November 11, 2020 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਸਿੱਖ ਸੰਘਰਸ਼ ਵਿੱਚ ਆਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿੱਚ ਸਲਾਨਾ ਯਾਦਗਾਰੀ ਭਾਸ਼ਣ 12 ਨਵੰਬਰ 2020 ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਾਲ ਦਾ ਵਿਸ਼ਾ “ਕਿਰਤ ਅਤੇ ਸ਼ਹਾਦਤ” ਹੈ ਜਿਸ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ (ਫਤਿਹਗੜ੍ਹ ਸਾਹਿਬ) ਤੋਂ ਡਾ. ਸਿਕੰਦਰ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।
ਵਿਚਾਰ ਮੰਚ ਸੰਵਾਦ ਵੱਲੋਂ ਇਹ ਸਮਾਗਮ ਅਰਸ਼ੀ ਮਾਧਿਅਮ ਰਾਹੀਂ ਕਰਵਾਇਆ ਜਾ ਰਿਹਾ ਹੈ ਜੋ ਕਿ ਸੰਵਾਦ ਬਿਜਲ ਸੱਥ ਮੰਚਾਂ ਜਿਵੇਂ ਕਿ ਫੇਸਬੁੱਕ ਸਫੇ, ਯੂ-ਟਿਊਬ ਚੈਨਲ ਅਤੇ ਟਵਿੱਟਰ ਰਾਹੀਂ ਸੁਣਿਆ ਜਾ ਸਕੇਗਾ।
ਪਿਛਲੇ ਸਾਲ ਇਹ ਯਾਦਗਾਰੀ ਭਾਸ਼ਣ “ਸਿੱਖ ਰਾਜਨੀਤੀ ਦੇ ਸਿਧਾਂਤਕ ਪੱਖ” ਵਿਸ਼ੇ ਉੱਤੇ ਕਰਵਾਇਆ ਗਿਆ ਸੀ ਜਿਸ ਵਿੱਚ ਡਾ. ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ) ਵੱਲੋਂ ਵਿਚਾਰ ਸਾਂਝੇ ਕੀਤੇ ਗਏ ਸਨ।
ਪਿਛਲੇ ਸਾਲ ਵਾਲਾ ਭਾਸ਼ਣ ਸੁਣਨ ਲਈ ਇਹ ਤੰਦ ਛੂਹੋ — https://youtu.be/Pqx0a3AE0R8
Related Topics: Bhai Surinderpal Singh, Bhai Surinderpal Singh Memorial Lecture, Bhai Surinderpal Singh Tharua, Sikh Struggle, Sikh Struggle for Freedom