ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਭਾਰਤ ਬੰਦ ਦੇ ਮੱਦੇਨਜ਼ਰ 2 ਅਪ੍ਰੈਲ ਨੂੰ ਪੰਜਾਬ ਵਿਚ ਬੱਸ ਸੇਵਾਵਾਂ, ਬੈਂਕ ਅਤੇ ਇੰਟਰਨੈਟ ਸੇਵਾਵਾਂ ਠੱਪ ਰਹਿਣਗੀਆਂ

April 1, 2018 | By

ਚੰਡੀਗੜ੍ਹ: ਐਸ.ਸੀ/ਐਸ.ਟੀ ਕਾਨੂੰਨ ਵਿਚ ਕੀਤੀਆਂ ਜਾ ਰਹੀਆਂ ਤਰਮੀਮਾਂ ਦੇ ਵਿਰੋਧ ਵਿਚ ਕੱਲ੍ਹ 2 ਅਪ੍ਰੈਲ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 01 ਅਪ੍ਰੈਲ, 2018 ਦੀ ਬਜਾਏ 02 ਅਪ੍ਰੈਲ, 2018 (ਦਿਨ ਸੋਮਵਾਰ) ਨੂੰ ਬੈਂਕਾਂ ਅਤੇ ਵਿਤੀ ਅਦਾਰੇ/ਸੰਸਥਾਵਾਂ ਵਿਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਦੇ ਅਧੀਨ ਬੈਂਕ ਹਾਲੀਡੇ (ਸਲਾਨਾ ਅਕਾਉਂਟ ਕਲੋਜਿੰਗ) ਦਾ ਐਲਾਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਇਕ ਬੁਲਾਰੇ ਨੇ ਦਸਿਆ ਕਿ ਪ੍ਰਸੋਨਲ ਵਿਭਾਗ ਵਲੋਂ ਇਸ ਸਬੰਧੀ ਇਕ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।

ਬੰਦ ਦੇ ਮੱਦੇਨਜ਼ਰ ਲੁਧਿਆਣਾ ਵਿਚ ਫਲੈਗ ਮਾਰਚ ਕਰਦੇ ਹੋਏ ਸੁਰੱਖਿਆ ਬਲ

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 2 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਕਾਰਨ ਸਮੁੱਚੇ ਸੂਬੇ ਵਿੱਚ ਬੱਸ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਬੰਦ ਦੌਰਾਨ ਪੀ.ਆਰ.ਟੀ.ਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਸੂਬੇ ਦੀਆਂ ਸੜਕਾਂ ‘ਤੇ ਨਹੀਂ ਦੌੜਨਗੀਆਂ ਅਤੇ ਇਨ੍ਹਾਂ ਬੱਸਾਂ ਦੀਆਂ ਸੇਵਾਵਾਂ ਤੇ ਰੋਕ ਲਾ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ 01 ਅਪ੍ਰੈਲ 2018 ਨੂੰ ਸ਼ਾਮੀ 5 ਵਜੇ ਤੋਂ ਲੈ ਕੇ 02 ਅਪ੍ਰੈਲ 2018 ਰਾਤੀ 11 ਵਜੇ ਤੱਕ ਵਾਇਸ ਕਾਲਜ਼ ਤੋਂ ਇਲਾਵਾ ਪੰਜਾਬ ਵਿੱਚ ਸਾਰੀਆਂ ਮੋਬਾਇਲ ਇੰਟਰਨੈੱਟ ਸੇਵਾਵਾਂ (2 ਜੀ/3 ਜੀ/4 ਜੀ/ ਸੀਡੀਐਮਏ), ਸਾਰੀਆਂ ਐਸ.ਐਮ.ਐਸ. ਸੇਵਾਵਾਂ ਅਤੇ ਸਾਰੀਆਂ ਡੌਂਗਲ ਸੇਵਾਵਾਂ ਵੀ ਬੰਦ ਰਹਿਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,