ਖਾਸ ਖਬਰਾਂ » ਸਿੱਖ ਖਬਰਾਂ

ਭਾਈ ਨਰਾਇਣ ਸਿੰਘ ਚੌੜਾ ਦੀ ਕਿਤਾਬ “ਖਾਲਸਿਤਾਨ ਵਿਰੁੱਧ ਸਾਜ਼ਿਸ਼” ਉਪਰ ਹੋਈ ਭਖਵੀਂ ਚਰਚਾ

July 10, 2025 | By

ਚੰਡੀਗੜ੍ਹ (ਪੰਜਆਬ ਲਾਇਰਜ਼): ਸਾਬਕਾ ਰਾਅ ਅਧਿਕਾਰੀ ਜੀ ਬੀ ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦੇ ਸਬੂਤਾਂ ਸਹਿਤ ਜਵਾਬ ਵਜੋਂ ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਹੋਈ ਵਿਚਾਰ ਚਰਚਾ ਦੌਰਾਨ ਸਿੱਖ ਵਿਦਵਾਨਾਂ ਨੇ ਜੀ ਬੀ ਸਿੱਧੂ ਦੀ ਕਿਤਾਬ ਰੱਦ ਕਰਨ ਦਾ ਐਲਾਨ ਕਰ ਦਿੱਤਾ ਕਿ ਸਿੱਧੂ ਦੀ ਕਿਤਾਬ ਤੱਥਹੀਣ ਅਤੇ ਸਿੱਖ ਸੰਘਰਸ਼ ਤੇ ਖ਼ਾਸ ਕਰ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਕਿਰਦਾਰਕੁਸ਼ੀ ਕਰਨ ਦੀ ਸਾਜ਼ਿਸ਼ ਤਹਿਤ ਦਿੱਲੀ ਤਖ਼ਤ ਵਲੋਂ ਲਿਖਵਾਈ ਗਈ ਹੈ।

New Book Khalistan Virudh Sajish authored by Bhai Narien Singh released in Chandigarh

ਭਾਈ ਨਰਾਇਣ ਸਿੰਘ ਵੱਲੋਂ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁਧ ਸਾਜਿਸ਼” ਉੱਤੇ ਚੰਡੀਗੜ੍ਹ ਵਿੱਚ ਹੋਈ ਵਿਚਾਰ ਚਰਚਾ

ਇਸ ਵਿਚਾਰ ਚਰਚਾ ਵਿਚ ਬਹੁਤੇ ਬੁਲਾਰਿਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਿੱਖ ਰਾਜ, ਸਿੱਖ ਹੋਮਲੈਂਡ, ਹਲੇਮੀ ਰਾਜ ਜਾਂ ਖਾਲਿਸਤਾਨ ਦੀ ਗੱਲ ਕਰਨੀ ਸਦਾ ਹੱਕ ਹੈ ਅਤੇ ਸਰਬੱਤ ਦੇ ਭਲੇ ਲਈ ਅਜਿਹਾ ਰਾਜ ਸਥਾਪਤ ਹੋਣਾ ਬਹੁਤ ਲਾਜ਼ਮੀ ਹੈ।

ਜ਼ਿਕਰਯੋਗ ਹੈ ਕਿ ਇਹ ਵਿਚਾਰ ਚਰਚਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੈਕਟਰ -੨੮, ਚੰਡੀਗੜ੍ਹ ਵਿੱਚ ਪੰਜਆਬ ਲਾਇਰਜ਼ ਵੱਲੋਂ ਕਰਵਾਈ ਗਈ ਸੀ।

ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਸ. ਰਣਜੀਤ ਸਿੰਘ ਵੱਲੋਂ ਕੀਤੀ ਗਈ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਜੀ ਬੀ ਸਿੱਧੂ ਦੀ ਕਿਤਾਬ ਉੱਪਰ ਹੋਈ ਵਿਚਾਰ ਚਰਚਾ ਦੀ ਵੀ ਉਹਨਾਂ ਨੇ ਹੀ ਪ੍ਰਧਾਨਗੀ ਕੀਤੀ ਸੀ ਤੇ ਓਸ ਸਮੇਂ ਉਹ ਪਹਿਲੀ ਵਾਰ ਉਹ ਭਾਈ ਨਰਾਇਣ ਸਿੰਘ ਚੌੜਾ ਨੂੰ ਮਿਲੇ ਸਨ ਜਿਹਨਾਂ ਨੇ ਓਸ ਸਮੇਂ ਜੀ ਬੀ ਸਿੱਧੂ ਦੀ ਕਿਤਾਬ ਵਿਚਲੀਆਂ ਗੱਲਾਂ ਦਾ ਤੱਥ ਆਧਾਰਿਤ ਵਿਰੋਧ ਕੀਤਾ ਸੀ ਤੇ ਅੱਜ ਉਹ ਕਿਤਾਬ ਰੂਪ ਸਾਡੇ ਸਾਹਮਣੇ ਹੈ। ਉਹਨਾਂ ਕਿਹਾ ਕਿ ਭਾਈ ਨਰਾਇਣ ਸਿੰਘ ਚੌੜਾ ਦੀ ਕਿਤਾਬ ਨੇ ਜੀ ਬੀ ਸਿੱਧੂ ਦੀ ਕਿਤਾਬ ਨੂੰ ਰੱਦ ਕਰਨ ਦਾ ਠੋਸ ਆਧਾਰ ਪ੍ਰਦਾਨ ਕੀਤਾ ਹੈ।

Justice (Retired) Ranjit Singh

ਜਸਟਿਸ ਰਣਜੀਤ ਸਿੰਘ

ਇਸ ਵਿਚਾਰ ਚਰਚਾ ਵਿਚ ਸਟੇਜ ਦੀ ਸੇਵਾ ਪੰਜਆਬ ਲਾਇਰਜ਼ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਬਾਖੂਬੀ ਨਿਭਾਈ ਗਈ।

Advocate Jaspal Singh Manjhpur (Panjaab Lawyers)

ਪੰਜਆਬ ਲਾਇਰਜ਼ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਕਰੀਬ ੧੨:੩੦ ਤੋ ੪:੦੦ ਵਜੇ ਤੱਕ ਚੱਲੀ ਇਸ ਵਿਚਾਰ ਚਰਚਾ ਵਿਚ ਦਰਜ਼ਨ ਤੋਂ ਵਧ ਵਿਚਾਰਵਾਨਾਂ ਨੇ ਹਿੱਸਾ ਲਿਆ। ਵਿਚਾਰ ਪੇਸ਼ ਕਰਨ ਵਾਲਿਆਂ ਵਿਚ ਭਾਈ ਮੋਹਕਮ ਸਿੰਘ, ਭਾਈ ਕੰਵਰ ਸਿੰਘ ਧਾਮੀ ਨੇ ਜਿੱਥੇ ੧੯੮੪ ਦੀਆਂ ਘਟਨਾਵਾਂ ਨੂੰ ਯਾਦ ਕੀਤਾ ਉੱਥੇ ਭਾਈ ਨਾਰਾਇਣ ਸਿੰਘ ਚੌੜਾ ਵੱਲੋਂ ਕੀਤੇ ਉੱਦਮ ਦੀ ਸ਼ਲਾਘਾ ਕੀਤੀ।

Bhai Mohkam Singh

ਭਾਈ ਮੋਹਕਮ ਸਿੰਘ

ਸਰਦਾਰ ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.) ਨੇ ਕਿਤਾਬ ਵਿਚਲੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਖਾਲਿਸਤਾਨ ਤੇ ਖਾਲਸਾ ਰਾਜ ਵਿਚਲੇ ਭੇਦ ਨੂੰ ਸਮਝਣਾ ਚਾਹੀਦਾ ਹੈ ਕਿ ਖਾਲਸਾ ਰਾਜ ਇਕ ਸੰਕਲਪ ਹੈ ਅਤੇ ਖਾਲਿਸਤਾਨ ਇਕ ਜਜ਼ਬਾਤੀ ਨਾਹਰਾ ਹੈ।

Gurtej Singh (Former IAS)

ਸਰਦਾਰ ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ.)

ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ ਅਜ਼ਾਦਵੀਰ ਸਿੰਘ ਨੇ ਕਿਹਾ ਕਿ ਸਿੱਖ ਸੰਘਰਸ਼ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ ਤੇ ਅੱਜ ਵੀ ਜਾਰੀ ਹੈ ਅਤੇ ਖਾਲਿਸਤਾਨ ਨੂੰ ਮਹਿਸੂਸ ਕਰਨ ਦੀ ਲੋੜ ਹੈ। ਉਹਨਾਂ ਭਾਈ ਚੌੜਾ ਦੀ ਕਿਤਾਬ ਬਾਰੇ ਕਿਹਾ ਕਿ ਇਸ ਕਿਤਾਬ ਦਾ ਸਰੋਤ ਅੱਖੀਂ ਡਿੱਠੀਆਂ ਘਟਨਾਵਾਂ ਹਨ ਪਰ ਜੀ ਬੀ ਸਿੱਧੂ ਦੀ ਕਿਤਾਬ ਜਿਥੇ ਦੂਜੇ ਝੂਠੇ ਤੱਥਾਂ ਤੇ ਅਧਾਰਤ ਹੈ ਉਥੇ ਸਿੱਧੂ ਦੀ ਕਿਤਾਬ ਸੰਤਾਂ ਦੀ ਸਖ਼ਸ਼ੀਅਤ ਤੇ ਸਿੱਖ ਸੰਘਰਸ਼ ਦੇ ਅਕਸ ਨੂੰ ਧੁੰਦਲਾ ਕਰਨ ਦੀ ਸਾਜ਼ਿਸ਼ ਤਹਿਤ ਲਿਖਵਾਈ ਗਈ ਹੈ।

Prof. Azadveer Singh from Guru Nanak Dev University

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ ਅਜ਼ਾਦਵੀਰ ਸਿੰਘ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਆਗੂ ਮਹਿੰਦਰਪਾਲ ਸਿੰਘ ਪਟਿਆਲਾ ਨੇ ਕਿਹਾ ਕਿ ਇਸ ਕਿਤਾਬ ਨੇ ਖਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਮੀਲ ਪੱਥਰ ਦਾ ਕੰਮ ਕਰਨਾ ਹੈ।

ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਭਾਈ ਨਰਾਇਣ ਸਿੰਘ ਨਾਲ ੧੯੮੩ ਤੋਂ ਸੰਬੰਧ ਰਿਹਾ ਹੈ ਅਤੇ ਇਸ ਕਿਤਾਬ ਰਾਹੀਂ ਉਹਨਾਂ ਨੂੰ ਵੀ ਬਹੁਤ ਨਵੀਆਂ ਗੱਲਾਂ ਦਾ ਪਤਾ ਲੱਗਾ ਹੈ।

Senior Journalist Jaspal Singh Sidhu

ਪੱਤਰਕਾਰ ਜਸਪਾਲ ਸਿੰਘ ਸਿੱਧੂ

ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਨੇ ਕਿਹਾ ਕਿ ਮੈਂ ਦੋਵੇਂ ਕਿਤਾਬਾਂ ਪੜ੍ਹੀਆਂ ਹਨ ਤੇ ਦੋਵਾਂ ਵਿੱਚੋ ਹੀ ਜਿੱਥੇ ਸਿੱਖ ਸੰਘਰਸ਼ ਬਾਰੇ ਪਤਾ ਲੱਗਦਾ ਹੈ ਉਥੇ ਸਰਕਾਰਾਂ ਦੀਆਂ ਕਾਰਜਸ਼ੈਲੀ ਵੀ ਪ੍ਰਗਟ ਹੁੰਦੀ ਹੈ ਅਤੇ ਮੌਜੂਦਾ ਸਮੇਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੱਲਿਆ ਸੰਘਰਸ਼ ਇੰਡੀਆ ਦੀ “ਜੀਓ-ਪੋਲਿਟਿਕਸ” ਨੂੰ “ਡਿਕਟੇਟ” ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੰਘਰਸ਼ ਦੀਆਂ ਕੁਝ ਸੱਚਾਈਆਂ ਤਸਲੀਮ ਕਰਨੀਆਂ ਚਾਹੀਦੀਆਂ ਹਨ।

Jagtar Singh (Senior Journalist)

ਪੱਤਰਕਾਰ ਤੇ ਲੇਖਕ ਜਗਤਾਰ ਸਿੰਘ

ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਸਿੱਖ ਤੇ ਖਾਲਿਸਤਾਨ ਦੋਵੇਂ ਇਕ ਹਨ ਤੇ ਭਾਈ ਨਾਰਾਇਣ ਸਿੰਘ ਦੀ ਕਿਤਾਬ ਨੇ ਖਾਲਿਸਤਾਨ ਦੇ ਨੁਕਤੇ ਨੂੰ ਮੁੜਸਥਾਪਿਤ ਕੀਤਾ ਹੈ।

Dr. Gurdarshan Singh Dhillon

ਡਾ. ਗੁਰਦਰਸ਼ਨ ਸਿੰਘ ਢਿੱਲੋਂ

ਡਾ. ਸੇਵਕ ਸਿੰਘ ਨੇ ਜਿੱਥੇ ਕਿਤਾਬ ਦੀ ਸਲਾਘਾ ਕੀਤੀ ਉੱਥੇ ਉਨ੍ਹਾਂ ਕਿਹਾ ਕਿ ਭਾਈ ਨਰਾਇਣ ਸਿੰਘ ਜੰਗਜੂ ਹੋਣ ਦੇ ਨਾਲ ਲੇਖਕ ਵੀ ਹਨ ਜੋ ਕਿ ਬਹੁਤ ਘੱਟ ਸੰਘਰਸ਼ਸੀਲਾਂ ਨੂੰ ਮਾਣ ਮਿਲਦਾ ਹੈ, ਉਹਨਾਂ ਕਿਹਾ ਕਿ ਦੁਸ਼ਮਣ ਵਲੋਂ ਉਠਾਏ ਹਰ ਸੀਲ ਦਾ ਜਵਾਬ ਦੇਣਾ ਵੀ ਵਾਜਿਬ ਨਹੀਂ ਕਿਉਂਕਿ ਜਦੋਂ ਅਸੀਂ ਕਿਸੇ ਸਵਾਲ ਦੇ ਜਵਾਬ ਵਿੱਚ ਪੈਂਦੇ ਹਾਂ ਤਾਂ ਓਸ ਵੇਲੇ ਅਸੀਂ ਓਸ ਸਵਾਲ ਨੂੰ ਹੋਰ ਵੱਡਾ ਕਰ ਦਿੰਦੇ ਹਾਂ।

Dr. Sewak Singh, author of Shabad Jang Book

ਡਾ. ਸੇਵਕ ਸਿੰਘ (ਸ਼ਬਦ ਜੰਗ ਕਿਤਾਬ ਦੇ ਲੇਖਕ)

ਭਾਈ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਵੱਖ ਵੱਖ ਪੱਧਰ ਤੇ ਚੱਲਦਾ ਹੈ ਤੇ ਸਾਨੂੰ ਆਪਣੇ ਵਿੱਤ ਮੁਤਾਬਕ ਉਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ।

Paramjit Singh Mand, acting President of Dal Khalsa

ਭਾਈ ਪਰਮਜੀਤ ਸਿੰਘ ਮੰਡ (ਦਲ ਖਾਲਸਾ)

ਇਸ ਮੌਕੇ ਪ੍ਰਿੰਸੀਪਲ ਖੁਸ਼ਹਾਲ ਨੇ ਆਏ ਸਮੂਹ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਅਜਿਹੀਆਂ ਵਿਚਾਰ ਚਰਚਾਵਾਂ ਕਰਵਾਉਣ ਦਾ ਭਰੋਸਾ ਦਿਵਾਇਆ।

Principal Khushhal Singh

ਪ੍ਰਿੰਸੀਪਲ ਖੁਸ਼ਹਾਲ ਸਿੰਘ

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਗੁਰਚਰਨ ਸਿੰਘ, ਕੰਵਰਪਾਲ ਸਿੰਘ ਬਿੱਟੂ, ਹਰਚਰਨਜੀਤ ਸਿੰਘ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਜਸਪਾਲ ਸਿੰਘ ਢਿੱਲੋਂ, ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਰਾਜਵਿੰਦਰ ਬੈਂਸ, ਬੀਬੀ ਹਰਬੰਸ ਕੌਰ, ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਜਸਮੀਤ ਕੌਰ, ਸੁਰਿੰਦਰ ਸਿੰਘ ਕਿਸ਼ਨਪੁਰਾ, ਮਨਜਿੰਦਰ ਸਿੰਘ ਹੁਸੈਨਪੁਰਾ, ਗੁਰਦਰਸ਼ਨ ਸਿੰਘ ਬਾਹੀਆ ਵੀ ਹਾਜ਼ਰ ਸਨ।


ਅੰਗਰੇਜ਼ੀ ਵਿਚ ਪੜ੍ਹੋ — Discussion Held on Bhai Narain Singh Chaura’s Book as a Rebuttal to G.B. Sidhu’s Claims

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , ,