ਖੇਤੀਬਾੜੀ

ਚੰਡੀਗੜ੍ਹ ਵਿਖੇ ਹੋਈ 30 ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ, ਲਏ ਗਏ ਕਈ ਅਹਿਮ ਫ਼ੈਸਲੇ

November 5, 2020

ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ-2020 ਰੱਦ ਕਰਵਾਉਣ ਲਈ ਪਿਛਲੇ 35 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।

ਘੱਟੋ ਘੱਟ ਸਮਰਥਨ ਮੁੱਲ (MSP) ਬਨਾਮ ਵੱਧ ਤੋਂ ਵੱਧ ਵਿਕਰੀ ਮੁੱਲ (MRP)

ਇੰਡੀਆ ਵਿੱਚ ਕਿਸਾਨੀ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ। ਹਾਲਾਂ ਕਿ ਕਿਸਾਨੀ ਦੇ ਕੁਝ ਮਸਲੇ ਸਾਰੇ ਮੁਲਕ ...

ਖਾਦਾਂ ਦੀ ਅੰਨ੍ਹੀ ਵਰਤੋਂ ਅਤੇ ਕਿਸਾਨ ਸੰਘਰਸ਼

ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਛੋਟੀ, ਦਰਮਿਆਨੀ ਤੇ ਲੰਮੀ ਮਿਆਦ ਵਾਲੇ ਆਰਥਿਕ, ਵਾਤਾਵਰਨੀ ਤੇ ਸਿਆਸੀ ਏਜੰਡੇ ਵਿਚ ਖਾਦਾਂ ਦੀ ਖ਼ਪਤ ਘਟਾਉਣ ਵੱਲ ਤਵੱਜੋ ਦੇਣ।

ਦਿੱਲੀ ਦੇ ਅਸਲ ਮਨਸੂਬੇ ਸਮਝ ਕੇ, ਪੰਜਾਬ ਆਪਣੀ ਰਣਨੀਤੀ ਘੜੇ…

ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸੰਭੂ ਵਿਖੇ ੮ ਅਕਤੂਬਰ ੨੦੨੦ ਨੂੰ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਵੱਲੌਂ ਸਾਂਝੇ ...

ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਖੇਤਾਂ ਲਈ ਸਿਡਨੀ ‘ਚ ਇਕੱਠ

ਪੰਜਾਬ ਦੇ ਖੇਤਾਂ ਲਈ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ ਲਈ ਸਿਡਨੀ ਦੇ ਡਿਜ਼ਾਇਰ ਹਾਲ 'ਚ ਪੰਜਾਬੀਆਂ ਵਲ੍ਹੋਂ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਹਰ ਵਰਗ ਨਾਲ ਸੰਬੰਧਿਤ ਲੋਕਾਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਫਸਲੀ – ਚੱਕਰ ਦੀ ਕਹਾਣੀ 1949

ਪੰਜਾਬ ਭਾਰਤ ਦੇ ਖੇਤਰਫਲ ਦਾ 1.53% ਹੁੰਦਿਆਂ ਹੋਇਆਂ ਕੇਂਦਰੀ ਅਨਾਜ ਭੰਡਾਰ ਵਿਚ 28 ਤੋਂ 30 ਫੀਸਦੀ ਕਣਕ ਝੋਨੇ ਦਾ ਹਿੱਸਾ ਪਾ ਰਿਹਾ ਹੈ। ਕਣਕ ਝੋਨੇ ਦੇ ਫਸਲੀ ਚੱਕਰ ਨੇ ਪੰਜਾਬ ਵਿਚਲੀ ਫਸਲੀ ਵਿਭਿੰਨਤਾ ਜੋ ਸਦੀਆਂ ਤੋਂ ਤੁਰੀ ਆ ਰਹੀ ਸੀ ਨੂੰ ਖਤਮ ਕਰ ਦਿੱਤਾ ਹੈ।

ਉਪਜ ਦੀ ਕੀਮਤ ਤੈਅ ਕਰਨ ਅਤੇ ਸਿੱਧੇ ਕੌਮਾਂਤਰੀ ਵਪਾਰ ਦੀ ਅਜ਼ਾਦੀ ਸੂਬਿਆਂ ਨੂੰ ਮਿਲੇ: ਡਾ. ਸਤਿੰਦਰ ਸਰਤਾਜ

ਦਿੱਲੀ ਸਾਮਰਾਜ ਦੀ ਬਿੱਪਰਵਾਦੀ ਹਕੂਮਤ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਸੰਘਰਸ਼ ਦੌਰਾਨ ਜਿੱਥੇ ਕਿਸਾਨ ਰੇਲਾਂ ਦੀਆਂ ਪਟੜੀਆਂ ਉੱਤੇ ਆਸਣ ਲਾਈ ਬੈਠੇ ਹਨ ਓਥੇ ਦੂਜੇ ਪਾਸੇ ਸਮਾਜ ਦੇ ਵੱਖ-ਵੱਖ ਹਿੱਸੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਰਹੇ ਹਨ।

ਨਾ.ਸੋ.ਕਾ. ਮਾਮਲੇ ‘ਤੇ ਕੌਮਾਂਤਰੀ ਪੱਧਰ ‘ਤੇ ਬਿਪਰਵਾਦੀਆਂ ਨੂੰ ਵੱਡੀ ਸ਼ਿਕਸਤ; ਸਾਰਾ ਜੋਰ ਲਾ ਕੇ ਵੀ ਸਿਆਟਲ ਮਤਾ ਨਾ ਰੁਕਵਾ ਸਕੀ ਰ.ਸ.ਸ.

ਸਿਆਟਲ ਸਿਟੀ ਕੌਂਸਲ ਦੇ ਇਜਲਾਸ ਦੌਰਾਨ ਬੀਬੀ ਕਸ਼ਾਮਾ ਸਾਵੰਤ ਨੇ ਨਾ.ਸੋ.ਕਾ. ਅਤੇ ਨਾ.ਰਜਿ. ਬਾਰੇ ਪ੍ਰਭਾਵਸ਼ਾਲੀ ਲਿਖਤੀ ਤਕਰੀਰ ਪੜ੍ਹੀ।

ਪੰਜਾਬ ‘ਚ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਾਉਣ ਲਈ ‘ਤਤਕਾਲ ਸੇਵਾ’ ਸ਼ੁਰੂ: ਸਰਕਾਰੀਆ

ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਹੈ ਕਿ ਤਹਿਸੀਲਦਾਰ (ਸਬ ਰਜਿਸਟਰਾਰ) ਦਫਤਰਾਂ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ 'ਤਤਕਾਲ ਸੇਵਾ' ਮੁਹੱਈਆ ਕਰਵਾਈ ਗਈ ਹੈ। ਸੋਮਵਾਰ ਤੋਂ ਸਾਰੇ ਪੰਜਾਬ ਵਿਚ ਇਸ ਸੇਵਾ ਦਾ ਲਾੜ ਉਠਾਇਆ ਜਾ ਸਕਦਾ ਹੈ।

ਮੋਦੀ ਦੀ ਮਲੋਟ ਰੈਲੀ ਮੌਕੇ ਕਿਸਾਨਾਂ ਵਲੋਂ ਵਿਰੋਧ ਪ੍ਰਦਰਸ਼ਨ

ਮਲੌਟ: ਅੱਜ ਮਲੋਟ ਵਿਖੇ ਬਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ ਨੇ ...

« Previous PageNext Page »