September 2024 Archive

ਪੰਜਾਬ ਦੇ ਅਲੋਪ ਹੋ ਰਹੇ ਪੰਛੀ

ਫਸਲਾਂ ਦੇ ਨੁਕਸਾਨ ਨੂੰ ਦੇਖਦਿਆਂ 19ਵੀਂ ਸਦੀ ਦੇ ਅਖੀਰ ਵਿੱਚ ਚੀਨ ਦੀ ਸਰਕਾਰ ਨੇ ਮਤਾ ਪਾਸ ਕੀਤਾ ਕਿ ਚੀਨ ਵਿੱਚੋਂ ਚਿੜੀਆਂ ਦਾ ਪੂਰੇ ਤੌਰ ਤੇ ਖਾਤਮਾ ਕਰ ਦਿੱਤਾ ਜਾਵੇ। ਜਿਸ ਨੂੰ ਜਿੱਥੇ ਵੀ ਕੋਈ ਚਿੜੀ ਦਿਸੀ ਮਾਰ ਦਿੱਤੀ ਗਈ। ਹੋਇਆ ਇਹ ਕਿ ਚਿੜੀਆਂ ਵੱਲੋਂ ਕੀਤੇ ਜਾ ਰਹੇ ਸਿੱਧੇ ਨੁਕਸਾਨ ਤੋਂ ਫਸਲਾਂ ਤਾਂ ਬਚ ਗਈਆਂ ਪਰ ਹੋਰ ਬੇਸ਼ੁਮਾਰ ਕੀੜਿਆਂ ਦੀ ਗਿਣਤੀ ਇੰਨੀ ਵੱਧ ਗਈ ਕਿ ਜਿੰਨਾ ਨੁਕਸਾਨ ਚਿੜੀਆਂ ਨੇ ਕਰਨਾ ਸੀ ਉਸ ਨਾਲੋਂ ਕਈ ਗੁਣਾ ਜਿਆਦਾ ਤਬਾਹੀ ਇਹਨਾਂ ਕੀੜਿਆਂ ਨੇ ਕਰ ਦਿੱਤੀ।

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਗੁਰਮਤਿ ਸਮਾਗਮ 2 ਅਕਤੂਬਰ ਨੂੰ

ਪੰਥ ਸੇਵਕ ਸਖਸ਼ੀਅਤ ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ 2 ਅਕਤੂਬਰ 2024 ਨੂੰ ਉਹਨਾ ਦੇ ਜੱਦੀ ਪਿੰਡ ਠਰੂਆ (ਨੇੜੇ ਖਨੌਰੀ ਤੋਂ ਕੈਥਲ ਮਾਰਗ) ਵਿਖੇ ਹੋਵੇਗਾ।

ਦਲ ਖਾਲਸਾ ਵੱਲੋਂ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ 29 ਨੂੰ

ਦਲ ਖ਼ਾਲਸਾ ਵੱਲੋਂ ਜਥੇਬੰਦੀ ਦੇ ਬਾਨੀ ਆਗੂ ਮਰਹੂਮ ਭਾਈ ਗਜਿੰਦਰ ਸਿੰਘ ਦੀ ਨਿੱਘੀ ਯਾਦ ਵਿੱਚ 29 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ‘ਸ਼ਹੀਦ, ਸੰਘਰਸ਼ ਅਤੇ ਆਜ਼ਾਦੀ ਦਾ ਰਾਹ’ ਵਿਸ਼ੇ ਤੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਹੈ।

ਡਰਬੀ ਸਿਟੀ ਕੌਂਸਲ ਨੇ ਭਾਰਤ ਵਿਚ ਜੂਨ ਤੇ ਨਵੰਬਰ 1984 ਦੇ ਸਿੱਖਾਂ ‘ਤੇ ਹੋਏ ਹਮਲਿਆਂ ਬਾਰੇ ਮਤਾ ਕੀਤਾ

ਇੰਗਲੈਂਡ ਦੇ ਸ਼ਹਿਰ ਡਰਬੀ ਦੀ ਸਿਟੀ ਕੌਂਸਲ ਵੱਲੋਂ 1984 ਦੇ ਜੂਨ ਅਤੇ ਨਵੰਬਰ ਵਿਚ ਭਾਰਤ ਵਿਚ ਸਿੱਖਾਂ ਉੱਤੇ ਕੀਤੇ ਗਏ ਹਮਲਿਆਂ ਬਾਰੇ ਮਤਾ ਪ੍ਰਵਾਣ ਕੀਤਾ ਗਿਆ ਹੈ।

Jatar Singh Jaggi Johal

ਪਹਿਲਾਂ ਜਮਾਨਤ ਦੀ ਸੁਪਰੀਮ ਕੋਰਟ ਵਿਚੋਂ ਪੁਸ਼ਟੀ ਦੇ ਬਾਵਜੂਦ ਜੌਹਲ ਨੂੰ ਦਿੱਲੀ ਹਾਈ ਕੋਰਟ ਵਲੋਂ 7 ਕੇਸਾਂ ਚ ਜਮਾਨਤਾਂ ਦੇਣ ਤੋਂ ਇਨਕਾਰ

ਲੰਘੇ ਤਕਰੀਬਨ ਸੱਤ ਸਾਲ ਤੋਂ ਇੰਡੀਆ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਪ੍ਰਤਿਭਾ ਐਮ. ਸਿੰਘ ਤੇ ਜਸਟਿਸ ਅਮਿਤ ਸ਼ਰਮਾ (ਜੋ ਪਹਿਲਾਂ ਐਨ.ਆਈ.ਏ ਦਾ ਵਕੀਲ ਹੁੰਦਾ ਸੀ) ਦੇ ਦੋਹਰੇ ਬੈਂਚ ਨੇ ਐਨ.ਆਈ.ਏ. ਦੇ 7 ਕੇਸਾਂ ਵਿਚ ਜਮਾਨਤਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ

ਗੁਰੂੁ ਅਮਰਦਾਸ ਜੀ ਨੇ ਬਾਰ੍ਹਾਂ ਸਾਲ ਖਡੂਰ ਸਾਹਿਬ ਵਿਖੇ ਸੇਵਾ ਵਿਚ ਗੁਜ਼ਾਰੇ। ਗੁਰੁ ਸੇਵਾ ਅਤੇ ਪ੍ਰਭੂ ਸਿਮਰਨ ਰਾਹੀਂ ਮਨ ਨੂੰ ਗੁਰਮਤਿ ਨਾਲ ਪ੍ਰਕਾਸ਼ਵਾਨ ਕਰਨ ਦਾ ਨਤੀਜਾ ਇਹ ਹੋਇਆ ਕਿ ਗੁਰੂੁ ਅੰਗਦ ਦੇਵ ਜੀ ਨੇ ਆਪ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਥਾਪ ਦਿੱਤਾ।  ਗੁਰਿਆਈ ਪ੍ਰਾਪਤੀ ਉਪਰੰਤ ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਪ੍ਰਚਾਰ ਦਾ ਕੇਂਦਰ ਬਣਾਇਆ। ਇਥੇ ਹੀ 95 ਸਾਲ ਦੀ ਉਮਰ ਵਿਚ 1574 ਈ. ਨੂੰ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾ ਗਏ।

ਗੁਰਮੁਖੀ : ਵਿਰਸਾ ਅਤੇ ਵਰਤਮਾਨ ਕਿਤਾਬ ਖਡੂਰ ਸਾਹਿਬ ਵਿਖੇ ਸੰਗਤ ਅਰਪਣ ਕੀਤੀ

ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ 'ਗੁਰਿਆਈ ਪੁਰਬ' ਨੂੰ ਸਮਰਪਿਤ 'ਗੁਰਮੁਖੀ ਦਿਵਸ' ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।

ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਨਮਿਤ ਸ਼ਹੀਦੀ ਸਮਾਗਮ 14 ਸਤੰਬਰ ਨੂੰ

ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ ਸ਼ਹੀਦੀ ਦਿਹਾੜਾ 14 ਸਤੰਬਰ 2024 (ਦਿਨ ਸ਼ਨੀਵਾਰ) ਨੂੰ ਪਿੰਡ ਡੱਲੇਵਾਲ (ਨੇੜੇ ਗੁਰਾਇਆ) ਵਿਖੇ ਮਨਾਇਆ ਜਾਵੇਗਾ। 

ਤਵਾਰੀਖ ਗੁਰੂ ਖਾਲਸਾ ਪੰਥ ……. ਸਿਦਕ ਸ਼ਹੀਦ ਬੀਬੀਆਂ ਦਾ

ਬੀਤੇ ਦਿਨੀ ਪਿੰਡ ਝੰਡੂਕੇ ਦੀ ਸਿੱਖ ਸੰਗਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖ ਜਥਾ ਮਾਲਵਾ ਵਲੋਂ ਭਾਈ ਮਲਕੀਤ ਸਿੰਘ ਭਵਾਨੀਗੜ ਨੇ ਹਾਜ਼ਰੀ ਭਰੀ ਅਤੇ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ।

‘ਪੰਜਾਬ ਦੀ ਹਸਤੀ’ ਦਾ ਪੁਨਰਪਾਠ

ਡਾ. ਗੁਰਭਗਤ ਸਿੰਘ ਵੱਲੋਂ ਰਚਿਤ ਦੂਰਦਰਸ਼ੀ ਦਿਸ਼ਾ-ਸੇਧ ਨਾਲ ਸੰਬੰਧਤ ਕਈ ਲਿਖਤਾਂ ਪੜ੍ਹਨ ਦਾ ਮੌਕਾ ਮਿਲਿਆ ਹੈ; ਪਰੰਤੂ 'ਪੰਜਾਬ ਦੀ ਹਸਤੀ' ਸਿਰਲੇਖ ਹੇਠ ਲਿਖਿਆ ਇਕ ਛੋਟਾ ਜਿਹਾ ਲੇਖ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਸੁਪਨਸਾਜ਼ੀ ਦੇ ਵਿਭਿੰਨ ਪਾਸਾਰਾਂ ਨੂੰ ਸਮਝਣ ਦੇ ਸੰਦਰਭ ਵਿਚ ਉਨ੍ਹਾਂ ਦੀ ਬੇਹੱਦ ਪ੍ਰਭਾਵਸ਼ਾਲੀ ਅਤੇ ਉਪਯੋਗੀ ਰਚਨਾ ਹੈ।

Next Page »