February 13, 2016 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ (13 ਫਰਵਰੀ, 2016): ਅੱਜ ਹਲਕਾ ਵਿਧਾਨ ਸਭਾ ਖਡੂਰ ਸਾਹਿਬ ਦੀਆਂ ਉੱਪ ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭੁਪਿੰਦਰ ਸਿੰਘ ਬਿੱਟੂ ਨੇ ਹਾਕਮ ਧਿਰ ਦੇ ਆਗੂਆਂ ਵਿਰੁੱਧ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ।
ਬਿੱਟੂ ਨੇ ਕਿਹਾ ਕਿ ਹਲਕੇ ਦੇ ਪਿੰਡ ਜੋਧਪੁਰ, ਤੁੜ ਤੇ ਗੋਇੰਦਵਾਲ ਸਾਹਿਬ ਵਿਖੇ ਅਕਾਲੀ ਆਗੂਆਂ ਵਲੋਂ ਧੱਕੇ ਨਾਲ ਮਰੇ ਹੋਏ ਵਿਅਕਤੀਆਂ ਦੀਆਂ ਵੋਟਾਂ ਪਵਾਈਆਂ ਜਾ ਰਹੀਆਂ ਹਨ। ਪੋਲਿੰਗ ਬੂਥਾਂ ‘ਤੇ ਬੈਠੇ ਉਨ੍ਹਾਂ ਦੇ ਏਜੰਟਾਂ ਨੂੰ ਡਰਾ ਧਮਕਾ ਕੇ ਬਾਹਰ ਕੱਢ ਦਿੱਤਾ ਗਿਆ ਹੈ।
ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਾਈਕਾਟ ਕੀਤਾ ਹੋਇਆ ਹੈ ਅਤੇ ਭਾਈ ਬਲਦੀਪ ਸਿੰਘ ਜਿਨ੍ਹਾਂ ਨੇ ਲੋਕ ਸਭਾ ਦੀ ਪਿਛਲੀ ਚੋਣ ਆਮ ਆਦਮੀ ਵੱਲੋਂ ਲੜੀ ਸੀ, ਦੇ ਕਾਗਜ਼ ਹੀ ਰੱਦ ਹੋ ਗਏ ਸਨ।ਜਿਸ ਕਰਕੇ ਇਨ੍ਹਾਂ ਚੋਣਾਂ ਵਿੱਚ ਜ਼ਿਆਦਾ ਵੋਟਾਂ ਪੈਣ ਦੀ ਸੰਭਾਵਨਾ ਨਹੀ ਲੱਗ ਰਹੀ।ਤਿੰਨ ਵਜੇ ਤੱਕ 46 ਫੀਸਦੀ ਹੀ ਵਟਾਂ ਦਾ ਭੁਗਤਾਨ ਹੋਇਆ ਹੈ।
Related Topics: Khadoor Sahib By-election 2016, Punjab Politics