ਪੰਜਾਬ ਦੀ ਰਾਜਨੀਤੀ

ਨਸ਼ਿਆਂ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਦਾ ਮੁੱਦਾ ਲੋਕ ਸਭਾ ਵਿੱਚ ਉਠਾਵਾਂਗਾ :ਭਗਵੰਤ ਮਾਨ

May 19, 2014 | By

ਅੰਮ੍ਰਿਤਸਰ, (18 ਮਈ 2014):- ਸੰਗਰੂਰ ਤੋਂ ਵੱਡੀ ਜਿੱਤ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਦੀ ਨੋਜਵਾਨੀ ਮਾਰੂ ਨਸ਼ਿਆਂ ਦੀ ਵੱਡੀ ਮਾਰ ਥੱਲੇ ਹੈ ਅਤੇ ਉਹ ਇਹ ਮਸਲਾ ਲੋਕ ਸਭਾ ਵਿੱਚ ਉਠਾਉਣਗੇ।ਉਨਾਂ ਕਿਹਾ ਨਸ਼ਿਆਂ ਵਿਰੁੱਧ ਇੱਕ ਅਸਰਦਾਰ ਲਹਿਰ ਸ਼ੁਰੂ ਕੀਤੀ ਜਾਵੇਗੀ ਅਤੇ ਇਸਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੀ ਹੋਵੇਗੀ।

‘ਅਜੀਤ’ ਵਿੱਚ ਨਸ਼ਰ ਖ਼ਬਰ ਅਨੁਸਾਰ ਭਗਵੰਤ ਮਾਨ ਨੇ ਕਿਹਾ ਕਿਹਾ ਕਿ ਪੰਜਾਬ ਤੇ ਮਾਲਵੇ ਇਲਾਕੇ ‘ਚ ਸਮੈਕ ਤੇ ਹੈਰੋਇਨ ਵਰਗਾ ਘਾਤਕ ਨਸ਼ਾ ਆਂਡਿਆਂ ਦੀਆਂ ਰੇਹੜੀਆਂ ‘ਤੇ ਵਿੱਕ ਰਿਹਾ ਹੈ ਪਰ ਹੁਕਮਰਾਨ ਚਮਕ ਰਹੇ ਪੰਜਾਬ (ਸ਼ਾਈਨਿੰਗ ਪੰਜਾਬ) ਦੇ ਦਾਅਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਸਿੱਟਾ ਹੈ। ਕੰਮ-ਕਾਜ ਤੋਂ ਸੱਖਣੇ ਨੌਜਵਾਨ ਨਸ਼ਿਆਂ ਵੱਲ ਖਿੱਚੇ ਗਏ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਲਈ ‘ਪੁੱਤ ਬਚਾਓ ਮੁਹਿੰਮ’ ਵਿੱਢੀ ਗਈ ਹੈ। ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਹੁਕਮਰਾਨਾਂ ਕੋਲ ਕੋਈ ਲੋਕ ਪੱਖੀ ਯੋਜਨਾਵਾਂ ਨਹੀਂ ਹਨ। ਕਾਂਗਰਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਹ ਖ਼ਤਮ ਹੋਣ ਕੰਢੇ ਹੈ।

ਉਨ੍ਹਾਂ ‘ਆਮ ਆਦਮੀ ਪਾਰਟੀ’ ਬਾਰੇ ਕਿਹਾ ਕਿ ਇਹ ਪੰਜਾਬ ਦਾ ਭਵਿੱਖ ਹੈ, ਜਿਸ ਦਾ ਢਾਂਚਾ ਜਲਦੀ ਐਲਾਨਿਆ ਜਾਵੇਗਾ। ਇਸ ਮੌਕੇ ਡਾ: ਜਗਦੀਪ ਸਿੰਘ ਭਾਟੀਆ ਨੇ ਕਿਹਾ ਕਿ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਸਮਾਜ ਵੱਲੋਂ ਮਾਣ ਸਨਮਾਨ ਦੇਣਾ ਚਾਹੀਦਾ ਹੈ ਤਾਂ ਜੋ ਪ੍ਰਭਾਵਿਤ ਨੌਜਵਾਨ ਇਲਾਜ ਕਰਵਾ ਕੇ ਮੁੱਖ ਧਾਰਾ ‘ਚ ਆ ਸਨਮਾਨਪੂਰਵਕ ਜੀਵਣ ਜੀਅ ਸਕਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,