ਕੌਮਾਂਤਰੀ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਭਾਈ ਪੰਮਾ ਦੀ ਭਾਰਤ ਹਵਾਲਗੀ ਲਈ ਪੁਰਤਗਾਲ ਗਏ ਅਧਿਕਾਰੀਆਂ ਖਿਲਾਫ ਦਰਜ ਹੋਈ ਅਪਰਾਧਿਕ ਸ਼ਿਕਾਇਤ

January 29, 2016 | By

ਚੰਡੀਗੜ੍ਹ: ਸਿੱਖ ਕਾਉਂਸਲ ਯੂ.ਕੇ ਵੱਲੋਂ ਜਾਰੀ ਕੀਤੀ ਗਈ ਖਬਰ ਅਨੁਸਾਰ ਭਾਰਤੀ ਸਰਕਾਰ ਦੇ ਇਸ਼ਾਰੇ ਤੇ ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਵੱਲੋਂ ਉਨ੍ਹਾਂ ਦੀ ਹਵਾਲਗੀ ਦੇ ਦਸਤਾਵੇਜ ਪੁਰਤਗਾਲ ਅਦਾਲਤ ਨੂੰ ਸੌਂਪਣ ਲਈ ਭਾਰਤ ਸਰਕਾਰ ਵੱਲੋਂ ਭੇਜੇ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੰਜਾਬ ਪੁਲਿਸ ਦੇ ਅਧਿਕਾਰੀ ਰਜਿੰਦਰ ਸਿੰਘ ਸੋਹਲ, ਬਲਕਾਰ ਸਿੰਘ ਸਿੱਧੂ ਅਤੇ ਅਸ਼ੀਸ਼ ਕਪੂਰ

ਪੰਜਾਬ ਪੁਲਿਸ ਦੇ ਅਧਿਕਾਰੀ ਰਜਿੰਦਰ ਸਿੰਘ ਸੋਹਲ, ਬਲਕਾਰ ਸਿੰਘ ਸਿੱਧੂ ਅਤੇ ਅਸ਼ੀਸ਼ ਕਪੂਰ

ਸਿੱਖ ਕਾਉਂਸਲ ਯੂ.ਕੇ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ “ਭਾਈ ਪੰਮਾ ਦੀ ਭਾਰਤ ਹਵਾਲਗੀ ਲੈਣ ਲਈ ਪੁਰਤਗਾਲ ਆਏ ਪੰਜਾਬ ਪੁਲਿਸ ਦੇ ਅਧਿਕਾਰੀ ਐਸ.ਪੀ ਅਸ਼ੀਸ਼ ਕਪੂਰ, ਡੀ.ਐਸ.ਪੀ ਰਾਜਿੰਦਰ ਸਿੰਘ ਸੋਹਲ ਅਤੇ ਡੀ.ਆਈ.ਜੀ ਬਲਕਾਰ ਸਿੰਘ ਸਿੱਧੂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਗਿਆ ਹੈ।ਐਸ.ਪੀ ਕਪੂਰ ਤੇ ਭਾਈ ਪਰਮਜੀਤ ਸਿੰਘ ਪੰਮਾ ਨੂੰ ਯੂ.ਕੇ ਵਿੱਚ ਰਾਜਸੀ ਸ਼ਰਣ ਮਿਲਣ ਤੋਂ ਪਹਿਲਾਂ ਭਾਰਤ ਵਿੱਚ ਤਸ਼ਦਦ ਕਰਨਾ ਦਾ ਦੋਸ਼ ਲਗਾਇਆ ਗਿਆ ਹੈ। ਡੀ.ਐਸ.ਪੀ ਸੋਹਲ ਭਾਰਤ ਦੀਆਂ ਅਦਾਲਤਾਂ ਵਿੱਚ ਪਹਿਲਾਂ ਹੀ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਸਾਬਿਤ ਹੋ ਚੁੱਕਿਆ ਹੈ। ਡੀ.ਆਈ.ਜੀ ਸਿੱਧੂ ਤੇ ਭਾਰਤ ਵਿੱਚ ਕੈਦੀਆਂ ਦੇ ਕਤਲ ਦੇ ਮਾਮਲੇ ਦਰਜ ਹੋ ਚੁੱਕੇ ਹਨ।

ਪੰਜਾਬ ਪੁਲਿਸ ਦੇ ਇਨ੍ਹਾਂ ਅਧਿਕਾਰੀਆਂ ਖਿਲਾਫ ਭਾਈ ਪੰਮਾ ਦੇ ਵਕੀਲਾਂ ਗੁਰਪਤਵੰਤ ਸਿੰਘ ਪੰਨੂੰ ਅਤੇ ਅਮਰਜੀਤ ਸਿੰਘ ਭੱਚੂ ਵੱਲੋਂ ਇਹ ਮਾਮਲਾ ਛੇਤੀ ਪੁਰਤਗਾਲ ਦੇ ਐਟੋਰਨੀ ਜਨਰਲ ਦੇ ਧਿਆਨ ਵਿੱਚ ਲਿਆਉਣ ਲਈ ਇਹ ਸ਼ਿਕਾਇਤ ਪੁਰਤਗਾਲ ਦੇ ਨਿਆਂ ਮੰਤਰੀ ਕੋਲ ਦਰਜ ਕਰਵਾ ਦਿੱਤੀ ਗਈ ਹੈ।

ਭਾਈ ਪੰਮਾ ਦੇ ਵਕੀਲ ਅਮਰਜੀਤ ਸਿੰਘ ਭੱਚੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਭਾਈ ਪੰਮਾ ਦੀ ਰਿਹਾਈ ਅਤੇ ਯੂ.ਕੇ ਵਿੱਚ ਘਰ ਵਾਪਸੀ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਤੇ ਦਰਜ ਕਰਵਾਈ ਗਈ ਇਹ ਅਪਰਾਧਿਕ ਸ਼ਿਕਾਇਤ ਨਾ ਕੇਵਲ ਭਾਈ ਪੰਮਾ ਦੇ ਕੇਸ ਵਿੱਚ ਇੱਕ ਅਹਿਮ ਕਦਮ ਹੈ ਬਲਕਿ ਉਨ੍ਹਾਂ ਨਿਰਦੋਸ਼ ਲੋਕਾਂ ਦੇ ਲਈ ਇਨਸਾਫ ਲੈਣ ਵੱਲ ਵੀ ਵੱਡਾ ਕਦਮ ਹੈ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਭਾਰਤੀ ਸੁਰੱਖਿਆ ਬਲਾਂ ਦੇ ਜੁਲਮਾਂ ਦਾ ਸਿਕਾਰ ਹੋਣਾ ਪਿਆ ਹੈ।

READ this news in ENGLISH:

http://sikhsiyasat.net/2016/01/29/breaking-news-criminal-complaint-filed-against-indian-police-officers-sent-in-extradition-case/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,