ਆਮ ਖਬਰਾਂ » ਕੌਮਾਂਤਰੀ ਖਬਰਾਂ

ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਪੁਰਤਗਾਲ ਵਿੱਚ ਸ਼ੁਰੂ ਹੋਈ ਜਾਂਚ

February 27, 2016 | By

ਪੁਰਤਗਾਲ: ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਭਾਈ ਪੰਮਾ ਨੂੰ ਤਸੀਹੇ ਦੇਣ ਦੇ ਲਗਾਏ ਗਏ ਦੋਸ਼ਾਂ ਦੀ ਜਾਂਚ ਪੁਰਤਗਾਲ ਦੇ ਪ੍ਰਾਸੀਕਿਊਟਰ ਜਨਰਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪੁਰਤਗਾਲ ਵੱਲੋਂ ਸ਼ੁਰੂ ਕੀਤੀ ਗਈ ਇਸ ਜਾਂਚ ਦੀ ਪੁਸ਼ਟੀ ਭਾਈ ਪੰਮਾ ਦੇ ਵਕੀਲ ਗੁਰਪਤਵੰਤ ਸਿੰਘ ਪਨੂੰ ਨੂੰ ਪੁਰਤਗਾਲ ਦੇ ਪ੍ਰਾਸੀਕਿਊਟਰ ਜਨਰਲ ਵੱਲੋਂ ਭੇਜੀ ਗਈ ਚਿੱਠੀ ਤੋਂ ਹੋਈ ਹੈ।

ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਜਿਕਰਯੋਗ ਹੈ ਕਿ 28 ਜਨਵਰੀ ਨੂੰ ਭਾਈ ਪਰਮਜੀਤ ਸਿੰਘ ਪੰਮਾ ਵੱਲੋਂ ਉਨ੍ਹਾਂ ਦੀ ਭਾਰਤ ਹਵਾਲਗੀ ਲਈ ਪੁਰਤਗਾਲ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਪਟਿਆਲਾ ਰੇਂਜ ਦੇ ਡੀ.ਆਈ.ਜੀ ਬਲਕਾਰ ਸਿੰਘ ਸਿੱਧੂ, ਐਸ.ਪੀ ਮੋਹਾਲੀ ਅਸ਼ੀਸ਼ ਕਪੂਰ ਅਤੇ ਡੀ.ਐਸ.ਪੀ ਰਜਿੰਦਰ ਸਿੰਘ ਸੋਹਲ ਸ਼ਾਮਿਲ ਸਨ ਖਿਲਾਫ ਪੁਰਤਗਾਲ ਦੇ ਅਟਾਰਨੀ ਜਨਰਲ ਕੋਲ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਸ਼ਿਕਾਇਤ ਵਿੱਚ ਦੋਸ਼ ਲਗਾਏ ਗਏ ਸਨ ਕਿ 1998 ਵਿੱਚ ਐਸ.ਪੀ ਅਸ਼ੀਸ਼ ਕਪੂਰ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਤੇ ਤਸ਼ੱਦਦ ਕੀਤਾ ਗਿਆ ਸੀ ਅਤੇ ਡੀ.ਆਈ.ਜੀ ਬਲਕਾਰ ਸਿੰਘ ਸਿੱਧੂ ਤੇ ਡੀ.ਐਸ.ਪੀ ਰਜਿੰਦਰ ਸਿੰਘ ਸੋਹਲ ਨੇ ਆਪਣੇ ਅਧਿਖਾਰਾਂ ਤੋਂ ਬਾਹਰ ਜਾਂਦਿਆਂ ਮਈ 1992 ਵਿੱਚ ਸੁਰਜੀਤ ਸਿੰਘ ਅਤੇ 1993 ਵਿੱਚ ਤੇਜਿੰਦਰ ਸਿੰਘ ਬਿੱਲੂ ਨੂੰ ਕਤਲ ਕੀਤਾ ਸੀ।

ਇਸ ਜਾਂਚ ਸਬੰਧੀ ਭਾਈ ਪੰਮਾ ਦੇ ਵਕੀਲ ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਉਹ ਇਸ ਕੇਸ ਨੂੰ ‘ਈ.ਏ.ਡਬਲਿਯੂ’ ਤਹਿਤ ਵਿਚਾਰ ਰਹੇ ਹਨ ਤੇ ਸਿੱਧੂ, ਕਪੂਰ ਤੇ ਸੋਹਲ ਦੇ ਤਸੀਹੇ ਦੇਣ ਅਤੇ ਹਿਰਾਸਤੀ ਕਤਲਾਂ ਵਿਰੁੱਧ ‘ਯੂਰਪੀਅਨ ਅਰੈਸਟ ਵਾਰੰਟ’ ਹਾਸਿਲ ਕਰਨ ਦੀ ਚਾਰਜੋਈ ਹਾਸਿਲ ਕਰ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,