ਖੇਤੀਬਾੜੀ

ਧਰਤੀ ਹੇਠੋਂ ਪਾਣੀ ਕੱਢਣ ਬਾਰੇ ਕੀ ਕਹਿੰਦੇ ਹਨ ਪੰਜਾਬ ਸਰਕਾਰ ਦੇ ਨਵੇਂ ਨੇਮ ?

February 8, 2023

ਪੰਜਾਬ ਸਰਕਾਰ ਨੇ ਹਾਲ ਵਿਚ ਹੀ “ਧਰਤੀ ਹੇਠਲਾ ਪਾਣੀ ਕੱਢਣ ਤੇ ਸਾਂਭ-ਸੰਭਾਲ ਲਈ ਨਿਰਦੇਸ਼ 2023” ਨੀਤੀ ਜਾਰੀ ਕੀਤੀ ਹੈ। ਇਸ ਨੀਤੀ ਦਾ ਖਰੜਾ 2020 ਵਿਚ ਸੁਝਾਵਾਂ ਲਈ ਜਾਰੀ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਨੇ ਮਨਜੂਰੀ ਦਿੱਤੀ ਹੈ।

ਪੰਜਾਬ ਦਾ ਜਲ ਸੰਕਟ : ਮਾਨਸਾ ਜਿਲ੍ਹੇ ਦੀ ਸਥਿਤੀ

ਪਾਣੀ ਦੇ ਅਧਾਰ ਤੇ ਮਾਨਸਾ ਜ਼ਿਲੇ ਨੂੰ ਪੰਜ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਅੰਦਾਜ਼ਾ ਲੱਗਦਾ ਹੈ ਕਿ ਪੰਜੇ ਹਿੱਸੇ ਬਹੁਤ ਹੀ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ ।

ਜ਼ੀਰਾ ਸਾਂਝਾਂ ਮੋਰਚਾ: ਸਾਨੂੰ ਝੰਜੋੜ ਦੇਣ ਵਾਲਾ ਘਟਨਾਕ੍ਰਮ

ਜੁਲਾਈ ਮਹੀਨੇ ਤੋਂ ਜ਼ੀਰੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਧਰਨਾ ਲਗਾਇਆ ਗਿਆ ਹੈ। ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਵਿਚ ਸ਼ਰਾਬ ਅਤੇ ਖਤਰਨਾਕ ਰਸਾਇਣਾਂ ( ਕੈਮੀਕਲ ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ, ਲਾਹਣ ਵਾਲਾ ਖਤਰਨਾਕ ਪਾਣੀ ਧਰਤੀ ਹੇਠਾਂ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਉੱਥੇ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਿਆ ਹੈ।

ਪੰਜਾਬ ਦਾ ਜਲ ਸੰਕਟ : ਜ਼ਿਲ੍ਹਾ ਮੋਹਾਲੀ

ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ।

ਜਾਗਦੇ ਜੁਗਨੂੰਆਂ ਦੇ ਮੇਲੇ ਦੌਰਾਨ ਬਦਲਵੇਂ ਖੇਤੀਬਾੜੀ ਮਾਡਲ ਅਤੇ ਪੰਜਾਬ ਦੇ ਜਲ ਸੰਕਟ ਉੱਤੇ ਵਿਚਾਰਾਂ ਹੋਈਆਂ

ਬਠਿੰਡਾ ਵਿਖੇ “ਜਾਗਦੇ ਜੁਗਨੂਆਂ ਦੇ ਮੇਲੇ” ਦੌਰਾਨ 2 ਦਸੰਬਰ ਨੂੰ ਪੰਜਾਬ ਦੇ ਬਦਲਵੇਂ ਖੇਤੀਬਾੜੀ ਢਾਂਚੇ (ਮਾਡਲ) ਅਤੇ ਜਲ ਸੰਕਟ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਵਿਚਾਰ-ਵਟਾਂਦਰੇ ਦਾ ਸੰਚਾਲਨ ਕੁਦਰਤੀ ਖੇਤੀ ਦੇ ਮਾਹਰ ਗੁਰਪ੍ਰੀਤ ਸਿੰਘ ਦਬੜੀਖਾਨਾ ਵੱਲੋਂ ਕੀਤਾ ਗਿਆ।

ਪੰਜਾਬ ਦਾ ਜਲ ਸੰਕਟ – ਜਿਲਾ: ਮੁਕਤਸਰ

ਮੁਕਤਸਰ ਜ਼ਿਲੇ ਵਿਚ ਕੋਈ ਦਰਿਆ ਨਹੀਂ ਹੈ ਅਤੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਹਿੰਦ ਫੀਡਰ ਨਹਿਰ ਦੇ ਨਹਿਰੀ ਜਾਲ ਦੁਆਰਾ ਵਿਆਪਕ ਤੌਰ 'ਤੇ ਕਵਰ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਨਹਿਰੀ ਅਤੇ ਟਿਊਬਵੈਲ ਸਪਲਾਈ ਦੋਵਾਂ 'ਤੇ ਅਧਾਰਤ ਹੈ।

ਪੰਜਾਬ ਦਾ ਜਲ ਸੰਕਟ : ਰੋਪੜ ਜਿਲ੍ਹੇ ਦੀ ਸਥਿਤੀ

ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ।

ਪੰਜਾਬ ਦਾ ਜਲ ਸੰਕਟ : ਬਰਨਾਲਾ ਜਿਲ੍ਹੇ ਦੀ ਸਥਿਤੀ

ਪੰਜਾਬ ਵਿੱਚ ਪਹਿਲਾਂ ਫ਼ਸਲਾਂ ਖਿੱਤੇ ਦੇ ਮੌਸਮ ਅਨੁਸਾਰ ਲਗਾਈਆਂ ਜਾਂਦੀਆਂ ਸਨ। ਫ਼ਸਲਾਂ ਲਈ ਪਾਣੀ ਜਾਂ ਤਾਂ ਖੂਹਾਂ ਤੋਂ ਲਿਆ ਜਾਂਦਾ ਸੀ, ਜਾਂ ਬਰਸਾਤਾਂ 'ਤੇ ਨਿਰਭਰਤਾ ਹੁੰਦੀ ਸੀ। ਜਦ ਕਿ ਪਿਛਲੀ ਸਦੀ ਵਿੱਚ ਨਹਿਰੀ ਪ੍ਰਬੰਧ ਨਾਲ ਪਾਣੀ ਦੀ ਉਪਲਬਧਤਾ ਦੀ ਸੌਖ ਵੀ ਹੋਈ ਹੈ, ਪਰ ਝੋਨੇ ਦੀ ਖੇਤੀ ਵੱਡੇ ਪੱਧਰ 'ਤੇ ਅਪਣਾਉਣ ਕਾਰਨ ਅਸੀਂ ਖੇਤੀ ਲਈ ਪਾਣੀ ਦੀ ਪੂਰਤੀ ਨੂੰ ਜਮੀਨ ਦੇ ਹੇਠੋਂ ਕੱਢ ਕੇ ਪੂਰਾ ਕਰਨਾ ਸੁਰੂ ਕਰ ਦਿੱਤਾ ਜਿਸ ਕਾਰਨ ਸਾਡੇ ਖੇਤੀ ਢਾਂਚੇ ਤੇ ਵਾਤਾਵਰਨ ਵਿਚ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ।

ਹਰੀ ਕ੍ਰਾਂਤੀ ਅਤੇ ਪੰਜਾਬ

ਭਾਰਤ ਦੀ ਭੋਜਨ ਦੀ ਮੰਗ ਪੂਰੀ ਕਰਨ ਲਈ 1960-70 ਦੇ ਦਹਾਕੇ ਵਿੱਚ ਖੇਤੀ ਖੇਤਰ ਵਿੱਚ ਆਈ ਕ੍ਰਾਂਤੀ ਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ ਹੈ। ਪੰਜਾਬ ਨੂੰ ਹਰੀ ਕ੍ਰਾਂਤੀ ਲਈ ਚੁਣਿਆ ਗਿਆ ਕਿਉਂਕਿ ਪੰਜਾਬ ਕੋਲ ਭਰਪੂਰ ਮਾਤਰਾ ਵਿੱਚ ਪਾਣੀ ਅਤੇ ਉਪਜਾਊ ਮਿੱਟੀ ਸੀ। ਨਵੇਂ ਬੀਜਾਂ ਨੂੰ ਲੋੜ ਅਨੁਸਾਰ ਰਸਾਇਣ ਅਤੇ ਪਾਣੀ ਦੇਣ ਨਾਲ ਵਧੀਆ ਪੈਦਾਵਾਰ ਲਈ ਜਾ ਸਕਦੀ ਸੀ।

ਪੰਜਾਬ ਦਾ ਜਲ ਸੰਕਟ : ਬਠਿੰਡਾ ਜਿਲ੍ਹੇ ਦੀ ਸਥਿਤੀ

ਬਠਿੰਡਾ ਜ਼ਿਲ੍ਹਾ ਜਿਸ ਨੂੰ ਕੇ ਟਿੱਬਿਆਂ ਦਾ ਦੇਸ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਤਲੁਜ ਦਰਿਆ ਬਠਿੰਡੇ ਦੇ ਕਿਲ੍ਹੇ ਦੇ ਨਾਲ ਦੀ ਵਹਿੰਦਾ ਰਿਹਾ ਹੈ । ਪਰ ਅੱਜ ਦੀ ਸਥਿਤੀ ਪਾਣੀ ਨੂੰ ਲੈ ਕੇ ਵੱਖਰੇ ਹੀ ਹਾਲਾਤ ਬਿਆਨ ਕਰਦੀ ਹੈ। ਬਠਿੰਡਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ 2017 ਵਿਚ 7 ਬਲਾਕ ਸਨ ਜਿਹਨਾਂ ਵਿੱਚੋ 3 ਅਤਿ - ਸ਼ੋਸ਼ਿਤ, 1 ਅਰਧ ਸੋਸ਼ਿਤ ਤੇ 3 ਸੁਰੱਖਿਅਤ ਬਲਾਕ ਸਨ। ਜਦ ਕਿ 2020 ਵਿਚ ਦੋ ਨਵੇਂ ਬਲਾਕ ਬਣਾ ਦਿੱਤੇ ਗਏ ਜਿਸ ਨਾਲ ਜਿਲੇ ਵਿਚ ਬਲਾਕਾਂ ਦੀ ਗਿਣਤੀ 9 ਹੋ ਗਈ ।

« Previous PageNext Page »