ਖਾਸ ਖਬਰਾਂ » ਸਿੱਖ ਖਬਰਾਂ

ਸ਼ਹੀਦ ਭਾਈ ਗੁਰਦੇਵ ਸਿੰਘ ਜੀ ਦੇਬੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਮਨਾਇਆ ਗਿਆ

July 11, 2023 | By

ਚੰਡੀਗੜ੍ਹ- ਬੀਤੇ ਦਿਨੀਂ 3 ਜੁਲਾਈ 2023 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨਮਿਤ ਸ਼ਹੀਦੀ ਸਮਾਗਮ, ਪਿੰਡ ਧੀਰਪੁਰ (ਜਿਲ੍ਹਾ ਜਲੰਧਰ) ਵਿਖੇ ਮਨਾਇਆ ਗਿਆ।

ਇਸ ਮੌਕੇ ਭਾਈ ਦਲਜੀਤ ਸਿੰਘ ਨੇ ਭਾਈ ਗੁਰਦੇਵ ਸਿੰਘ ਨੂੰ ਯਾਦ ਕਰਦਿਆਂ ਆਖਿਆ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਬਹੁਤ ਨਿਮਰ ਤੇ ਦ੍ਰਿੜ ਸੁਭਾਅ ਦੇ ਮਾਲਕ ਸਨ। ਭਾਈ ਮਨਬੀਰ ਸਿੰਘ ਚਹੇੜੂ ਨੇ ਜਦੋਂ ਉਹਨਾ ਨਾਲ ਜਾਣ-ਪਛਾਣ ਕਰਵਾਈ ਸੀ ਤਾਂ ਕਿਹਾ ਸੀ ਕਿ ਗੁਰਦੇਵ ਸਿੰਘ ਦੇਬੂ ਦੋਆਬੇ ਦਾ ਸ਼ੇਰ ਹੈ ਤੇ ਇਸਦੀ ਪੂਰੇ ਇਲਾਕੇ ਵਿਚ ਟਾਊਟਾਂ ਤੇ ਗਤਲ ਅਨਸਰਾਂ ਉੱਤੇ ਪੂਰੀ ਧਾਂਕ ਹੈ। ਸ਼ਹੀਦ ਗੁਰਦੇਵ ਸਿੰਘ ਹੋਰਾਂ ਉੱਤੇ ਬਹੁਤ ਭਾਰੀ ਤਸ਼ੱਦਦ ਕੀਤਾ ਗਿਆ ਪਰ ਉਹ ਅਡੋਲ ਰਹਿ ਕੇ ਸ਼ਹੀਦ ਦੇ ਰੁਤਬੇ ਨੂੰ ਪਹੁੰਚੇ। ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਸਭ ਦਾ ਫਰਜ਼ ਹੈ।

ਸਮਾਗਮ ਦੌਰਾਨ ਹਾਜ਼ਰ ਸੰਗਤਾਂ

ਸਮਾਗਮ ਦੌਰਾਨ ਕੁਝ ਹੋਰ ਤਸਵੀਰਾਂ ਵੇਖੋ –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,