ਸਿੱਖ ਖਬਰਾਂ

ਨਾਨਾਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਵਿਚਾਰ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੀਟਿੰਗ ਅੱਜ

March 9, 2015 | By

ਅੰਮਿ੍ਤਸਰ (8 ਮਾਰਚ, 2015): ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਵਿਚਾਰ ਕਰਨ ਲਈ ਪੰਜਾਂ ਤਖਤਾਂ ਦੇ ਜੱਥੇਦਾਰਾਂ ਦੀ ਮੀਟਿੰਗ ਅੱਜ ਸ਼੍ਰੀ ਅਕਾਲ ਤਖਤ ਵਿਖੇ ਹੋ ਰਹੀ ਹੈ।

ਇਸ ਮੀਟਿੰਗ ਦੌਰਾਨ ਭਾਵੇਂ ਸਾਂਝੀ ਰਾਏ ਲਈ ਵਿਦਵਾਨਾਂ ਦੀ ਕਮੇਟੀ ਗਠਿਤ ਕੀਤੇ ਜਾਣ ਦੀ ਚਰਚਾ ਉੱਭਰ ਰਹੀ ਹੈ ਪਰ ਹਾਲਾਤਾਂ ‘ਤੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੀਆਂ ਬਿਕਰਮੀ ਧਿਰਾਂ ਦਾ ਹੱਥ ਭਾਰੂ ਨਜ਼ਰ ਆ ਰਿਹਾ ਹੈ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਵੱਲੋਂ ਇਸਦਾ ਕਰੜਾ ਵਿਰੋਧ ਕਰਨ ਦੀ ਵੱਲੋਂ ਇਸਦਾ ਕਰੜਾ ਵਿਰੋਧ ਕਰਨ ਦੀ ਸੰਭਾਵਨਾ ਬਣੀ ਹੋਈ ਹੈ  ।

ਗਿਆਨੀ ਗੁਰਬਚਨ ਸਿੰਘ ਸੋਧਿਆ ਹੋਇਆ ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਗਿਆਨੀ ਗੁਰਬਚਨ ਸਿੰਘ ਸੋਧਿਆ ਹੋਇਆ ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਹੁਦੇ ਤੋਂ ਸੇਵਾ ਮੁਕਤ ਕਰਨ ਵੇਲੇ ਹੀ ਬਿਕਰਮੀ ਧਿਰ ਦੇ ਪ੍ਰਭਾਵ ਦੀ ਝਲਕ ਸਪੱਸ਼ਟ ਹੋ ਗਈ ਸੀ ਅਤੇ ਹੁਣ ਨਵੀਂ ਬੈਠਕ ‘ਚ ਸੋਧੇ ਨਾਨਕਸ਼ਾਹੀ ਕੈਲੰਡਰ ਦੇ ਸਰੂਪ ‘ਚ ਮੁੜ ਤਬਦੀਲੀਆਂ ਦੀ ਸੰਭਾਵਨਾ ਉੱਘੜ ਰਹੀ ਹੈ ।

ਭਾਵੇਂ ਸੰਤ ਸਮਾਜ ਅਤੇ ਉਸ ਦੀ ਅੰਦਰਖਾਤੇ ਹਮਾਇਤ ਕਰ ਰਹੇ ਸ਼ੋ੍ਰਮਣੀ ਅਕਾਲੀ ਦਲ ਦੀ ਮਨਸ਼ਾ ਪੁਰਾਣੇ ਬਿਕਰਮੀ (ਦੇਸੀ) ਕੈਲੰਡਰ ਨੂੰ ਹੀ ਮੁੜ ਲਾਗੂ ਕਰਵਾਉਣਾ ਹੈ ਪਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦਾ ਸੰਭਾਵਿਤ ਰੋਸ ਮੁਕੰਮਲ ਤਬਦੀਲੀ ਨੂੰ ਫਿਲਹਾਲ ਟਾਲਦਿਆਂ ਨਾਨਕਸ਼ਾਹੀ ਕੈਲੰਡਰ ਨੂੰ ਵਧੇਰੇ ਕਮਜ਼ੋਰ ਬਨਾਉਣ ਦਾ ਕਾਰਨ ਬਣ ਸਕਦਾ ਹੈ ।

ਸੂਤਰਾਂ ਅਨੁਸਾਰ ਮੁੱਦੇ ‘ਤੇ ਵਿਚਾਰ ਮਗਰੋਂ ਸਿੰਘ ਸਾਹਿਬਾਨ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਦੇ ਗਠਨ ਦਾ ਫ਼ੈਸਲਾ ਕਰ ਸਕਦੇ ਹਨ, ਜਿਨ੍ਹਾਂ ‘ਚ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ: ਪਾਲ ਸਿੰਘ ਪੁਰੇਵਾਲ ਸਮੇਤ ਮੂਲ ਕੈਲੰਡਰ ਦੇ ਹਮਾਇਤੀ ਵਿਦਵਾਨਾਂ ਨੂੰ ਨੁਮਾਇੰਦਗੀ ਦੀ ਸੰਭਾਵਨਾ ਨਹੀਂ ਹੈ।

ਮੌਜੂਦਾ ਲਾਗੂ ਕੈਲੰਡਰ ‘ਚ ਬਿਕਰਮੀ ਦੇ ਰਲੇਵੇਂ ਕਾਰਨ ਇਸ ਵਰ੍ਹੇ 2015 ‘ਚ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਨਹੀਂ ਮਨਾਇਆ ਜਾਵੇਗਾ ।ਬੇਸ਼ੱਕ ਸਮੇਂ ਦੀ ਪਾਬੰਦੀ ਅਨੁਸਾਰ ਬਿਕਰਮੀ ਕੈਲੰਡਰ ਦਾ ਮੁੜ ਮੁਕੰਮਲ ਲਾਗੂ ਹੋਣਾ ਫ਼ਿਲਹਾਲ ਟਲ ਸਕਦਾ ਹੈ ਪਰ ਸੰਤ ਸਮਾਜ ਇਸ ਲਈ ਪੂਰੀ ਤਰ੍ਹਾਂ ਪੱਭਾ ਭਾਰ ਹੈ।

ਚਰਚਾ ਹੈ ਕਿ ਸੰਤ ਸਮਾਜ ਵੱਲੋਂ ਮਾਮਲੇ ਸਬੰਧੀ ਉਪ ਮੁੱਖ ਮੰਤਰੀ ਤੱਕ ਲਗਾਤਾਰ ਪਹੁੰਚ ਬਣਾਈ ਹੋਈ ਹੈ, ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਗੁਪਤ ਮੀਟਿੰਗ ਕੀਤੀ ਗਈ ।

ਦੂਸਰੇ ਪਾਸੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਕੇਵਲ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਦੇ ਦੋ ਪ੍ਰਮੁੱਖ ਅਹੁਦੇਦਾਰਾਂ ਸਮੇਤ ਮੂਲ ਨਾਨਕਸ਼ਾਹੀ ਕੈਲੰਡਰ ਦਾ ਹਮਾਇਤੀ ਧੜਾ ਅੰਦਰਖਾਤੇ ਹੋ ਰਹੀਆਂ ਤਬਦੀਲੀਆਂ ਦੇ ਸਿੱਧੇ ਵਿਰੋਧ ਦਾ ਰਾਹ ਅਪਣਾ ਸਕਦਾ ਹੈ ।

ਇਸ ਪੱਖ ਅਨੁਸਾਰ ਸੰਤ ਸਮਾਜ ਪਹਿਲਾਂ ਹੀ ਸ੍ਰੀ ਅਕਾਲ ²ਤਖ਼ਤ ਸਾਹਿਬ ਵੱਲੋਂ ਜਾਰੀ ਰਹਿਤ ਮਰਿਯਾਦਾ ਤੋਂ ਇਨਕਾਰੀ ਹੈ ਅਤੇ ਹੁਣ ਸਿੱਖਾਂ ਦੀ ਅੱਡਰੀ ਹੋਂਦ ਨੂੰ ਮੁਕੰਮਲ ਜ਼ਬਤ ਕਰਨ ਦੀ ਯੋਜਨਾ ਤਹਿਤ ਨਾਨਕਸ਼ਾਹੀ ਕੈਲੰਡਰ ਖਤਮ ਕਰਵਾ ਰਿਹਾ ਹੈ ।

ਮੁੱਦੇ ‘ਤੇ ਵਿਚਾਰ ਲਈ ਸਿੰਘ ਸਾਹਿਬਾਨ ਦੀ ਬੈਠਕ ‘ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸ਼ਾਮਿਲ ਹੋਣਗੇ, ਜਦਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਵਧੀਕ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ ਪਰ ਉਨ੍ਹਾਂ ਦੇ ਆਉਣ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,