February 1, 2024 | By ਸਿੱਖ ਸਿਆਸਤ ਬਿਊਰੋ
ਓਂਟਾਰੀਓ, ਕਨੇਡਾ: ਕਨੇਡਾ ਸਰਕਾਰ ਵੱਲੋਂ ਕਨੇਡਾ ਤੇ ਇਸਦੀ ਸਿਆਸਤ ਵਿਚ ‘ਵਿਦੇਸ਼ੀ ਦਖਲਅੰਦਾਜ਼ੀ’ ਦੇ ਗੰਭੀਰ ਮਸਲੇ ਉੱਤੇ ਚੱਲ ਰਹੀ ਜਾਂਚ ਵਿਚ ਇੰਡੀਆ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ ਹੈ।
ਪਹਿਲਾਂ ਇਹ ਜਾਂਚ ਵਿਚ ਖੁੱਲ੍ਹ ਕਿ ਚੀਨ ਅਤੇ ਰੂਸ ਦਾ ਨਾਮ ਹੀ ਸਾਹਮਣੇ ਆ ਰਿਹਾ ਸੀ ਪਰ ਹੁਣ ਜਿਹਨਾ ਮੁਲਕਾਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਵਿਚ ਇੰਡੀਆ ਦਾ ਨਾਮ ਵੀ ਸ਼ਾਮਿਲ ਕਰ ਲਿਆ ਗਿਆ ਹੈ।
ਇਹ ਨਿਰਪੱਖ ਜਾਂਚ ਕਨੇਡਾ ਵਿਚਲੇ “ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ” ਵੱਲੋਂ ਕੀਤੀ ਜਾ ਰਹੀ ਹੈ ਤਾਂ ਕਿ ਕਨੇਡਾ ਦੀਆਂ ਚੋਣਾਂ ਵਿਚ ਰੂਸ, ਚੀਨ ਤੇ ਦੂਜੇ ਮੁਲਕਾਂ ਵੱਲੋਂ ਦਖਲਅੰਦਾਜ਼ੀ ਕੀਤੇ ਜਾਣ ਦੇ ਦੋਸ਼ਾਂ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ।
ਇਸ ਕਮਿਸ਼ਨ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਦੇ ਮਸਲੇ ਉੱਤੇ ਜਨਤਕ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਬਾਅਦ ਕਨੇਡਾ ਰਹਿੰਦੇ ਸਿੱਖਾਂ ਨੇ ਇਸ ਜਾਂਚ ਦੀ ਸੁਣਵਾਈ ਵਿਚ ਆਪਣਾ ਪੱਖ ਰੱਖਣ ਲਈ ਧਿਰ ਬਣਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਨੇਡਾ ਵਿਚ ਕਤਲ ਪਿੱਛੇ ਇੰਡੀਆ ਦੀ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਕਨੇਡਾ ਰਹਿੰਦੇ ਸਿੱਖਾਂ ਵਿਰੁਧ ਇੰਡੀਆ ਦੀ ਕੌਮਾਂਤਰੀ ਜ਼ਬਰ ਨੀਤੀ ਅਤੇ ਕਨੇਡਾ ਵਿਚ ਇੰਡੀਆ ਦੀ ਦਖਅੰਦਾਜ਼ੀ ਦਾ ਮਸਲਾ ਵੱਡੇ ਪੱਧਰ ਉੱਤੇ ਉੱਭਰ ਕੇ ਸਾਹਮਣੇ ਆਇਆ ਹੈ।
Related Topics: Bhai Hardeep Singh Nijjar, Sikh in Canada