January 21, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖ਼ਬਰਸਾਰ (21 ਜਨਵਰੀ 2020) ਦਿਨ-ਮੰਗਲਵਾਰ
ਖ਼ਬਰਾਂ ਸਿੱਖ ਜਗਤ ਦੀਆਂ
ਮਾਮਲਾ ਨਚਾਰਾਂ ਦੇ ਬੁੱਤ ਤੋੜਨ ਦਾ:
•ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡੀਸੀ ਨੂੰ ਦਿੱਤਾ ਮੰਗ ਪੱਤਰ
• ਬੁੱਤ ਤੋੜਨ ਵਾਲੇ ਨੌਜਵਾਨਾਂ ਤੇ ਦਰਜ ਹੋਏ ਪਰਚੇ ਨੂੰ ਰੱਦ ਕਰਨ ਦੀ ਕੀਤੀ ਮੰਗ
• ਕਿਹਾ ਸਰਕਾਰ ਇਹ ਬੁੱਤ ਆਪ ਉੱਥੋਂ ਹਟਾਵੇ ਤਾਂ ਕਿ ਮੁੜ ਇਹੋ ਜੀ ਕੋਈ ਘਟਨਾ ਨਾ ਵਾਪਰੇ
ਖਬਰਾਂ ਦੇਸ ਪੰਜਾਬ ਦੀਆਂ
ਬਾਦਲ-ਭਾਜਪਾ ਦੀ ਯਾਰੀ … ਤੇ ਟੁੱਟੂਗੀ ਤੜੱਕ ਕਰਕੇ?
• ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਚੋਣਾਂ ਨਹੀਂ ਲੜੇਗਾ।
• ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨਾਲ ਸਹਿਮਤੀ ਨਾ ਬਣ ਸਕੀ।
• ਹਾਲਾਂਕਿ ਕੋਈ ਵੀ ਰਾਹ ਨਾ ਬਚਣ ਤੋਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਗਿਆ।
• ਭਾਜਪਾ ਵੱਲੋਂ ਮਨੋਜ ਤਿਵਾੜੀ ਨੇ ਪਹਿਲਾਂ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ।
• ਸਾਫ ਕਰ ਦਿੱਤਾ ਸੀ ਕਿ ਭਾਜਪਾ ਦਾ ਗਠਜੋੜ ਜਨਤਾ ਦਲ (ਯੂ) ਅਤੇ ਲੋਕ ਜਨਸ਼ਕਤੀ ਪਾਰਟੀ ਨਾਲ ਹੈ।
• ਕਿਹਾ ਸੀ ਕਿ ਹੋਰ ਕਿਸੇ ਨਾਲ ਦਿੱਲੀ ਵਿੱਚ ਗਠਜੋੜ ਨਹੀਂ।
• ਫਿਰ ਸ਼੍ਰੋ.ਅ.ਦ. (ਬ) ਨੇ ਕਾਹਲ ਵਿੱਚ ਪ੍ਰੈਸ ਕਾਨਫਰੰਸ ਕੀਤੀ।
• ਬਹਾਨਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਾ ਲਾਇਆ।
• ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸੀਟਾਂ ਨਾਲੋਂ ਸਿਧਾਂਤ ਅਹਿਮ।
• ਸ਼੍ਰੋ.ਅ.ਦ. (ਬ) ਚਾਹੁੰਦਾ ਸੀ 8 ਵਿਧਾਨ ਸਭਾ ਸੀਟਾਂ ਤੇ ਤੱਕੜੀ ਦੇ ਨਿਸ਼ਾਨ ਉੱਪਰ ਚੋਣਾਂ ਲੜਨਾ।
• ਪਰ ਭਾਜਪਾ 4 ਸੀਟਾਂ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਸੀ।
• ਨਾਲੇ ਭਾਜਪਾ ਬਾਦਲਾਂ ਦੇ ਉਮੀਦਵਾਰਾਂ ਨੂੰ ਵੀ ਕਮਲ ਦੇ ਚੋਣ ਨਿਸ਼ਾਨ ’ਤੇ ਹੀ ਚੋਣਾਂ ਲੜਨਾ ਚਾਹੁੰਦੇ ਸਨ।
•ਪੰਜਾਬ ਦੀ ਕੈਪਟਨ ਸਰਕਾਰ ਨੇ ਨਿਰਮਲਜੀਤ ਸਿੰਘ ਕਲਸੀ ਨੂੰ ਬਣਾਇਆ “ਪੁਲਿਸ ਸ਼ਿਕਾਇਤ ਅਥਾਰਟੀ” ਦਾ ਮੁਖੀ
• 1984 ਬੈਚ ਦਾ ਅਹੁਦਾ ਮੁਕਤ ਆਈਏਐੱਸ ਅਧਿਕਾਰੀ ਹੈ ਕਲਸੀ
• ਕਲਸੀ ਪਿਛਲੇ ਸਾਲ ਹੀ ਵਧੀਕ ਮੁੱਖ ਸਕੱਤਰ (ਗ੍ਰਹਿ) ਦੇ ਅਹੁਦੇ ਤੋਂ ਅਹੁਦਾ ਮੁਕਤ ਹੋਇਆ ਹੈ
ਖ਼ਬਰਾਂ ਭਾਰਤੀ ਉਪਮਹਾਂਦੀਪ ਦੀਆਂ
• ਆਂਧਰਾ ਪ੍ਰਦੇਸ਼ ਦੀਆਂ ਤਿੰਨ ਰਾਜਧਾਨੀਆਂ ਬਣਾਈਆਂ ਜਾਣਗੀਆਂ
• ਆਂਧਰਾ ਪ੍ਰਦੇਸ਼ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਦਿੱਤੀ ਮਨਜ਼ੂਰੀ
• ਵਿਸ਼ਾਖਾਪਟਨਮ,ਕੁਰਨੂਲ ਅਤੇ ਅਮਰਾਵਤੀ ਹੋਣਗੀਆਂ ਆਂਧਰਾ ਪ੍ਰਦੇਸ਼ ਦੀਆਂ ਰਾਜਧਾਨੀਆਂ
• ਵਿਰੋਧੀ ਧਿਰਾਂ ਨੇ ਤਿੰਨ ਰਾਜਧਾਨੀਆਂ ਬਣਾਉਣ ਦਾ ਕੀਤਾ ਜ਼ੋਰਦਾਰ ਵਿਰੋਧ
• ਸਰਕਾਰ ਨੇ ਵਿਰੋਧੀ ਧਿਰਾਂ ਦੇ ਲਗਭਗ 800 ਆਗੂ ਲਏ ਹਿਰਾਸਤ ਵਿੱਚ
ਭਾਜਪਾ ਮੁਖੀ ਦਿਲੀਪ ਘੋਸ਼ ਦਾ ਬਿਆਨ:
• ਬੰਗਾਲ ਦੇ ਭਾਜਪਾ ਮੁਖੀ ਦਿਲੀਪ ਘੋਸ਼ ਦਾ ਮੁਸਲਮਾਨ ਵਿਰੋਧੀ ਬਿਆਨ ਆਇਆ ਸਾਹਮਣੇ
• ਕਿਹਾ 50 ਲੱਖ ਮੁਸਲਮਾਨ ਘੁਸਪੈਠੀਆਂ ਨੂੰ ਭਾਰਤ ਵਿੱਚੋਂ ਕੱਢਾਂਗੇ ਬਾਹਰ
• ਕਿਹਾ ਪੱਛਮੀ ਬੰਗਾਲ ਵਿੱਚ ਇੱਕ ਕਰੋੜ ਤੋਂ ਵੱਧ ਮੁਸਲਿਮ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਹੈ
• ਘੋਸ਼ ਨੇ ਕਿਹਾ ਜੋ ਗੈਰਕਾਨੂੰਨੀ ਮੁਸਲਮਾਨ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇਗਾ
• ਕਿਹਾ ਇਹ ਗੈਰ ਕਾਨੂੰਨੀ ਬੰਗਲਾਦੇਸ਼ੀ ਮੁਸਲਮਾਨ ਪੂਰੇ ਬੰਗਾਲ ਵਿੱਚ ਮਾਹੌਲ ਖ਼ਰਾਬ ਕਰ ਰਹੇ ਹਨ
• ਕਿਹਾ ਇੱਥੇ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਦਾ ਪੂਰਾ ਸਮਰਥਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ
ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੂਬਿਆਂ ਨੂੰ ਅਪੀਲ:
• ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੂਬਿਆਂ ਨੂੰ ਅਪੀਲ
• ਉੱਤਰ-ਪੂਰਬ ਸੂਬਿਆਂ ਸਮੇਤ ਗੈਰ ਬੀਜੇਪੀ ਸਰਕਾਰ ਵਾਲੇ ਸੂਬਿਆਂ ਨੂੰ ਖਾਸ ਅਪੀਲ ਕੀਤੀ
• ਰਾਸ਼ਟਰੀ ਜਨਸੰਖਿਆ ਰਜਿਸਟਰ(ਐੱਨਪੀਆਰ) ਨੂੰ ਲੈ ਕੇ ਕੀਤੀ ਅਪੀਲ
• ਕਿਹਾ ਸੂਬੇ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਲੈਣ
• ਕਿਹਾ ਸੂਬਿਆਂ ਵੱਲੋਂ ਇਸਨੂੰ ਪੜ੍ਹਨ ਤੋਂ ਬਾਅਦ ਹੀ ਲਾਗੂ ਕਰਨ ਦੇ ਕਿਸੇ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ
• ਕਿਹਾ ਐੱਨਪੀਆਰ ਇੱਕ ਖ਼ਤਰਨਾਕ ਖੇਡ ਹੈ ਅਤੇ ਇਹ ਐੱਨਆਰਸੀ ਅਤੇ ਸੀਏਏ ਨਾਲ ਪੂਰੀ ਤਰ੍ਹਾਂ ਸਬੰਧ ਰੱਖਦਾ ਹੈ
• ਮਮਤਾ ਨੇ ਕਿਹਾ ਇਨ੍ਹਾਂ ਸਾਰਿਆਂ ਸੂਬਿਆਂ ਨੂੰ ਇਸ ਕਾਨੂੰਨ ਨੂੰ ਵਾਪਸ ਕਰਨ ਲਈ ਮਤੇ ਪਾਸ ਕਰਨੇ ਚਾਹੀਦੇ ਹਨ
• ਭਾਰਤ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਦਿੱਤਾ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਬਿਆਨ
• ਕਿਹਾ ਜਦੋਂ ਸੰਸਦ ਕੋਈ ਖਰਾਬ ਕਾਨੂੰਨ ਬਣਾਉਂਦੀ ਹੈ ਤਾਂ ਅਦਾਲਤ ਵਿੱਚ ਉਸ ਦਾ ਅੰਤ ਹੁੰਦਾ ਹੈ
ਖ਼ਬਰਾਂ ਆਰਥਿਕ ਜਗਤ ਦੀਆਂ
• ਭਾਰਤ ਦੇ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਟੈਕਸ ਮਾਲੀਏ ਦੀ ਨਜ਼ਰ ਤੋਂ 2019-20 ਬੁਰਾ ਵਿੱਤ ਵਰ੍ਹਾ ਸਾਬਤ ਹੋਵੇਗਾ
• ਕਿਹਾ ਕੇਂਦਰ ਸਰਕਾਰ ਦਾ ਟੈਕਸ ਵਸੂਲੀ 2.5 ਲੱਖ ਕਰੋੜ ਤੋਂ ਘੱਟ ਰਹਿਣ ਦਾ ਅਨੁਮਾਨ ਹੈ
• ਗਰਗ ਨੇ ਲਾਭਅੰਸ਼ ਵੰਡ ਟੈਕਸ(ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ) ਹਟਾਉਣ ਦੀ ਮੰਗ ਵੀ ਕੀਤੀ
• ਕਿਹਾ ਕਿ ਕਾਰਪੋਰੇਟ ਟੈਕਸ,ਐਕਸਾਈਜ਼ ਅਤੇ ਕਸਟਮ ਡਿਊਟੀ ਦੀ ਵਸੂਲੀ 2019-20 ਵਿੱਚ ਘੱਟ ਸਕਦੀ ਹੈ। ਇਹ ਗਿਰਾਵਟ 8 ਫੀਸਦੀ, 5 ਫੀਸਦੀ ਅਤੇ 10 ਫੀਸਦੀ ਹੋਵੇਗੀ
• ਜ਼ਿਕਰਯੋਗ ਹੈ ਕਿ ਭਾਰਤ ਦੀ ਸਰਕਾਰ ਨੇ ਬਜਟ ਵਿੱਚ 24.59 ਲੱਖ ਕਰੋੜ ਰੁਪਏ ਦੇ ਕੁਲ ਟੈਕਸ ਵਸੂਲੀ ਦਾ ਅਨੁਮਾਨ ਲਗਾਇਆ ਸੀ।
ਕੌਮਾਂਤਰੀ ਖ਼ਬਰਾਂ
• ਆਸਟਰੇਲੀਆ ਨੂੰ ਜੰਗਲ ਦੀ ਅੱਗ ਤੋਂ ਬਾਅਦ ਹੁਣ ਹਨੇਰੀ ਅਤੇ ਗੜਿਆਂ ਨੇ ਘੇਰਿਆ
• ਰਾਜਧਾਨੀ ਕੈਨਬਰਾ ਵਿੱਚ ਜ਼ੋਰਦਾਰ ਹਨੇਰੀ ਅਤੇ ਭਾਰੀ ਗੜੇਮਾਰ ਹੋਈ
• ਮੋਟੇ ਗੜਿਆਂ ਦੇ ਨਾਲ ਘਰਾਂ ਦਫ਼ਤਰਾਂ ਅਤੇ ਵਾਹਨਾਂ ਦੇ ਸ਼ੀਸ਼ੇ ਵੀ ਟੁੱਟੇ
• ਨਿਊ ਸਾਊਥ ਵੇਲਜ਼,ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿਚ ਭਾਰੀ ਮੀਂਹ ਨਾਲ ਹੜ੍ਹ ਵਰਗੀ ਸਥਿਤੀ ਬਣੀ
• ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਅਪਰੈਲ ਤੱਕ ਇਸ ਤਰ੍ਹਾਂ ਦੇ ਤੂਫਾਨ ਆਉਂਦੇ ਰਹਿਣ ਦੇ ਅਨੁਮਾਨ ਹਨ
• ਮਾਹਰਾਂ ਨੇ ਇਸ ਹਫਤੇ ਗਰਮੀ ਹੋਰ ਵਧਣ ਦਾ ਅਨੁਮਾਨ ਵੀ ਦੱਸਿਆ ਹੈ
• ਯਮਨ ਦੇ ਮਾਰਿਬ ਸੂਬੇ ਵਿੱਚ ਫ਼ੌਜੀ ਕੈਂਪ ਵਿਚਲੀ ਮਸਜਿਦ ਉੱਪਰ ਡ੍ਰੋਨ ਹਮਲਾ
• ਨਮਾਜ਼ ਪੜ੍ਹ ਰਹੇ 70 ਫੌਜੀ ਮਾਰੇ ਗਏ ਅਤੇ ਕਈ ਜ਼ਖਮੀ
• ਫੌਜ ਨੂੰ ਹਮਲੇ ਪਿੱਛੇ ਹੁਤੀ ਵਿਦਰੋਹੀਆਂ ਦੇ ਹੱਥ ਹੋਣ ਦਾ ਸ਼ੰਕਾ
• ਇਜ਼ਰਾਈਲ ਬਣਾ ਰਿਹਾ ਹੈ ਲੇਬਨਾਨ ਦੀ ਸਰਹੱਦ ਦੇ ਨਾਲ-ਨਾਲ ਜ਼ਮੀਨਦੋਜ਼ ਸੁਰੱਖਿਆ ਪ੍ਰਣਾਲੀ
• ਇਜ਼ਰਾਇਲ ਦੇ ਫੌਜੀ ਬੁਲਾਰੇ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਭੂਚਾਲ ਅਤੇ ਵਿਰੋਧੀ ਸੁਰੰਗਾਂ ਬਣਾਉਣ ਬਾਰੇ ਜਲਦੀ ਪਤਾ ਲੱਗ ਜਾਵੇਗਾ
• ਜ਼ਿਕਰਯੋਗ ਹੈ ਕਿ ਲੇਬਨਾਨ ਦੇ ਇਜ਼ਰਾਇਲ ਵਿਰੋਧੀ ਖਾੜਕੂ ਗਰੁੱਪ ਹਿਜਬੁੱਲਾ ਨੇ ਲੇਬਨਾਨ-ਇਜ਼ਰਾਈਲੀ ਸਰਹੱਦ ਉੱਪਰ ਕਈ ਸੁਰੰਗਾਂ ਬਣਾਈਆਂ ਸਨ
• ਪਿਛਲੇ ਸਾਲ ਇਜ਼ਰਾਈਲ ਨੇ ਇਨ੍ਹਾਂ ਸੁਰੰਗਾਂ ਨੂੰ ਉਡਾ ਦਿੱਤਾ ਸੀ
• ਇਜ਼ਰਾਇਲ ਦਾ ਕੱਟੜ ਦੁਸ਼ਮਣ ਖਾੜਕੂ ਗਰੁੱਪ ਹਿਜਬੁੱਲਾ ਇਰਾਨ ਦੇ ਕਾਫੀ ਨੇੜੇ ਹੈ
Related Topics: Australia, Badal Dal, BJP, Daily News Briefs, Delhi, Mamta Benarjee, Parkash Singh Badal, Punjab Government, Sukhbir Badal