ਸਿੱਖ ਖਬਰਾਂ

ਬਾਦਲ ਨੇ ਆਪਣੇ ਫੇਸਬੁੱਕ ‘ਤੇ ਕੁਲਪ੍ਰੀਤ ਨੀਟਾ ਦਿਓਲ ਦੀ ਗ੍ਰਿਫਤਾਰੀ ਮੰਨੀ,ਹਾਈ ਕੋਰਟ ‘ਚ ਪੁਲਿਸ ਮੁੱਕਰੀ

December 2, 2016 | By

ਚੰਡੀਗੜ੍ਹ: ਕੱਲ੍ਹ ਪੰਜਾਬ ਸਰਕਾਰ ਨੇ ਹਾਈ ਕੋਰਟ ‘ਚ ਇਹ ਲਿਖ ਕੇ ਦਿੱਤਾ ਕਿ ਕੁਲਪ੍ਰੀਤ ਉਰਫ ਨੀਟਾ ਦਿਓਲ ਹਾਲੇ ਤਕ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਰਿਪੋਰਟ ਮੁਤਾਬਕ ਨੀਟਾ ਦਿਓਲ 27 ਨਵੰਬਰ ਨੂੰ 5 ਹੋਰਾਂ ਨਾਲ ਨਾਭਾ ਜੇਲ੍ਹ ਤੋਂ ਫਰਾਰ ਹੋ ਗਿਆ ਸੀ।

ਮੁੱਖ ਮੰਤਰੀ ਬਾਦਲ ਦੇ ਫੇਸਬੁੱਕ ਪੇਜ ‘ਤੇ ਨੀਟਾ ਦਿਓਲ ਦੀ ਗ੍ਰਿਫਤਾਰੀ ਦੀ ਖ਼ਬਰ ਮੀਡੀਆ ‘ਚ ਆਉਣ ਤੋਂ ਬਾਅਦ ਕੁਲਪ੍ਰੀਤ ਉਰਫ ਨੀਟਾ ਦਿਓਲ ਦੇ ਪਿਤਾ ਸੁਰਜੀਤ ਸਿੰਘ ਨੇ ਹਾਈ ਕੋਰਟ ‘ਚ ਅਰਜ਼ੀ ਦਾਖਲ ਕਰਕੇ ਆਪਣੇ ਪੁੱਤਰ ਨੂੰ ਪੇਸ਼ ਕਰਨ ਦੀ ਮੰਗ ਕੀਤੀ ਸੀ।

part-of-screenshot-from-punjab-cm-parkash-singh-badals-facebook-page-shared-by-a-lawyer-on-his-facebook-wall

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫੇਸਬੁੱਕ ਪੇਜ

ਪੰਜਾਬ ਦੇ ਇੰਸਪੈਕਟਰ ਜਨਰਲ ਪੁਲਿਸ (ਅਪਰਾਧ) ਜੀ. ਨਾਗੇਸ਼ਵਰ ਰਾਓ ਨੇ ਹਲਫਨਾਮਾ ਦੇ ਕੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਨੀਟਾ ਦਿਓਲ ਹਾਲੇ ਤਕ ਗ੍ਰਿਫਤਾਰ ਨਹੀਂ ਹੋ ਸਕਿਆ। ਰਾਓ ਨੇ ਹਾਈ ਕੋਰਟ ਨੂੰ ਦੱਸਿਆ ਕਿ 6 ਪੁਲਿਸ ਅਫਸਰਾਂ ਦੀ ਇਕ ਵਿਸ਼ੇਸ਼ ਜਾਂਚ ਟੀਮ (SIT) ਜੇਲ੍ਹ ਬ੍ਰੇਕ ਕੇਸ ਦੀ ਜਾਂਚ ਲਈ ਬਣਾਈ ਗਈ ਹੈ।

ਸਬੰਧਤ ਖ਼ਬਰ:

ਨਾਭਾ ਜੇਲ੍ਹ ਬ੍ਰੇਕ: ਕੁਲਪ੍ਰੀਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਵਲੋਂ ਪਟੀਸ਼ਨ ਦਾਇਰ …

ਮੀਡੀਆ ਰਿਪੋਰਟ ਮੁਤਾਬਕ ਹਾਈ ਕੋਰਟ ਦੇ ਜੱਜ ਐਮ.ਐਮ. ਐਸ. ਬੇਦੀ ਨੇ ਸਰਕਾਰੀ ਵਕੀਲ ਨੂੰ ਸਵਾਲ ਕੀਤਾ ਹੈ ਕਿ ਜਦੋਂ ਵਿਸ਼ੇਸ਼ ਜਾਂਚ ਟੀਮ ਦਾ ਕੋਈ ਵੀ ਮੈਂਬਰ ਸ਼ਹਿਰ ਵਿਚ ਨਹੀਂ ਹੈ ਅਤੇ ਨਾ ਹੀ ਕੇਸ ਡਾਇਰੀ ਚੰਡੀਗੜ੍ਹ ‘ਚ ਉਪਲੱਭਧ ਹੈ, ਤਾਂ ਆਈ.ਜੀ. ਪੁਲਿਸ () ਕਿਵੇਂ ਕਹਿ ਸਕਦੇ ਹਨ ਕਿ ਨੀਟਾ ਗ੍ਰਿਫਤਾਰ ਨਹੀਂ ਹੋਇਆ। ਕੋਰਟ ਨੇ ਆਈ.ਜੀ. ਪੁਸਿਲ ਨੂੰ ਕਿਹਾ ਕਿ 3 ਦਸੰਬਰ ਨੂੰ ਵਿਸਥਾਰ ਸਹਿਤ ਸਣੇ ਰਿਕਾਰਡ ਨਵਾਂ ਹਲਫਨਾਮਾ ਦੇ ਕੇ ਸਾਰੀ ਜਾਣਕਾਰੀ ਅਦਾਲਤ ਨੂੰ ਦਿੱਤੀ ਜਾਵੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

CM Badal on Facebook Says Kulpreet aka Neeta Deol is Arrested, Govt. Denies in High Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,