ਆਮ ਖਬਰਾਂ

ਹਾਫਿਜ਼ ਸਈਦ ਖਿਲਾਫ਼ ਕੋਈ ਮਾਮਲਾ ਨਹੀਂ, ਉਹ ਪਾਕਿ ,ਚ ਕਿਤੇ ਵੀ ਘੁੰਮਣ ਫਿਰਨ ਲਈ ਸੁਤੰਤਰ ਹੈ

September 16, 2014 | By

Hafiz-Saeed-1ਨਵੀਂ ਦਿੱਲੀ (15 ਸਤੰਬਰ, 2014): ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ  ਸਪੱਸ਼ਟ ਕੀਤਾ ਕਿ ਮਨੋਨੀਤ ਦਹਿਸ਼ਤਗਰਦ ਹਾਫਿਜ਼ ਸਈਦ, ਖਿਲਾਫ ਕੋਈ ਮਾਮਲਾ ਨਹੀਂ। ਪਾਕਿਸਤਾਨ ਦਾ ਨਾਗਰਿਕ ਹੋਣ ਕਰਕੇ ਉਹ ਦੇਸ਼ ਵਿੱਚ ਕਿਤੇ ਵੀ ਘੁੰਮ ਸਕਦਾ ਹੈ।

ਜਦੋਂ ਸ੍ਰੀ ਬਾਸਿਤ ਨੂੰ ਕੰਟਰੋਲ ਰੇਖਾ ਦੇ ਨਾਲ ਸਈਦ ਦੇ ਪਾਕਿਸਤਾਨੀ ਫ਼ੌਜ ਨਾਲ ਕੰਮ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਫਿਜ਼ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਉਹ ਦੇਸ਼ ਵਿਚ ਕਿਤੇ ਵੀ ਘੁੰਮ ਸਕਦਾ ਹੈ।

ਉਨ੍ਹਾਂ ਕਿਹਾ ਕਿ ਅਦਾਲਤਾਂ ਉਸ ਨੂੰ ਪਹਿਲਾਂ ਹੀ ਦੋਸ਼ ਮੁਕਤ ਕਰਾਰ ਦੇ ਚੁੱਕੀਆਂ ਹਨ। ਉਸ ਦੇ ਖਿਲਾਫ ਕੋਈ ਵੀ ਮਾਮਲਾ ਵਿਚਾਰ ਅਧੀਨ ਨਹੀਂ। ਭਾਰਤ ਦਾ ਕਹਿਣਾ ਕਿ ਸਈਦ 2008 ਵਿਚ ਹੋਏ ਮੁੰਬਈ ਹਮਲਿਆਂ ਦਾ ਦੋਸ਼ੀ ਹੈ। ਇਸ ਹਮਲੇ ਲਈ ਸਾਜਿਸ਼ ਪਾਕਿਸਤਾਨ ਵਿਚ ਘੜੀ ਗਈ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਸ ਅੱਤਵਾਦੀ ਹਮਲੇ ਵਿਚ 166 ਵਿਅਕਤੀ ਮਾਰੇ ਗਏ ਸਨ।

ਪਿਛਲੇ ਦਿਨੀਂ ਸਈਦ ਨੇ ਭਾਰਤ ‘ਤੇ ਪਾਣੀ ਅੱਤਵਾਦ ਫੈਲਾਉਣ ਦਾ ਦੋਸ਼ ਲਾਇਆ ਸੀ। ਉਸ ਦਾ ਕਹਿਣਾ ਸੀ ਕਿ ਇਕ ਪਾਸੇ ਭਾਰਤ ਸਰਕਾਰ ਨੇ ਬਿਨਾਂ ਨੋਟੀਫਿਕੇਸ਼ਨ ਦੇ ਦਰਿਆਵਾਂ ਵਿਚ ਪਾਣੀ ਛੱਡਿਆ ਅਤੇ ਗਲਤ ਸੂਚਨਾ ਦਿੱਤੀ ਅਤੇ ਦੂਸਰੇ ਪਾਸੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਸਈਦ ਨੇ ਇਹ ਗੱਲ ਪ੍ਰੈੱਸ ਕਾਨਫਰੰਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੜ੍ਹ ਦੇ ਸੰਕਟ ਵਿਚ ਪਾਕਿਸਤਾਨ ਨੂੰ ਕੀਤੀ ਮਦਦ ਦੀ ਪੇਸ਼ਕਸ਼ ਦਾ ਹਵਾਲਾ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,