ਸਿੱਖ ਖਬਰਾਂ

ਬਰਤਾਨੀਆਂ ਵਿੱਚ ਸਿੱਖਾਂ ਨੂੰ ਕੰਮਕਾਰ ਵਾਲੀ ਥਾਂ ਦਸਤਾਰ ਸਜ਼ਾ ਕੇ ਕੰਮ ਕਰਨ ਦੀ ਮਿਲੀ ਖੁੱਲ

October 2, 2015 | By

ਲੰਡਨ (1 ਅਕਤੂਬਰ, 2015): ਬਰਤਾਨੀਆਂ ਵਿੱਚ ਸਿੱਖ ਹੁਣ ਆਪਣੀ ਮਰਜ਼ੀ ਨਾਲ ਫੈਕਟਰੀਆਂ, ਇਮਾਰਤਸਾਜ਼ੀ, ਵੇਅਰਹਾਊਸ ਜਾਂ ਹੋਰ ਖਤਰਨਾਕ ਥਾਵਾਂ ‘ਤੇ ਕੰਮ ਕਰਨ ਵੇਲੇ ਦਸਤਾਰ ਸਜ਼ਾ ਸਕਿਆ ਕਰਨਗੇ । ਇਸ ਨਵੇਂ ਨਿਯਮਾਂ ਲਈ ਮਾਰਚ 2014 ਨੂੰ ਸੋਧ ਕਰਨ ਲਈ ਮਤਾ ਰੱਖਿਆ ਗਿਆ ਸੀ, ਜਿਸ ਨੂੰ 26 ਮਾਰਚ, 2015 ਨੂੰ ਬਰਤਾਨਵੀ ਸੰਸਦ ਵਿੱਚ ਪ੍ਰਵਾਨਗੀ ਮਿਲ ਗਈ ਸੀ ।ਜਿਸ ਅਨੁਸਾਰ ਸਰਕਾਰ ਨੇ ਕੰਮਕਾਰ ਅਤੇ ਸੁਰੱਖਿਆ ਮਹਿਕਮੇ ਨੂੰ ਪ੍ਰਣਾਲੀ ਵਿੱਚ ਸੋਧ ਕਰਨ ਲਈ ਸਮਾਂ ਦਿੱਤਾ ਅਤੇ ਜਿਸ ਨੂੰ 1 ਅਕਤੂਬਰ, 2015 ਤੋਂ ਲਾਗੂ ਕਰ ਦਿੱਤਾ ਗਿਆ ਹੈ ।ਜਿਸ ਅਨੁਸਾਰ ਦਸਤਾਰ ਪਹਿਨਣ ਵਾਲੇ ਸਿੱਖ ਨੂੰ ਲੋਹ ਟੋਪ ਪਹਿਨਣ ਕੇ ਕੰਮ ਕਰਨ ਵਾਲੇ ਕਾਮੇ ਦੇ ਬਰਾਬਰ ਦੇ ਸਾਰੇ ਹੱਕ ਹੋਣਗੇ ।

ਦਸਤਾਰ

ਦਸਤਾਰ

ਇਮਾਰਤਸਾਜੀ ਵਾਲੀਆਂ ਥਾਵਾਂ ‘ਤੇ ਕੰਮ ਕਰ ਰਹੇ ਸਿੱਖਾਂ ਨੂੰ ਹੁਣ ਨਵੇਂ ਨਿਯਮਾਂ ਅਨੁਸਾਰ ਸੁਰੱਖਿਆ ਲਈ ਲੋਹ ਟੋਪ (ਹੈਲਮਟ) ਪਾਉਣ ਦੀ ਲੋੜ ਨਹੀਂ ਹੈ ।ਇਸ ਲਈ ਭਾਵੇਂ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਬੀਤੇ ਵਰ੍ਹੇ ਐਲਾਨ ਕਰ ਦਿੱਤਾ ਸੀ ਪਰ ਇਸ ਨੂੰ ਕਾਨੂੰਨੀ ਦਇਰੇ ਵਿੱਚ ਹੁਣ ਲਿਆਂਦਾ ਗਿਆ ਹੈ ।

ਇਹ ਨਵਾਂ ਕਾਨੂੰਨ ਅੱਜ ਤੋਂ ਭਾਵ 1 ਅਕਤੂਬਰ ਤੋਂ ਲਾਗੂ ਹੋ ਗਿਆ ਹੈ ।ਜਿਸ ਅਨੁਸਾਰ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੀ ਭਾਰਤੀ ਮਾਮਲਿਆਂ ਬਾਰੇ ਚੈਂਪੀਅਨ ਅਤੇ ਬਰਤਾਨੀਆ ਦੀ ਰੁਜ਼ਗਾਰ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਸਰਕਾਰ ਦੀ ਹਿੱਸਾ ਹਾਂ ਜਿਸ ਨੇ ਇਹ ਤਬਦੀਲੀ ਕੀਤੀ ਹੈ ।ਮੈਨੂੰ ਮਾਣ ਹੈ ਕਿ ਯੂ. ਕੇ. ਮੁਹਾਰਤੀ, ਕਾਬਲ ਅਤੇ ਸਖ਼ਤ ਮਿਹਨਤੀ ਭਾਈਚਾਰਿਆਂ ਦਾ ਘਰ ਹੈ ।

ਸਿੱਖ ਕੌਾਸਲ ਯੂ. ਕੇ. ਦੇ ਬੁਲਾਰੇ ਗੁਰਿੰਦਰ ਸਿੰਘ ਜੋਸਨ ਨੇ ਕਿਹਾ ਕਿ ਰੁਜ਼ਗਾਰ ਕਾਨੂੰਨ ‘ਚ ਤਬਦੀਲੀ ਕਰਨ ਲਈ ਸੰਸਦ ਨੇ ਸਿੱਖਾਂ ਦੀ ਅਵਾਜ਼ ਨੂੰ ਸੁਣਿਆ ਹੈ ।ਇਸ ਨਾਲ ਯੂ. ਕੇ. ਵਿਚ ਅਜਿਹੀਆ ਕੰਮਕਾਰ ਵਾਲੀਆਂ ਥਾਵਾਂ ‘ਤੇ ਹੁਣ ਦਸਤਾਰਧਾਰੀ ਸਿੱਖਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਵੇਗਾ, ਜੋ ਆਪਣੀ ਧਾਰਮਿਕ ਪਹਿਚਾਣ ਨੂੰ ਕੰਮ ਕਾਰ ਵਾਲੀਆ ਥਾਵਾਂ ‘ਤੇ ਵੀ ਬਰਕਰਾਰ ਰੱਖਣਾ ਚਾਹੁੰਦੇ ਹਨ ।

ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਵੀ ਸਰਕਾਰ ਦੇ ਇਸ ਨਵੇਂ ਨਿਯਮ ਦਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਅੱਜ ਕਾਨੂੰਨੀ ਮਾਨਤਾ ਮਿਲੀ ਹੈ ।

ਜ਼ਿਕਰਯੋਗ ਹੈ ਕਿ ਨਿਰਮਾਣ ਉਦਯੋਗ ਵਾਲੀਆਂ ਥਾਵਾਂ ‘ਤੇ 1989 ਤੋਂ ਕਾਨੂੰਨੀ ਤੌਰ ‘ਤੇ ਭਾਂਵੇਂ ਸਿੱਖਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਮਿਲੀ ਹੋਈ ਸੀ, ਪਰ ਫਿਰ ਵੀ ਕਾਨੂੰਨੀ ਖਾਮੀਆਂ ਕਾਰਨ ਸਿੱਖਾਂ ਨੂੰ ਅਨੁਸ਼ਾਸਨੀ ਕਾਰਵਾਈਆਂ ਦਾ ਸ਼ਿਕਾਰ ਹੋਣਾ ਪੈਂਦਾ ਸੀ ।

ਜ਼ਿਕਰਯੋਗ ਹੈ ਕਿ ਅੱਗ ਬੁਝਾਊ ਅਮਲੇ ਅਤੇ ਫੌਜ ਵਿਚ ਫਰੰਟ ਲਾਇਨ ‘ਤੇ ਕੰਮ ਕਰਨ ਵਾਲੇ, ਬੰਬ ਡਿਸਪੋਜ਼ਲ ਆਦਿ ਸਮੇਤ ਹਾਈ ਰਿਸਕ ਵਾਲੇ ਕੰਮਾਂ ਮੌਕੇ ਅਜੇ ਵੀ ਸੁਰੱਖਿਅਤ ਹੈਲਮਟ ਪਾਉਣਾ ਜ਼ਰੂਰੀ ਹੈ ।ਪਰ ਫੌਜ, ਪੁਲਿਸ ਅਤੇ ਅੱਗ ਬੁਝਾਊ ਅਮਲੇ ਵਿਚ ਸਿੱਖਾਂ ਨੂੰ ਦਸਤਾਰ ਪਹਿਨਣ ਕੇ ਕੰਮ ਕਰਨ ਦੀ ਪੂਰੀ ਖੁੱਲ੍ਹ ਹੈ ।ਬਰਤਾਨੀਆਂ ਵਿੱਚ 4000 ਸਿੱਖ ਪੁਲਿਸ ਅਤੇ 230 ਸਿੱਖ ਹਥਿਆਰਬੰਦ ਫੌਜ ਵਿੱਚ ਕੰਮ ਕਰ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,