ਸਿੱਖ ਖਬਰਾਂ

ਪਾਕਿ: ਗੁਰਦੁਆਰਾ ਪ੍ਰਬੰਧਕੀ ਬੋਰਡ ਅਤੇ ਸਿੱਖ ਮੱਕੜ ਵੱਲੋਂ ਆਰ. ਐੱਸ ਐੱਸ ਮਾਰਕਾ ਕੰਲੈਡਰ ਲਾਗੂ ਕਰਵਾਉਣ ਦੀ ਕੋਸ਼ਿਸ਼ ਨਾਕਾਮ ਕਰਨ: ਮਾਨ

May 20, 2014 | By

ਫਤਿਹਗੜ ਸਾਹਿਬ, (19 ਮਈ 2014):- ਪਾਕਿਸਤਾਨ ਹਕੂਮਤ ਅਤੇ ਉੱਥੋਂ ਦੇ ਸਿੱਖਾਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸਹੀ ਦਿਸ਼ਾ ਵੱਲ ਲਾਗੂ ਕੀਤਾ ਗਿਆ ਹੈ, ਹਿੰਦੂਤਵ ਜਮਾਤਾਂ ਉਸ ਨੂੰ ਚੁਨੌਤੀ ਸਮਝ ਕੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਬਦਲਣਾ ਚਾਹੁੰਦੀਆਂ ਹਨ।

ਇਸ ਕਰਕੇ ਹਿੰਦੂਤਵ ਜਮਾਤਾਂ ਆਰ ਐਸ ਐਸ ਅਤੇ ਬੀਜੇਪੀ ਤੋਂ ਹੁਕਮ ਲੈ ਕੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ ਜੀ ਪੀ ਸੀ ਦੀ ਅਗਵਾਈ ਹੇਠ ਪਾਕਿਸਤਾਨ ਵਫਦ ਗਿਆ ਹੈ।

 ਜਿਸ ਤੋਂ ਪਾਕਿਸਤਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਮੱਕੜ ਦੀ ਅਗਵਾਈ ਹੇਠ ਬੀਤੇ ਦਿਨੀਂ ਹਿੰਦੂਤਵ ਸੋਚ ਦਾ ਪ੍ਰੋਗਰਾਮ ਲੈ ਕੇ ਪਾਕਿਸਤਾਨ ਗਏ ਵਫਦ ਦੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਹਕੂਮਤ ਨੂੰ ਹਰ ਪੱਖੋਂ ਸੁਚੇਤ ਰਹਿਣਾ ਪਵੇਗਾ , ਤਾਂ ਕਿ ਮੱਕੜ ਦੀ ਅਗਵਾਈ ਹੇਠ ਪਾਕਿਸਤਾਨ ਗਿਆ ਇਹ ਵਫਦ ਨਾਨਕਸ਼ਾਹੀ ਕੈਲੰਡਰ ਨੂੰ ਬਿਕ੍ਰਮੀ ਕੈਲੰਡਰ ਵਿਚ ਬਦਲਣ ਦੇ ਆਪਣੇ ਮੰਦਭਾਵਨਾਂ ਭਰੇ ਮਨਸੂਬੇ ਵਿਚ ਕਾਮਯਾਬ ਨਾਂ ਹੋ ਸਕੇ।

 ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੱਕੜ ਦੀ ਅਗਵਾਈ ਹੇਠ ਬੀਤੇ ਦਿਨੀਂ ਹਿੰਦੂਤਵ ਸੋਚ ਦਾ ਪ੍ਰੋਗਰਾਮ ਲੈ ਕੇ ਪਾਕਿਸਤਾਨ ਗਏ ਵਫਦ ਦੀਆਂ ਪੰਥ ਵਿਰੋਧੀ ਕਾਰਵਾਈਆਂ ਤੋਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਹਕੂਮਤ ਨੂੰ ਹਰ ਪੱਖੋਂ ਸੁਚੇਤ ਰਹਿਣ ਅਤੇ ਅਜਿਹੇ ਸਿੱਖਾਂ ਨੂੰ ਪਾਕਿਸਤਾਨ ਦੇ ਵੀਜੇ ਨਾਂ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ।

 ਉਹਨਾਂ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਹੋਰ ਸ਼ਹੀਦਾਂ ਦੀ ਯਾਦਗਾਰ ਬਣੀ ਹੈ ਤਾਂ ਸ੍ਰੀ ਮੱਕੜ ਨੇ ਜਦੋਂ ਬਿਆਨ ਦਿੱਤਾ ਕਿ ਇਹ ਸ਼ਹੀਦੀ ਯਾਦਗਾਰ ਸ. ਬਾਦਲ ਦੇ ਹੁਕਮਾਂ ਉੱਤੇ ਹੀ ਬਣੀ ਹੈ। ਤਾਂ ਬਾਦਲ ਨੇ ਮੱਕੜ ਦੇ ਇਸ ਬਿਆਨ ਤੋਂ ਆਪਣੇ ਆਪ ਨੂੰ ਝੱਟ ਵੱਖ ਕਰਦੇ ਹੋਏ ਹਿੰਦੂਤਵ ਜਮਾਤਾਂ ਦੀ ਸੋਚ ਦੀ ਪੂਰਤੀ ਕੀਤੀ ਸੀ, ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਭ ਹਿੰਦੂਤਵ ਸੋਚ ਦੇ ਗੁਲਾਮ ਬਣ ਚੁੱਕੇ ਹਨ।

ਇਥੋਂ ਤੱਕ ਕਿ ਬਾਹਰਲੇ ਮੁਲਕਾਂ ਵਿਚ ਬੈਠੇ ਸਿੱਖ ਆਗੂ ਜਥੇਬੰਦੀਆਂ ਨੇ ਹਿੰਦੂਤਵ ਪ੍ਰਭਾਵ ਨੂੰ ਕਬੂਲਦੇ ਹੋਏ ਕਿਸੇ ਨੇ ਕਾਂਗਰਸ, ਕਿਸੇ ਨੇ ਬੀਜੇਪੀ, ਕਿਸੇ ਨੇ ਸ੍ਰੀ ਕੇਜਾਰੀਵਾਲ ਅਤੇ ਕਿਸੇ ਨੇ ਬਾਦਲ ਦਲੀਆਂ ਲਈ ਕੰਮ ਕੀਤੇ ਜੋ ਹਿੰਦੂਤਵ ਜਮਾਤਾਂ ਦੇ ਹੱਥਠੋਕੇ ਬਣਨ ਦੀ ਗੱਲ ਨੂੰ ਪ੍ਰਤੱਖ ਕਰਦਾ ਹੈ।

 ਇਥੋਂ ਤੱਕ ਪੰਜਾਬ ਸੂਬੇ ਨਾਲ ਸੰਬੰਧਤ ਡੇਰੇ ਵਾਲੇ ਬਾਬਿਆਂ ਦੀ ਵੱਡੀ ਗਿਣਤੀ ਆਪਣੀ ਕੌਮੀ ਜਿੰਮੇਵਾਰੀ ਨੂੰ ਨਜਰਅੰਦਾਜ ਕਰਕੇ ਬਾਹਰਲੇ ਮੁਲਕਾਂ ਦੈ ਦੌਰਿਆਂ ਉੱਤੇ ਚਲੀ ਗਈ। ਜਦੋਂ ਕਿ ਇੱਥੇ ਰਹਿ ਕੇ ਪੰਥਕ ਸੋਚ ਨੂੰ ਮਜਬੂਤ ਕਰਨ ਅਤੇ ਹਿੰਦੂਤਵ ਜਮਾਤਾਂ ਨਾਲ ਮੁਕਾਬਲਾ ਕਰਨਾ ਬਣਦਾ ਸੀ।

 ਉਹਨਾਂ ਕੌਮੀ ਸੋਚ ਉੱਤੇ ਪਹਿਰਾ ਦੇਣ ਵਾਲਿਆਂ ਨੂੰ ਅਜਿਹੇ ਸਮੇਂ ਪਹਿਲੇ ਨਾਲੋਂ ਵੀ ਗੰਭੀਰ ਹੋਣ ਅਤੇ ਹਿੰਦੂਤਵ ਜਮਾਤਾਂ ਦੀਆਂ ਸਾਜਿਸ਼ਾਂ ਦਾ ਦ੍ਰਿੜ•ਤਾ ਨਾਲ ਮੁਕਾਬਲਾ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਅਜਿਹੇ ਅਮਲ ਕਰਨ ਜਿਸ ਨਾਲ ਸਿੱਖ ਕੌਮ ਅਜਿਹੀਆਂ ਚੁਨੌਤੀਆਂ ਨੂੰ ਪ੍ਰਵਾਨ ਕਰਦੀ ਹੋਈ ਪਹਿਲੇ ਨਾਲੋਂ ਵੀ ਪ੍ਰਚੰਡ ਹੋ ਕੇ ਨਿਕਲ ਸਕੇ ਅਤੇ ਆਪਣੀ ਕੌਮੀ ਸੋਚ ਨਿਸ਼ਾਨੇ ਨੂੰ ਸਮਰਪਿਤ ਹੋ ਕੇ ਆਪਣੀ ਆਜਾਦੀ ਦੀ ਮੰਜਿਲ ਵੱਲ ਅੱਗੇ ਵਧ ਸਕੇ।

 ਉਹਨਾਂ ਅਖੀਰ ਵਿਚ ਪਾਕਿਸਤਾਨ ਵਿਚ ਜੀਵਨ ਬਸਰ ਕਰ ਰਹੇ ਬਹਾਦੁਰ ਸਿੱਖਾਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਾਨਕਸ਼ਾਹੀ ਕੈਲੰਡਰ ਜੋ ਕੌਮਾਂਤਰੀ ਪੱਧਰ ਉੱਤੇ ਸਿੱਖ ਕੌਮ ਦੀ ਵੱਖਰੀ, ਅਣਖੀਲੀ ਸੋਚ ਅਤੇ ਪਹਿਚਾਣ ਦੀ ਪੈਰਵੀ ਕਰਦਾ ਹੈ, ਉਸ ਉੱਤੇ ਕਿਸੇ ਤਰਾਂ ਦਾ ਵੀ ਇਸ ਆਏ ਵਫਦ ਨਾਲ ਨਾਂ ਤਾਂ ਸਮਝੌਤਾ ਕਰਨ ਅਤੇ ਨਾਂ ਹੀ ਇਹਨਾਂ ਨੂੰ ਬਿਕ੍ਰਮੀ ਸੋਚ ਵਿਚ ਬਦਲਣ ਦੀ ਇਜਾਜਤ ਦੇਣ।

 ਪਾਕਿਸਤਾਨ ਹਕੂਮਤ ਵੀ ਅਜਿਹੇ ਹਿੰਦੂਤਵ ਦਾ ਗੁਲਾਮ ਬਣੇ ਵਫਦਾਂ ਤੋਂ ਸੁਚੇਤ ਰਹਿ ਕੇ ਸਿੱਖ ਕੌਮ ਦੀਆਂ ਅੰਦਰੂਨੀ ਭਾਵਨਾਵਾਂ ਉੱਤੇ ਪਹਿਰਾ ਦੇਣ ਦੇ ਫਰਜ ਨਿਭਾਵੇ। ਤਾਂ ਕਿ ਸਿੱਖ ਕੌਮ ਅਤੇ ਪਾਕਿਸਤਾਨ ਹਕੂਮਤ ਦੇ ਸੰਬੰਧ ਹੋਰ ਸਦਭਾਵਨਾ ਭਰੇ ਬਣ ਸਕਣ ਅਤੇ ਦੋਵੇਂ ਕੌਮਾਂ ਪਾਕਿਸਤਾਨ, ਚੀਨ ਅਤੇ ਹਿੰਦ ਦੇ ਵਿਚਕਾਰ ਬਫਰ ਸਟੇਟ ਕਾਇਮ ਕਰਕੇ ਸਦਾ ਲਈ ਏਸ਼ੀਆਂ ਖਿੱਤੇ ਵਿਚ ਅਮਨ ਚੈਨ ਬਰਕਰਾਰ ਰੱਖਣ ਦੀ ਜਿੰਮੇਵਾਰੀ ਨਿਭਾ ਸਕਣ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,