ਵਿਦੇਸ਼

ਬਰਤਾਨੀਆਂ ਦੀ ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ ਜਾਂਚ ਦੀ ਮੰਗ ਕੀਤੀ

June 13, 2014 | By

ਲੰਦਨ ,ਇਂਗਲੈਂਡ( 12 ਜੂਨ 2014): ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਨੇ ਬਰਤਾਨੀਆ ਸਰਕਾਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ’ਤੇ ਹੋਏ ਫੌਜੀ ਹਮਲੇ ਸਮੇਂ ਮਨੁੱਖੀ ਕਤਲੇਆਮ ਦੀ ਜਾਂਚ ਦੀ ਮੰਗ ਕਰਦਿਆਂ ਬਰਤਾਨੀਆਂ ਸਰਕਾਰ ਦੇ ਹਮਲੇ ਨਾਲ ਸਬੰਧਿਤ ਸਾਰੇ ਕਾਗਜ਼ਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ।

ਯੂਨੀਅਨ ਦੇ ਜਾਇੰਟ ਸਕੱਤਰ ਐਂਡੀ ਸਮਿੱਥ ਅਤੇ ਡਾਊਨ ਸਟਰੀਟ ਤੋਂ ਐੱਮ. ਪੀ ਜੌਹਨ ਮੈੱਕਡੋਨਲ ਦੀ ਅਗਵਾਈ ਵਿੱਚ ਇੱਕ ਵਫਦ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਯੂਨੀਅਨ ਦੀ ਮੰਗ ਸਬੰਧੀ ਇੱਕ ਪੱਤਰ ਸੌਪਿਆ।

ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜ ਵੱਲੋ ਕੀਤੇ ਹਮਲੇ ਸਬੰਧੀ ਭਾਰਤੀ ਫੌਜ ਨੂੰ ਸਲਾਹ ਦੇਣ ਲਈ ਇਗਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਾਰੇਟ ਥੈਚਰ ਵੱਲੌਂ ਭੇਜੇ ਮਿਲਟਰੀ ਅਫਸਰ ਕਾਗਜ਼ਾਤ ਨਸ਼ਰ ਹੋਣ ‘ਤੇ ਕੈਬਨਿਟ ਸੈਕਟਰੀ ਸਰ ਜਰਮੀ ਹੇਵੂਡ ਨੂੰ ਜਾਂਚ ਕਰਨ ਦੇ ਹੁਕਮ ਦਿੱਤੇ ਸਨ।

ਸ੍ਰੀਦਰਬਾਰ ਸਾਹਿਬ ‘ਤੇ ਫੌਜੀ ਹਮਲੇ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਸਬੰਧੀ ਵੀ ਅਸਮਾਨਤਾ ਹੈ।ਭਾਰਤੀ ਸਰਕਾਰ ਵੱਲੋਂ ਹਮਲੇ ਦੌਰਾਨ ਮਾਰੇ ਗਏ  ਲੋਕਾਂ ਦੀ ਗਿਣਤੀ 400 ਹੈ ਜਦਕਿ ਸਿੱਖਾਂ ਦਾ ਵਿਸ਼ਵਾਸ਼ ਹੈ ਕਿ ਹਮਲੇ ਵਿੱਚ ਫੌਜ ਵੱਲੋਂ ਹਾਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ।

ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਦੇ ਜਨਰਲ ਸਕੱਤਰ ਮਸ਼ੇਲ ਸਟੇਨਿਸਟਰੀਟ ਦੇ ਦਸਤਕਾਂ ਹੇਠ ਜਾਰੀ ਮੰਗ ਪੱਤਰ ਵਿੱਚ ਸਰ ਜੇਰਮੀ ਦੀ ਜਾਂਚ ਦੇ ਸੀਮਤ ਘੇਰੇ ਬਾਰੇ ਵੀ ਸਵਾਲ ਕੀਤਾ ਗਿਆ ਹੈ ਅਤੇ ਦਰਬਾਰ ਸਾਹਿਬ ਵਿਖੇ ਵਾਪਰੇ ਦੁਖਾਂਤ  ਅਤੇ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਸਵਾਲਾਂ ਦੀ ਸੂਚੀ ਦਿੱਤੀ ਗਈ ਹੈ।

ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇੱਕ ਅਮਰੀਕੀ ਸੰਸਥਾ ਇਨਸਾਫ ਨ ੇਪਿੱਛੇ ਜਿਹੇ ਸ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਬੰਧੀ ਚਸ਼ਮਦੀਦ ਗਵਾਹ ਪੇਸ਼ ਕੀਤੇ ਸਨ, ਵਿਚੋਂ ਇੱਕ ਗਵਾਹ ਨੇ ਹਮਲੇ ਸਬੰਧੀ ਹੁਣ ਤੱਕ ਪੇਸ਼ ਕੀਤੇ ਗਏ ਤੱਥਾਂ ਤੋਂ ਬਿਲਕੁਲ ਵੱਖਰੇ ਤੱਥ ਪੇਸ਼ ਕੀਤੇ ਹਨ।

ਪੱਤਰ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ ਇਸ ਕੇਸ ਦੀ ਸਪੱਸ਼ਟਤਾ ਨਾਲ ਜਾਂਚ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ।

ਨੈਸ਼ਨਲ ਯੂਨੀਅਨ ਆਫ ਜਰਨਲਸਿਟਸ ਦੀ ਅਪ੍ਰੈਲ ਮੀਟਿੰਗ ਵਿੱਚ ਭਾਰਤ ਨਾਲ ਸਬੰਧਿਤ ਘਟਨਾਵਾਂ, ਕਾਗਜ਼ਾਂ ਅਤੇ 1984 ਦੇ ਸਮੁਚੇ ਘਟਨਾਕ੍ਰਮ ਦੀ ਜੱਜ ਤੋਂ ਜਾਂਚ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਸੀ।

ਐਡੀ ਸਮਿੱਥ ਨੇ ਕਿਹ ਕਿ ਯੂਨੀਅਨ ਨੇ ਦਰਬਾਰ ਸਾਹਿਬ ‘ਤੇ ਹਮਲੇ ਨਾਲ ਸਭੰਧਿਤ ਘਟਨਾਵਾਂ ਅਤੇ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਪੂਰੀ ਸਹੀ ਜਾਂਚ ਕਰਵਾਉਣ ਲਈ ਮੰਗਕੀਤੀ ਹੈ।ਕਈ ਮਹੱਤਵਪੂਰਨ ਸਵਾਲ ਹਨ ਜਿਨ੍ਹਾਂ ਦਾ ਉੱਤਰ ਜਰੂਰੀ ਹੈ। ਇਸ ਸਾਰੇ ਵਰਤਾਰੇ ਨੇ ਸਾਰਕਾਰਾਂ ਦੇ ਗਲਤ ਪੈਤੜਿਆਂ ਨੂਮਸਾਹਮਣੇ ਲਿਆਦਾ ਹੈਜਿਹੜਾ ਕਿ ਤੱਥਾਂ ਨੂੰ ਪ੍ਰਗਟ ਕਰਨ ਦੀ ਬਜ਼ਾਏ ਉਨ੍ਹਾਂ ‘ਤੇ ਪਰਦਾ ਪਾਉਦਾ ਹੈ।ਬਰਤਾਨਵੀ  ਲੋਕਾਂ ਨੂੰਇਹ ਪੂਰੀ ਤਰਾਂ ਜਾਨਣ ਦਾ ਅਧਿਕਾਰ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਕੀ ਕੀਤਾ ਅਤੇ ਬਰਤਾਨਵੀ ਜਨਤਾ ਦੇ ਨਾਮ ‘ਤੇ ਕੀਤਾ।

ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਵਫਦ ਵਿੱਚ ਲੇਬਰ ਪਾਰਟੀ ਦੇ ਸੰਭਾਵੀ ਉਮੀਦਵਾਰ ਤਨਮਨਜੀਤ ਸਿੰਘ ਢੇਸੀ,ਯੂਨੀਅਨ ਦੀ ਬੁੱਕ ਬਰਾਂਚ ਦੇ ਪਰਵਿੰਦਰ ਸਿੰਘ ਅਤੇ ਪੱਤਰਕਾਰ ਫਿਲ਼ ਮਿਲਰ ਜਿਸ ਵੱਲੋਂ ਨਸ਼ਰ ਕੀਤੇ ਕਾਗਜ਼ਾਂ ਦੀ ਬਦੋਲਤ ਇਹ ਜਾਂਚ ਸ਼ੁਰੂ ਹੋਈ ਸੀ, ਸ਼ਾਮਲ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,