ਸਿੱਖ ਖਬਰਾਂ

ਦਲਜੀਤ ਸਿੰਘ ਬੌਬੀ ਨੂੰ 4 ਦਿਨਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਛੱਡਿਆ

June 15, 2017 | By

ਅੰਮ੍ਰਿਤਸਰ: ਮੰਗਲਵਾਰ ਦੀ ਦੇਰ ਰਾਤ ਨੂੰ ਪੁਲਿਸ ਨੇ ਸਿੱਖ ਨੌਜਵਾਨ ਦਲਜੀਤ ਸਿੰਘ ਉਰਫ਼ ਬੌਬੀ ਨੂੰ ਸੀ.ਆਈ.ਏ. ਸਟਾਫ ਮਾਲ ਮੰਡੀ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪਹਿਲਾਂ ਵੀ ਦਲਜੀਤ ਸਿੰਘ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਦੋਂ ਦਲਜੀਤ ਸਿੰਘ ਆਪਣੇ ਇਕ ਪੁਰਾਣੇ “ਦੇਸ਼ ਧ੍ਰੋਹ” ਦੇ ਕੇਸ ‘ਚ ਕਚਹਿਰੀ ਤਰੀਕ ਭੁਗਤਣ ਕਸ਼ਮੀਰ ਤੋਂ ਵਾਪਸ ਆਇਆ ਤਾਂ ਅਗਲੇ ਹੀ ਦਿਨ ਸੀ.ਅਾਈ.ਏ. ਸਟਾਫ਼ ਗੁਰਦਾਸਪੁਰ ਨੇ ਪਿੰਡ ਘੁੱਲਾ ਤੋਂ ਸ਼ਾਮ 7 ਵਜੇ ਕਿਸੇ ਰਿਸ਼ਤੇਦਾਰ ਦੇ ਘਰੋਂ ਦਲਜੀਤ ਸਿੰਘ ਨੂੰ ਚੁੱਕ ਲਿਆ, ਚੁੱਕ ਕੇ ਕਿੱਥੇ ਲੈ ਗਏ ਇਸ ਬਾਰੇ ਚਾਰ ਦਿਨ ਵੱਖ-ਵੱਖ ਥਾਣਿਆਂ ‘ਚ ਖੱਜਲ-ਖੁਆਰ ਹੋਣ ਤੋਂ ਬਾਅਦ ਵੀ ਮਾਪਿਆਂ ਨੂੰ ਕੁੱਝ ਪਤਾ ਨਹੀਂ ਸੀ ਲੱਗ ਰਿਹਾ।

4 ਦਿਨ ਗ਼ੈਰ-ਕਾਨੂੰਨੀ ਹਿਰਾਸਤ 'ਚ ਤੋਂ ਬਾਅਦ ਰਿਹਾਅ ਹੋਇਆ ਸਿੱਖ ਨੌਜਵਾਨ ਦਲਜੀਤ ਸਿੰਘ ਬੌਬੀ (ਵਿਚਕਾਰ) ਨਾਲ ਬੈਠੇ ਹਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਸੱਜੇ)

4 ਦਿਨ ਗ਼ੈਰ-ਕਾਨੂੰਨੀ ਹਿਰਾਸਤ ‘ਚ ਤੋਂ ਬਾਅਦ ਰਿਹਾਅ ਹੋਇਆ ਸਿੱਖ ਨੌਜਵਾਨ ਦਲਜੀਤ ਸਿੰਘ ਬੌਬੀ (ਵਿਚਕਾਰ) ਨਾਲ ਬੈਠੇ ਹਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਸੱਜੇ)

ਬੀਤੇ ਕੱਲ੍ਹ ਦਲਜੀਤ ਸਿੰਘ ਬੌਬੀ ਦੀ ਭਾਲ ‘ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਮੇਤ ਬੌਬੀ ਦੇ ਪਿਤਾ ਸਰਦਾਰ ਹਰਭਜਨ ਸਿੰਘ ਤੇ ਭਰਾ ਹਰਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਪੁਲਿਸ ਕਮਿਸ਼ਨਰ ਐਸ. ਐਸ. ਸ੍ਰੀਵਾਸਤਵ ਨੂੰ ਮਿਲੇ ਤੇ ਦਰਖਾਸਤ ਦਿੱਤੀ ਕਿ ਪੁਲਿਸ ਵੱਲੋਂ ਚੁੱਕੇ ਗਏ ਦਲਜੀਤ ਸਿੰਘ ਨੌਜਵਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਕਮਿਸ਼ਨਰ ਨੇ ਗੁਰਦਾਸਪੁਰ ਦੇ ਐਸ.ਐਸ.ਪੀ. ਨੂੰ ਮਿਲਣ ਲੲੀ ਕਿਹਾ ਤੇ ਜਲਦ ਹੀ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ। ਭਾੲੀ ਰਣਜੀਤ ਸਿੰਘ ਨੇ ਦੱਸਿਆ ਕਿ ਦਲਜੀਤ ਸਿੰਘ ਬੌਬੀ ਬਾਰੇ ਜਦ ਗੁਰਦਾਸਪੁਰ ਦੀ ਪੁਲਿਸ ਤੋਂ ਪਤਾ ਕਰਨਾ ਚਾਹਿਅਾ ਤਾਂ ਉਹ ਅੱਗੋਂ ਅੰਮ੍ਰਿਤਸਰ ਪੁਲਿਸ ਕੋਲ ਪਤਾ ਕਰਨ ਲੲੀ ਕਹਿੰਦੀ ਤੇ ਅੰਮ੍ਰਿਤਸਰ ਦੀ ਪੁਲਿਸ ਉਨ੍ਹਾਂ ਨੂੰ ਨਵਾਂਸ਼ਹਿਰ ਤੇ ਮੋਹਾਲੀ ਜਾਂ ਗੁਰਦਾਸਪੁਰ ਦੀ ਪੁਲਿਸ ਕੋਲ ਪਤਾ ਕਰਨ ਲੲੀ ਅੱਗੇ ਤੋਰ ਦਿੰਦੀ। ਚਾਰ ਜ਼ਿਲ੍ਹਿਆਂ ਦੀ ਪੁਲਿਸ ਕੋਲ ਪਹੁੰਚ ਕਰਨ ਦੇ ਬਾਵਜੂਦ ਵੀ ਦਲਜੀਤ ਸਿੰਘ ਦਾ ਕੋੲੀ ਥਹੁ ਪਤਾ ਨਹੀਂ ਸੀ ਲੱਗ ਰਿਹਾ ਕਿ ਪੁਲਿਸ ਕਿਸ ਕੇਸ ‘ਚ ਜਾਂ ਕਿਸ ਘਟਨਾ ਦਾ ਦੋਸ਼ੀ ਮੰਨ ਕੇ ਤੇ ਗ੍ਰਿਫਤਾਰ ਕਰਕੇ ਕਿੱਥੇ ਲੈ ਗੲੀ ਹੈ।

ਸਬੰਧਤ ਖ਼ਬਰ:

ਪੰਜਾਬ ਪੁਲਿਸ ਨੇ ਸਿੱਖ ਕਾਰਜਕਰਤਾ ‘ਤੇ ਪਾਇਆ ਅਫੀਮ ਬਰਾਮਦਗੀ ਦਾ ਝੂਠਾ ਕੇਸ …

ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਦਲਜੀਤ ਸਿੰਘ ਦੇ ਫੇਸਬੁੱਕ ਖਾਤੇ ਦੀ ਜਾਂਚ ਕੀਤੀ ਗੲੀ ਅਤੇ ਪਿਛਲੇ ਦਿਨੀਂ ਗ੍ਰਿਫਤਾਰ ਕੀਤੀ ਗੲੀ ਔਰਤ ਅਤੇ ਹੋਰ ਨੌਜਵਾਨਾਂ ਬਾਰੇ ਚੰਡੀਗੜ੍ਹ ਲਿਜਾ ਕੇ ਸੰਪਰਕਾਂ ਬਾਰੇ ਪੁੱਛ ਪੜਤਾਲ ਵੀ ਕੀਤੀ ਗੲੀ ਤੇ ਸ਼ਿਵ ਸੈਨਿਕਾਂ ਨਾਲ ਚੱਲਦੇ ਝਗੜਿਆਂ ਬਾਰੇ ਪੁੱਛਗਿੱਛ ਕੀਤੀ ਗਈ। ਰਿਹਾੲੀ ਵੇਲੇ ਦਲਜੀਤ ਸਿੰਘ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਲਜੀਤ ਸਿੰਘ ਦੀ ਗ਼ੈਰਕਾਨੂੰਨੀ ਹਿਰਾਸਤ ‘ਚ ਰੱਖਣ ਦੀਆਂ ਖ਼ਬਰਾਂ ਮੀਡੀਆ ‘ਚ ਨਸ਼ਰ ਕੀਤੀਆਂ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Amritsar Police release Sikh Youth after four days illegal custody: SYFB …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,