ਅਮ੍ਰਿਤਸਰ( 31 ਮਈ , 2011): ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫ਼ਾਂਸੀ ਦੀ ਸਜ਼ਾ ਰਦ ਕਰਵਾਉਣ ਦੇ ਮੁਦੇ ਤੇ ਅੱਜ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਨੇ ਸਾਂਝੇ ਤੋਰ ਤੇ ਜੇਹਾਦ ਦਾ ਆਰੰਭ ਕਰਦਿਆ ਦੁਨੀਆਂ ਭਰ ਵਿਚ ਵਸਦੇ ਸਿਖਾਂ ਨੂੰ 11 ਜੂਨ ਨੂੰ ਰੋਸ ਦਿਵਸ ਮਨਾਉਣ ਅਤੇ 20 ਜੂਨ ਨੂੰ ਗਵਰਨਰ ਪੰਜਾਬ ਨੂੰ ਯਾਦ ਪੱਤਰ ਸੋਪੇ ਜਾਣ ਦਾ ਐਲਾਣ ਕੀਤਾ।
ਪਟਿਆਲਾ (24 ਮਈ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੂਨ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦੀ ਹਿਮਾਇਤ ਕਰਦਿਆਂ ਇਸ ਸੰਬੰਧੀ 27 ਮਈ ਨੂੰ ਹੋਣ ਵਾਲੀ ਇਕੱਤਰਤਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਬੀਤੇ ਦਿਨੀਂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਦਰਬਾਰ ਸਾਹਿਬ ਦੇ ਵਿਹੜੇ ਵਿਚ “ਸ਼ਹੀਦੀ ਯਾਦਗਾਰ” ਬਣਾਉਣ ...
ਲੰਡਨ (15 ਮਈ, 2011): ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਭਾਰਤ ਸਰਕਾਰ ਵਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ “ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਅਤੇ ਸਾਥੀ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਨਾਲ ਅਰੰਭ ਹੋਇਆ ਸਿੱਖ ਸੰਘਰਸ਼ ਨੂੰ ਅਜਿਹੀਆਂ ਸੂਚੀਆਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾ ਸਕਦਾ, ਬਲਕਿ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਤ ਇਹ ਸੰਘਰਸ਼ ਖਾਲਿਸਤਾਨ ਦੀ ਕਾਇਮੀ ਤੱਕ ਜਾਰੀ ਰਹੇਗਾ।”
ਫ਼ਤਿਹਗੜ੍ਹ ਸਾਹਿਬ (13 ਮਈ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਭਾਜਪਾ ਮੰਤਰੀਆਂ ਦੇ ਅਸਤੀਫਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਭਾਜਪਾ ਆਗੂ ਸਿਰਫ ਮੰਤਰੀ ਪਦਾਂ ਤੋਂ ਅਸਤੀਫੇ ਦੇ ਕੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਮੁੱਕਤ ਨਹੀਂ ਹੋ ਸਕਦੇ ਸਗੋਂ ਅਕਾਲੀ ਭਾਜਪਾ ਦੇ ਸਮੁੱਚੇ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਅਸਤੀਫੇ ਦੇ ਕੇ ਮੁੜ ਤੋਂ ਲੋਕਾਂ ਦਾ ਫ਼ਤਵਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ...
ਪੰਜਾਬ ਵਿਚ ਵੀ 1980ਵਿਆਂ ਅਤੇ 90ਵਿਆਂ ਦੇ ਗੜਬੜ ਵਾਲੇ ਦਿਨਾਂ ਵਿਚ ਵੱਡੇ ਪੱਧਰ 'ਤੇ ਐਸ. ਪੀ. ਓਜ਼ ਦੀ ਭਰਤੀ ਹੋਈ ਸੀ ਅਤੇ 'ਸੁਲਵਾ-ਜੁਡਮ' ਦੇ ਪੱਧਰ 'ਤੇ 'ਬਲੈਕ ਕੈਟ' ਭਰਤੀ ਕੀਤੇ ਗਏ ਸਨ। ਇਕ ਸਮੇਂ ਪੰਜਾਬ ਵਿਚ ਐਸ. ਪੀ. ਓਜ਼ ਦੀ ਨਫਰੀ 20 ਹਜ਼ਾਰ ਤੱਕ ਪਹੁੰਚ ਗਈ ਸੀ ਅਤੇ ਉਨ੍ਹਾਂ ਨੂੰ ਹਰ ਪੁਲਿਸ ਥਾਣੇ ਦੇ ਇੰਚਾਰਜ ਦੀ ਕਮਾਨ ਥੱਲੇ ਰੱਖਿਆ ਗਿਆ ਸੀ ਅਤੇ 1000-1500 ਪ੍ਰਤੀ ਮਹੀਨਾ ਲੈ ਰਹੇ ਇਨ੍ਹਾਂ ਐਸ. ਪੀ. ਓਜ਼ ਤੋਂ ਪੁਲਿਸ ਦੇ ਆਹਲਾ ਅਫ਼ਸਰਾਂ ਨੇ ਬਹੁਤ ਜਾਇਜ਼-ਨਾਜਾਇਜ਼ ਕਾਰਨਾਮੇ ਕਰਵਾਏ ਅਤੇ ਦਮਨ-ਤਸ਼ੱਦਦ ਕਾਰਵਾਈਆਂ ਵਿਚ ਇਨ੍ਹਾਂ ਸਥਾਨਕ ਲੋਕਾਂ ਨੂੰ ਹਥਿਆਰ ਦੇ ਤੌਰ 'ਤੇ ਵਰਤਿਆ।
ਅੰਮ੍ਰਿਤਸਰ, (25 ਅਪ੍ਰੈਲ, 2011): ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਵਲੋਂ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਬਣਾਕੇ ਖਾਲਸਾ ਯੂਨੀਵਰਸਿਟੀ ਪ੍ਰਾਈਵੇਟ ਬਣਾਉਣ ਦੀ ਵਿਉਂਤ ਦਾ ਲੋਕਾਂ ਵਲੋਂ ਖੁੱਲ ਕੇ ਵਿਰੋਧ ਕਰਨ ਕਾਰਣ ਉਨ੍ਹਾਂ ਨੂੰ ਕਾਫੀ ਠੇਸ ਪੁੱਜੀ ਹੈ। ਉਨ੍ਹਾਂਤੇ ਪ੍ਰੋਫੈਸਰ ਤੇ ਆਗੂਆਂ ਨੇ ਕਈ ਤਰਾਂ ਦੇ ਦੋਸ਼ ਲਾਏ ਹਨ, ਜਿਸ ਕਰਕੇ ਮਜੀਠੀਆ ਅਸਤੀਫਾ ਦੇਣ ਲਈ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।
ਫ਼ਤਹਿਗੜ੍ਹ ਸਾਹਿਬ (17 ਅਪ੍ਰੈਲ, 2011) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਇਕ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜਨਤਕ ਤੌਰ ਸਿਆਸਤਦਾਨਾਂ ਵਲੋਂ ਕੀਤੀ ਜਾਦੀ ਕਾਲੇ ਧਨ ਦੀ ਵਰਤੋਂ ਦੀ ਗੱਲ ਜਨਤਕ ਤੌਰ ’ਤੇ ਕਬੂਲ ਕੀਤੀ ਹੈ ਇਸ ਲਈ ਜਨ ਲੋਕਪਾ ਬਿਲ ਦੀ ਖਰੜ੍ਹ ਕਮੇਟੀ ਉਨ੍ਹਾਂ ਲੋਕਾਂ ਨੂੰ ਵੀ ਇਸ ਬਿਲ ਦੇ ਘੇਰ ਵਿੱਚ ਲਿਆਵੇ ਜੋ ਖੁਦ ਕਾਲੇ ਧਨ ਦੀ ਵਰਤੋਂ ਦੀ ਗੱਲ ਕਬੂਲਦੇ ਹਨ।
ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ “ਕੌਮੀ ਆਵਾਜ਼” ਵੱਲੋਂ ਕੀਤੀ ਗਈ ਸੀ। ਇਹ ਗੱਲਬਾਤ ਪਾਠਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੀ ਕਰ ਰਹੇ ਹਾਂ।
ਧਰਮ ਤੋਂ ਪੱਲਾ ਛੁਡਾ ਕੇ ਆਪਣੇ ਆਪ ਨੂੰ ‘ਸੈਕੂਲਰ’ ਦੱਸਣ ਵਾਲੇ, ਮਨਪ੍ਰੀਤ ਬਾਦਲ ਨੇ ਆਪਣੀ ਧੌਣ ਦੁਆਲੇ ਇੱਕ ਬਸੰਤੀ ਕੱਪੜਾ ਲਪੇਟ ਕੇ ਆਪਣੇ ਆਪ ਨੂੰ ਭਗਤ ਸਿੰਘ ਸਮਝਣ ਦਾ ਭਰਮ ਪਾਲਿਆ ਹੋਇਆ ਹੈ ...
ਫ਼ਤਿਹਗੜ੍ਹ ਸਾਹਿਬ (17 ਮਾਰਚ, 2011) : ਪੰਥਕ ਸਮਾਗਮਾਂ ’ਤੇ ਪਾਬੰਦੀਆਂ ਲਗਾਉਣ ਵਾਲੀ ਬਾਦਲ ਸਰਕਾਰ ਸੌਦਾ ਸਾਧ ਦੇ ਸਮਾਗਮ ਕਰਵਾਉਣ ਵਿੱਚ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ। ...
« Previous Page