June 16, 2022
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।
ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ 20 ਸਾਲ ਬਾਅਦ, ਬਹੁਤ ਕੁਝ ਬਦਲ ਗਿਆ ਹੈ।
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦਾ ਸਾਕਾ 32 ਸਾਲ ਪਹਿਲਾਂ ਵਾਪਰਿਆ ਸੀ ਪਰ ਸਾਨੂੰ ਇਹ ਕੱਲ੍ਹ ਵਾਪਰਿਆ ਘਟਨਾਕ੍ਰਮ ਹੀ ਜਾਪਦਾ ਹੈ। ਦਿਲ, ਦਿਮਾਗ ਤੇ ਜਿਸਮ ਉਹੀ ਪੀੜਾ, ਉਹੀ ਲਰਜ਼ਸ਼ ਹੁਣ ਵੀ ਮਹਿਸੂਸ ਕਰਦਾ ਹੈ ਜੋ ਇਸ ਜਜ਼ਬਾਤੀ ਭੂਚਾਲ ਕਾਰਨ ਉਸ ਸਮੇਂ ਮਹਿਸੂਸ ਕੀਤੀ ਗਈ ਸੀ।
ਘੱਲੂਘਾਰਾ ਜੂਨ 1984 ਤੋਂ ਬਾਅਦ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰ ਦਿੱਤਾ ਗਿਆ।
ਖੁਸ਼ਵੰਤ ਸਿੰਘ ਹੁਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਹੈ। ਉਹਦੇ ਸਾਹਾਂ ਵਿੱਚ ਗੁੱਸੇ ਦੀਆਂ ਲਪਟਾਂ ਉੱਠ ਰਹੀਆਂ ਨੇ। “ਤਿੰਨ ਸੌ ਗੋਲੀਆਂ ਲੱਗੀਆਂ ਨੇ ਦਰਬਾਰ ਸਾਹਿਬ ’ਤੇ। ਇਕ ਅੰਨ੍ਹਾ ਰਾਗੀ ਅਮਰੀਕ ਸਿੰਘ ਅੰਦਰ ਬੈਠਾ ਸੀ, ਉਹਨੂੰ ਉਥੇ ਹੀ ਗੋਲੀ ਲੱਗੀ।
ਕੋਈ ਵੀ ਸਰਕਾਰ ਹੋਵੇ, ਚਾਹੇ ਉਹ ਇੱਕ ਪੁਰਖੀ ਹੋਵੇ ਚਾਹੇ ਬਹੁ ਪੁਰਖੀ, ਉਸਦਾ ਮੁੱਖ ਕਰਤੱਵ ਦੇਸ਼ ਕੌਮ ਦੇ ਸਭਿਆਚਾਰ ਤੇ ਤਾਰੀਖੀ ਸਰਮਾਏ ਦੀ ਹਿਫਾਜ਼ਤ ਕਰਨਾ ਹੁੰਦਾ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਇਸ ਕਿਸਮ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਅਨੇਕਾਂ ਪੜ੍ਹੇ ਲਿਖੇ ਰਾਜੇ, ਰਾਣੇ ਤੇ ਰਹੀਸ ਜੋ ਪਰਜਾ ਨੂੰ ਆਪਣੀ ਸਮਝਦੀ ਰਹੇ, ਹਮੇਸ਼ਾ ਇਸ ਅਸੂਲ ਦਾ ਪਾਲਣ ਕਰਦੇ ਰਹੇ ਸਨ।
ਸੰਸਾਰ ਕੋਈ ਲਾਚੀਆਂ ਦਾ ਬਾਗ ਨਹੀਂ ਜਿਥੇ ਹਰ ਤਰਫੋਂ ਖੁਸ਼ਬੂ ਰੂਪੀ ਹਵਾ ਦੇ ਹੀ ਝੋਂਕੇ ਆਉਣ। ਉਤਰਾਅ ਚੜਾਅ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਤੇ ਜ਼ਿੰਦਗੀ ਨੂੰ ਸਹੀ ਅਰਥਾਂ ਵਿਚ ਜਿਉਣਾ ਵੀ ਇਕ ਅਦਾ ਹੈ। ਹਰ ਇਕ ਮਨੁੱਖ ਜ਼ਿੰਦਗੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਤੇ ਸੰਸਰ ਵਿਚ ਵਿਚਰਦਾ ਹੈ।
"ਨਵਾਂ ਘੱਲੂਘਾਰਾ" ਜੂਨ 1984 ਵਿਚ ਕੀਤੇ ਗਏ ਭਾਰਤੀ ਫੌਜ ਦੇ ਹਮਲੇ ਬਾਰੇ ਪੰਜਾਬੀ ਦੇ ਕਵੀ ਅਫਜ਼ਲ ਅਹਿਸਨ ਰੰਧਾਵਾ ਵੱਲੋਂ ਲਿਖੀ ਗਈ ਕਵਿਤਾ ਹੈ। ਅਸੀਂ ਇਥੇ ਤੁਹਾਡੇ ਨਾਲ ਇਸ ਕਵਿਤਾ ਦਾ ਲਿਖਤੀ ਰੂਪ (ਹੇਠਾਂ) ਸਾਂਝਾ ਕਰਨ ਤੋਂ ਇਲਾਵਾ ਇਸ ਦਾ ਆਵਾਜ਼ ਰੂਪ (ਕਵੀ ਦੀ ਆਪਣੀ ਆਵਾਜ਼ ਵਿਚ) ਵੀ ਸਾਂਝਾ ਕਰ ਰਹੇ ਹਾਂ।
ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐੱਸ.ਐੱਫ., ਸੀ.ਆਰ.ਪੀ.ਐੱਫ, ਪੰਜਾਬ ਪੁਲਸ ਤੇ ਖੁਫੀਆਂ ਏਜੰਸੀਆਂ ਦੇ ਉਚ ਅਧਿਕਾਰੀਆਂ ਦੀ ਸ੍ਰੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚੇ ਤੌਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇਕ ਅਤਿ ਅਹਿਮ ਮੀਟਿੰਗ ਬੁਲਾਈ ਗਈ।
« Previous Page — Next Page »