ਆਮ ਖਬਰਾਂ » ਕੌਮਾਂਤਰੀ ਖਬਰਾਂ » ਸਿਆਸੀ ਖਬਰਾਂ

ਜਾਸੂਸ ਜਾਧਵ ਮਾਮਲੇ ‘ਚ ਭਾਰਤ ਨੇ ਕੌਮਾਂਤਰੀ ਅਦਾਲਤ ‘ਚ ਕੀਤੀ ਪਹੁੰਚ; ਪਾਕਿ ਹੁਕਮ ਮੰਨਣ ਲਈ ਪਾਬੰਦ ਨਹੀਂ

May 11, 2017 | By

ਨਵੀਂ ਦਿੱਲੀ: ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਜਲ ਸੈਨਾ ਦੇ ਅਧਿਕਾਰੀ ਅਤੇ ਰਾਅ ਦੇ ਏਜੰਟ ਕੁਲਭੂਸ਼ਣ ਜਾਧਵ ਦੇ ਮੁੱਦੇ ਉਤੇ ਭਾਰਤ ਨੇ ‘ਇੰਟਰਨੈਸ਼ਨਲ ਕੋਰਟ ਆਫ ਜਸਟਿਸ’ (ਆਈਸੀਜੇ) ਵਿੱਚ ਜਾਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਪਾਕਿਸਤਾਨ ਵਿੱਚ “ਗੈਰ ਕਾਨੂੰਨੀ” ਹਿਰਾਸਤ ਵਿੱਚ ਰੱਖਿਆ ਗਿਆ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ।

Kulbhushan jadhav

ਪਾਕਿਸਤਾਨ ਮੀਡੀਆ ਸਾਹਮਣੇ ਭਾਰਤੀ ਜਾਸੂਸ ਆਪਣਾ ਜੁਰਮ ਕਬੂਲ ਕਰਦਾ ਹੋਇਆ (ਫਾਈਲ ਫੋਟੋ)

ਆਈਸੀਜੇ ਕੋਲ ਪਹੁੰਚ ਦੇ ਕਾਰਨਾਂ ਬਾਰੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗੋਪਾਲ ਬਾਗਲੇ ਨੇ ਕਿਹਾ ਕਿ ਇਸ ਸਬੰਧੀ ਫੈਸਲਾ ਬਹੁਤ ਸੋਚ-ਵਿਚਾਰ ਮਗਰੋਂ ਲਿਆ ਗਿਆ। ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ, ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਬੁਲਾਰੇ ਨੇ ਕਿਹਾ ਕਿ ‘ਭਾਰਤ ਦੇ ਪੁੱਤਰ’ ਨੂੰ ਬਚਾਉਣ ਲਈ ਆਈਸੀਜੇ ਕੋਲ ਪਹੁੰਚ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਜਾਧਵ ਦੇ ਪਰਿਵਾਰ ਲਈ ਵੀਜ਼ੇ ਦੀ ਅਪੀਲ ਵਾਸਤੇ 27 ਅਪ੍ਰੈਲ ਨੂੰ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੂੰ ਚਿੱਠੀ ਲਿਖੀ ਸੀ। ਭਾਰਤੀ ਮੀਡੀਆ ਮੁਤਾਬਕ ਜਾਧਵ ਦੇ ਪਰਿਵਾਰ ਨੂੰ ਵੀਜ਼ਾ ਜਾਰੀ ਹੋ ਗਿਆ ਹੈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ ਕਿ ਪਾਕਿਸਤਾਨ ਵਿੱਚ ਜਾਧਵ ਕਿੱਥੇ ਹੈ ਅਤੇ ਉਸ ਦੀ ਸਿਹਤ ਕਿਵੇਂ ਹੈ।

ਸਬੰਧਤ ਖ਼ਬਰ:

ਘੱਟਗਿਣਤੀਆਂ ਦੀ ਫਾਂਸੀ ਵੇਲੇ ਖੁਸ਼ੀ ਮਨਾਉਣ ਵਾਲੇ ਅੱਜ ਜਾਧਵ ਦੀ ਫ਼ਾਂਸੀ ‘ਤੇ ਕਿਉਂ ਤੜਫ ਰਹੇ ਨੇ?: ਮਾਨ …

ਇਸ ਦੌਰਾਨ ਭਾਰਤੀ ਮੀਡੀਏ ਨੇ ਪਾਕਿਸਤਾਨ ਚੈਨਲ ‘ਜੀਓ ਨਿਊਜ਼’ ਦੇ ਹਵਾਲੇ ਨਾਲ ਦੱਸਿਆ ਕਿ ਨਵਾਜ਼ ਸ਼ਰੀਫ ਅਤੇ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਵਿਚਕਾਰ 90 ਮਿੰਟ ਤੱਕ ਚੱਲੀ ਗੱਲਬਾਤ ਦੌਰਾਨ ਸ਼ਰੀਫ਼ ਨੂੰ ਜਾਧਵ ਕੇਸ ਸਬੰਧੀ ਤਾਜ਼ਾ ਸਥਿਤੀ ਬਾਰੇ ਦੱਸਿਆ ਗਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

India Gets stay on Kulbhushan Jadhav’s hanging form ICJ; Pak may not comply …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,