ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਕਿਸਾਨਾਂ ਅਤੇ ਰਾਜਾਂ ਲਈ ਬਾਸਮਤੀ ਦੀ ਬਰਾਮਦ ਦੀ ਮਹੱਤਤਾ

September 22, 2023 | By

ਪੰਜਾਬ ਵਿੱਚ ਝੋਨੇ ਥੱਲੇ ਰਕਬਾ ਦਿਨ-ਬ-ਦਿਨ ਵੱਧ ਰਿਹਾ ਹੈ। ਇਸ ਸੰਬੰਧੀ ਸਰਕਾਰ ਇਸ ਗੱਲ ਲਈ ਯਤਨਸ਼ੀਲ ਹੈ ਕਿ ਬਾਸਮਤੀ ਥੱਲੇ ਰਕਬਾ ਵਧਾਇਆ ਜਾਵੇ। ਜੇਕਰ ਬਾਸਮਤੀ ਦੀ ਬਰਾਮਦ ਵਿਚ ਵਾਧਾ ਹੁੰਦਾ ਹੈ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਸੁਧਰਨ ਦੀ ਸੰਭਾਵਨਾ ਹੈ। ਇਸ ਸਬੰਧੀ ਦੋ ਕੰਮ ਕਰਨੇ ਜ਼ਰੂਰੀ ਹਨ । ਪਹਿਲਾ ਗੁਣਵੱਤਾ ਭਰਪੂਰ ਬਾਸਮਤੀ ਦੀ ਪੈਦਾਵਾਰ ਵੱਲ ਧਿਆਨ ਦੇਣਾ ਅਤੇ ਦੂਜਾ ਬਾਸਮਤੀ ਦੇ ਨਿਰਯਾਤ ਵਾਸਤੇ ਢਾਂਚੇ ਨੂੰ ਮਜਬੂਤ ਕਰਨਾ, ਜਿਸ ਲਈ ਬਰਾਮਦ ਖੇਤਰ (ਐਕਸਪੋਰਟ ਜ਼ੋਨ) ਬਣਾਉਣ ਨੂੰ ਤਵੱਜੋਂ ਦੇਣੀ ਚਾਹੀਦੀ ਹੈ।

ਬਾਸਮਤੀ ਪੈਦਾਵਾਰ ਕਰਨ ਵਾਲੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ,ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਸ ਤਰਾਂ ਦੇ ਢਾਂਚੇ ਨੂੰ ਸਥਾਪਤ ਕਰਨ ਦੀ ਲੋੜ ਹੈ। ਪੰਜਾਬ ਵਿੱਚ ਗੁਰਦਾਸਪੁਰ, ਅੰਮ੍ਰਿਤਸਰ ਕਪੂਰਥਲਾ, ਜਲੰਧਰ ਅਤੇ ਰੂਪਨਗਰ ਵਿੱਚ ਐਸਾ ਢਾਂਚਾ ਖੜ੍ਹਾ ਕੀਤਾ ਜਾ ਸਕਦਾ ਹੈ, ਜੋ ਬਾਸਮਤੀ ਦੀ ਬਰਾਮਦ ਵਿਚ ਸਹਾਈ ਹੋਵੇ। ਪੰਜਾਬ ਵਿੱਚ ਇਹ ਇਲਾਕੇ ਬਾਸਮਤੀ ਲਈ ਵਧੀਆ ਮੰਨੇ ਗਏ ਹਨ ਕਿਉਂਕਿ ਫਸਲ ਪੱਕਣ ਵੇਲੇ ਘੱਟ ਤਾਪਮਾਨ ਲੋੜ ਹੁੰਦੀ ਹੈ।

ਜਿੰਨਾਂ ਇਲਾਕਿਆਂ ਦਾ ਤਾਪਮਾਨ ਫਸਲ ਪੱਕਣ ਵੇਲੇ ਜ਼ਿਆਦਾ ਰਹਿੰਦਾ ਹੈ ਉਥੇ ਪੈਦਾਵਾਰ ਤਾਂ ਜ਼ਰੂਰ ਮਿਲ ਜਾਂਦੀ ਹੈ ਬਾਸਮਤੀ ਵਿੱਚ ਖੁਸ਼ਬੂ ਨਹੀਂ ਮਿਲਦੀ ਜਾਂ ਬਹੁਤ ਜ਼ਿਆਦਾ ਘਟ ਜਾਂਦੀ ਹੈ।
ਇਹ ਐਕਸਪੋਰਟ ਜ਼ੋਨ ਬਣਾਉਣੇ ਇਸ ਕਰਕੇ ਜ਼ਰੂਰੀ ਹਨ ਕਿ ਖੁਸ਼ਬੂਦਾਰ ਬਾਸਮਤੀ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਸਹੀ ਬਾਸਮਤੀ ਅਤੇ ਮੌਸਮ ਦੀ ਚੋਣ ਤੇ ਨਿਰਭਰ ਕਰਦੀ ਹੈ।
ਬਾਸਮਤੀ ਵਿੱਚ ਖੁਸ਼ਬੂ ਦਾ ਕਾਰਨ ਇਕ ਕੁਦਰਤੀ ਖੁਸ਼ਬੂਦਾਰ ਤੱਤ (2-acetyl-1-pyrroline) ਹੈ ਜੋ ਕਿ ਪਹਿਲਾ ਬਾਸਮਤੀ ਦੇ ਫੁੱਲਾਂ ਵਿੱਚ ਹੁੰਦਾ ਹੈ ਅਤੇ ਬਾਅਦ ਵਿੱਚ ਇਹ ਦਾਣਿਆਂ ਵਿੱਚ ਚਲਾ ਜਾਂਦਾ ਹੈ। ਬਾਸਮਤੀ ਵਿੱਚ ਖੁਸ਼ਬੂ ਤਾਂ ਰਹਿੰਦੀ ਹੈ ਜੇਕਰ ਫਸਲ ਪੱਕਣ ਵੇਲੇ ਤਾਪਮਾਨ ਘੱਟ ਹੋਵੇ।

ਬਾਸਮਤੀ ਹੇਠ ਰਕਬਾ ਵਧਾਉਣ ਨਾਲ PR 126 ਅਤੇ ਪੂਸਾ 44 (ਜੂਨ ਤੋਂ ਅਕਤੂਬਰ) ਹੇਠੋਂ ਰਕਬਾ ਘਟਾਇਆ ਜਾ ਸਕਦਾ ਹੈ। ਪੱਛਮੀ ਏਸ਼ੀਆ, ਯੂਰੋਪੀਅਨ ਸੰਘ, ਅਮਰੀਕਾ, ਦੱਖਣੀ ਅਫਰੀਕਾ ਚ ਬਾਸਮਤੀ ਦੀ ਕਾਫ਼ੀ ਮੰਗ ਹੈ। ਭਾਰਤ ਪੂਰੀ ਦੁਨੀਆਂ ‘ਚ ਬਾਸਮਤੀ ਬਰਾਮਦ ‘ਚ 65% ਹਿੱਸੇਦਾਰੀ ਰੱਖਦਾ ਹੈ। ਪੰਜਾਬ ਵਿੱਚ ਬਾਸਮਤੀ ਦੇ ਬੀਜਾਂ ਦੀ ਕੋਈ ਵੀ ਸਪਲਾਈ ਏਜੰਸੀ ਨਹੀਂ ਹੈ ਜੋ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬਾਸਮਤੀ ਮੁਹੱਈਆ ਕਰਵਾ ਸਕਣ। ਇਹ ਸਾਰਾ ਕੁਝ ਕਿਸਾਨ ਤੋਂ ਕਿਸਾਨ ਤੱਕ ਹੀ ਸੀਮਿਤ ਹੈ। ਸਰਕਾਰ ਨੂੰ ਬਾਸਮਤੀ ਬਾਬਤ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਬਾਸਮਤੀ ਦਾ ਉਤਪਾਦਨ ਵਧ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,