ਪੀ.ਟੀ.ਸੀ. ਵਿਰੁੱਧ ਸਖਤ ਮਤੇ • ਲੰਡਨ ’ਚ ਰੋਹ ਵਿਖਾਵਾ • ਵੱਖਰੀ ਪ੍ਰਬੰਧਕ ਕਮੇਟੀ • ਗਿਆਨ ਗੋਦੜੀ ਮਾਮਲਾ (ਸਿੱਖ ਖਬਰਸਾਰ)
January 30, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਪੀ.ਟੀ.ਸੀ. ਵਿਰੁੱਧ ਸਖਤ ਮਤੇ ਪ੍ਰਵਾਣ ਕੀਤੇ:
- ਪੀ.ਟੀ.ਸੀ. ਮਾਮਲੇ ਵਿਚ ਸਿੱਖ ਜਗਤ ਵਿਚ ਰੋਹ ਦੀ ਲਹਿਰ।
- ਅਮਰੀਕਾ ਦੇ ਇਕ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੀ.ਟੀ.ਸੀ. ਵਿਰੁੱਧ ਮਤੇ ਪ੍ਰਵਾਣ ਕੀਤੇ।
- ਸ੍ਰੀ ਗੁਰੂ ਸਿੰਘ ਸਭਾ, ਗਲੈਨ ਰੌਕ (ਨਿਊ ਜਰਸੀ) ਨੇ ਚਾਰ ਮਤੇ ਪ੍ਰਵਾਣ ਕੀਤੇ।
- ਕਿਹਾ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣ ਦੇ ਮਾਮਲੇ ਚ ਪੀ.ਟੀ.ਸੀ. ਬੇਅਦਬੀ ਦਾ ਦੋਸ਼ੀ।
- ਕਿਹਾ ਪੀ.ਟੀ.ਸੀ. ਉੱਤੇ ਬਾਅਦ ਵਿਚ ਪੰਜ ਵਿਕਾਰਾਂ ਨੂੰ ਭੜਕਾਉਣ ਵਾਲਾ ਨਾਚ-ਗਾਣਾ ਚੱਲਦਾ ਹੈ।
- ਇਸ ਲਈ ਸ਼੍ਰੋ.ਗੁ.ਪ੍ਰ.ਕ. ਅਜਿਹੇ ਮੰਚ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰੇ।
- ਇਕ ਹੋਰ ਮਤੇ ਵਿਚ ਸ਼੍ਰੋ.ਗੁ.ਪ੍ਰ.ਕ. ਨੂੰ ਗੁਰਬਾਣੀ ਪ੍ਰਸਾਰਣ ਦੀ ਸਰਬ-ਸਾਂਝਾ ਪ੍ਰਬੰਧ ਬਣਾਉਣ ਲਈ ਕਿਹਾ।
ਬੁੱਤ ਮਾਮਲਾ:
- ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ ‘ਤੇ ਲੱਗੇ ਨਚਾਰਾਂ ਦੇ ਬੁੱਤਾਂ ਦਾ ਮਾਮਲਾ।
- ਬੁੱਤਾਂ ਦਾ ਥੜਾ ਭੰਨਣ ਦੇ ਮਾਮਲੇ ‘ਚ ਗ੍ਰਿਫਤਾਰ ਨੌਜਵਾਨਾਂ ਤੋਂ ਧਾਰਾ 307 ਹਟਾਈ।
- ਇਹ ਧਾਰਾ ਮੁੱਖ ਮੰਤਰੀ ਵੱਲੋਂ ਦਿੱਤੀਆਂ ਹਿਦਾਇਤਾਂ ‘ਤੇ ਹਟਾਈ ਗਈ।
- ਪਹਿਲਾਂ ਨੌਜਵਾਨਾਂ ਤੇ ਧਾਰਾ 307 ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ।
- ਮੁੱਖ ਮੰਤਰੀ ਨੇ ਬੁੱਤ ਸ੍ਰੀ ਦਰਬਾਰ ਸਾਹਿਬ ਦੇ ਰਾਹ ਤੋਂ ਹਟਾਉਣ ਲਈ ਪ੍ਰਸ਼ਾਸਨ ਨੂੰ ਕਹਿ ਦਿੱਤਾ ਹੈ।
- ਬਿਜਲ ਸੱਥ ‘ਤੇ ਕਈ ਸਿੱਖਾਂ ਨੇ “ਮੋਰਚਾ ਫਤਿਹ” ਹੋਣ ਦਾ ਐਲਾਨ ਕੀਤਾ।
ਦਿੱਲੀ ਦਰਬਾਰ ਨੇ ਭਾਈ ਗਜਿੰਦਰ ਸਿੰਘ ਦੀ ਫੇਸਬੁੱਕ ‘ਤੇ ਰੋਕ ਲਈ:
- ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਲਾਵਤਨ ਆਗੂ ਹਨ।
- ਬੀਤੇ ਕੁਝ ਦਿਨਾਂ ਤੋਂ ਉਹਨਾਂ ਦਾ ਖਾਤਾ ਭਾਰਤੀ ਉਪ-ਮਹਾਂਦੀਪ ਵਿਚ ਨਹੀਂ ਖੁੱਲ੍ਹ ਰਿਹਾ।
- ਵਿਦੇਸ਼ਾਂ ਵਿਚ ਭਾਈ ਗਜਿੰਦਰ ਸਿੰਘ ਫੇਸਬੁੱਕ ਅਜੇ ਵੀ ਵੇਖਿਆ ਜਾ ਸਕਦਾ ਹੈ।
- ਰੋਕ ਲਵਾਉਣ ਪਿੱਛੇ ਦਿੱਲੀ ਦਰਬਾਰ ਦਾ ਹੱਥ ਹੋਣ ਦਾ ਸ਼ੱਕ ਹੈ।
- ਭਾਈ ਗਜਿੰਦਰ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚ ਤੋਂ ਰੋਕਣਾ ਰੋਕ ਦਾ ਮਕਸਦ ਹੋ ਸਕਦਾ ਹੈ।
- ਦਲ ਖਾਲਸਾ ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਨੇ ਰੋਕ ਦੇ ਤੱਥ ਦੀ ਪੁਸ਼ਟੀ ਕੀਤੀ ਹੈ।
ਗਜਿੰਦਰ ਸਿੰਘ, ਦਲ ਖਾਲਸਾ
ਲੰਡਨ ਵਿਚ ਦਿੱਲੀ ਦਰਬਾਰ ਵਿਰੁੱਧ ਮੁਜਾਹਿਰਾ:
- 26 ਜਨਵਰੀ ਵਾਲੇ ਦਿਨ ਲੰਡਨ ਵਿਚ ਦਿੱਲੀ ਦਰਬਾਰ ਵਿਰੁੱਧ ਮੁਜਾਹਿਰਾ ਹੋਇਆ।
- ਮੁਜਾਹਿਰੇ ਵਿਚ ਸਿੱਖ ਅਤੇ ਕਸ਼ਮੀਰੀ ਇਕੱਠੇ ਹੋਏ।
- ਇਹ ਮੁਜਾਹਿਰਾ ਦਿੱਲੀ ਦਰਬਾਰ ਦੇ ਲੰਡਨ ਵਿਚਲੇ ਦੂਤਘਰ ਦੇ ਸਾਹਮਣੇ ਹੋਇਆ।
- ਕਸ਼ਮੀਰੀਆਂ, ਸਿੱਖਾਂ, ਸੰਘਰਸ਼ਸ਼ੀਲ ਕੌਮਾਂ, ਬਹੁਜਨਾਂ ਅਤੇ ਧਾਰਮਿਕ ਘੱਟਗਿਣਤੀਆਂ ‘ਤੇ ਜੁਲਮਾਂ ਦਾ ਵਿਰੋਧ ਕੀਤਾ।
ਮਾਮਲਾ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ:
- ਅਮਰਿੰਦਰ ਸਿੰਘ ਦੀ ਸਰਕਾਰ ਨੇ ਪੈਂਤੜਾ ਬਦਲਿਆ।
- ਬਾਦਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ
- ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਪੂਰਨ ਦਾ ਫੈਸਲਾ ਕੀਤਾ।
- ਗ੍ਰਹਿ ਵਿਭਾਗ ਵੱਲੋਂ ਐਡਵੋਕੇਟ ਜਨਰਲ ਰਾਹੀਂ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਜਾ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ
ਮਾਮਲਾ ਗੁਰਦੁਆਰਾ ਗਿਆਨ ਗੋਦੜੀ ਦਾ:
- ਹਰਿਦੁਆਰ ਤੋਂ ਆਏ ਵਫਦ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
- ਮੁਲਾਕਾਤ ਦੌਰਾਨ ਗੁਰਦੁਆਰਾ ਸਾਹਿਬ ਦੇ ਮੂਲ ਅਸਥਾਨ ਦੇ ਬਾਰੇ ਗੱਲਬਾਤ ਹੋਈ।
- ਵਫਦ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਨੂੰ ਛੇਤੀ ਹੱਲ ਕਰਨ ਲਈ ਕਿਹਾ।
- ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਛੇਤੀ ਹੀ ਇਕ ਕਮੇਟੀ ਬਣਾਈ ਜਾਵੇਗੀ।
ਗਿਆਨੀ ਹਰਪ੍ਰੀਤ ਸਿੰਘ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Bhai Gajinder Singh, Capt. Amarinder Singh, Giani Harpreet Singh, Gurdwara Gyan Godari Sahib, Haryana, PTC, SGPC