕਵਾਨ ਹਨ।
Related Topics: Agriculture And Environment Awareness Center, Malbros, Sanjha Morcha Zira