ਜੂਨ 84 ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਮਾਣ-ਮਰਿਆਦਾ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਂਕੜੇ ਸਿੱਖ ਅਜ਼ਾਦੀ-ਪਸੰਦ ਜੁਝਾਰੂਆਂ ਅਤੇ ਸ਼ਰਧਾਲੂਆਂ ਦੀ ਯਾਦ ਵਿੱਚ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।
ਪੰਜਾਬ ਵਿੱਚ ਮੱਕੀ ਦੀ ਫਸਲ ਤਕਰੀਬਨ ਤਿੰਨ ਮੌਸਮਾਂ ਵਿੱਚ ਬੀਜੀ-ਵੱਢੀ ਜਾਂਦੀ ਹੈ। ਪਹਿਲਾ ਮੌਸਮ ਜੋ ਫਰਵਰੀ ਵਿੱਚ ਬੀਜ ਕੇ ਜੂਨ ਵਿੱਚ ਵੱਢਣਾ, ਇੱਕ ਹਾੜੀ ਦੀ ਫਸਲ ਹੈ ਜੋ ਦਸੰਬਰ ਵਿੱਚ ਬੀਜ ਕੇ ਅਪਰੈਲ ਵਿੱਚ ਵੱਢੀ ਜਾਂਦੀ ਹੈ ਅਤੇ ਇੱਕ ਸਾਉਣੀ ਦੀ ਫਸਲ ਹੈ ਜੋ ਜੂਨ ਵਿੱਚ ਬੀਜ ਕੇ ਅਕਤੂਬਰ ਵਿੱਚ ਵੱਢੀ ਜਾਂਦੀ ਹੈ।
ਜੂਨ ’84 ਤੀਜੇ ਘੱਲੂਘਾਰੇ ਦੇ 40 ਵੀਂ ਵਰ੍ਹੇ ਗੰਢ ਦੌਰਾਨ ਸਮੂਹ ਸ਼ਹੀਦ ਸਿੰਘਣੀਆਂ, ਸਿੰਘਾਂ ਦੀ ਯਾਦ ’ਚ 25 ਮਈ ਨੂੰ ਨਜਦੀਕੀ ਪਿੰਡ ਕੋਟਭਾਰਾ ਵਿਚ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਪਿੰਡ ਦੀ ਸੰਗਤ ਦੀ ਇਕ ਸਾਂਝੀ ਬੈਠਕ ਪੰਥ ਸੇਵਕ ਜਥਾ ਦੇ ਭਾਈ ਹਰਦੀਪ ਸਿੰਘ ਮਹਿਰਾਜ ਦੀ ਅਗਵਾਈ ’ਚ ਹੋਈ।
ਬੀਤੇ ਦਿਨੀਂ ਸਿੱਖ ਜਥਾ ਮਾਲਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਸੰਗਰੂਰ ਨੇੜਲੇ ਕਲੌਦੀ ਦੇ ਗੁਰਦੁਆਰਾ ਸਾਹਿਬ ਵਿਚ ਕਰਵਾਇਆ ਗਿਆ।
ਕਿਤਾਬ “ਰਾਜਘਾਟ ਤੇ ਹਮਲਾ” ਆਉਂਦੀ 25 ਮਈ ਨੂੰ ਪਿੰਡ ਕੋਟਭਾਰਾ ਵਿਖੇ ਹੋਣ ਵਾਲੇ ਇੱਕ ਗੁਰਮਤਿ ਸਮਾਗਮ ਦੌਰਾਨ ਜਾਰੀ ਕੀਤੀ ਜਾਵੇਗੀ। ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਇਸ ਕਿਤਾਬ ਦਾ ਪ੍ਰਕਾਸ਼ਨ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਕੀਤਾ ਗਿਆ ਹੈ।
ਡਾ. ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੁਨੀਆ ਭਰ ਦੇ ਗਿਆਨ ਖੇਤਰ ਵਿੱਚ ਵਿਲੱਖਣ ਅਤੇ ਮੌਲਿਕ ਹਸਤਾਖਰ ਹੈ । ਕਿਤਾਬ ਸ਼ੁਰੂ ਕਰਦਿਆਂ ਟੀਚਾ ਮਿਥਿਆ ਸੀ ਕਿ ਕੋਈ ਪੰਜ ਕੁ ਦਿਨਾਂ ਵਿੱਚ ਇਹ ਕਿਤਾਬ ਮੁਕਾ ਲਈ ਜਾਵੇਗੀ ਪਰ ਕਿਤਾਬ ਵਧੇਰੇ ਸੰਘਣੀ ਤੇ ਜਟਿਲ ਹੋਣ ਕਰਕੇ ਸੋਚੇ ਮਿਥੇ ਸਮੇਂ ਨਾਲੋਂ ਵਧੇਰਾ ਸਮਾਂ ਲੈ ਗਈ। ਇੱਕ-ਇੱਕ ਵਾਕ ਦੋਹਰੀ ਪੜ੍ਹਤ ਦੀ ਮੰਗ ਕਰਦਾ ਹੈ।
ਦਿੱਲੀ ਦਰਬਾਰ ਨੇ ਪੱਤਰਕਾਰ ਸੁਰਿੰਦਰ ਸਿੰਘ ‘ਟਾਕਿੰਗ ਪੰਜਾਬ’ ਵੱਲੋਂ ਸ਼ੁਰੂ ਕੀਤੇ ਗਏ ਖਬਰ ਅਦਾਰੇ “ਸਤਲੁਜ ਟੀ ਵੀ” ਦੇ ਮੰਚ ਇੰਡੀਆ ਵਿਚ ਰੋਕ ਦਿੱਤੇ ਹਨ।
ਜਲਾਵਤਨੀ ਤੇ ਸਿੱਖ ਫੈਡਰੇਸ਼ਨ ਜਰਮਨ ਦੇ ਆਗੂ ਭਾਈ ਗੁਰਮੀਤ ਸਿੰਘ ਖਨਿਆਣ ਦੇ ਮਾਤਾ ਸਤਵੰਤ ਕੌਰ ਜੀ ਦੀ ਅੰਤਮ ਅਰਦਾਸ ਮੌਕੇ ਵੱਡੀ ਗਿਣਤੀ ’ਚ ਸਿੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਮਾਤਾ ਜੀ ਤੇ ਖਨਿਆਣ ਪਰਿਵਾਰ ਦੀ ਸਿੱਖ ਕੌਮ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ।
ਅਮਰੀਕਾ ਵਿਚ ਕੌਰਨਾਮਾ ਕਿਤਾਬ ਨਿਊਯਾਰਕ ਅਤੇ ਸਿਆਟਲ ਵਿਖੇ, ਕਨੇਡਾ ਦੇ ਸ਼ਹਿਰ ਵਿੰਡਸਰ ਤੇ ਬਰੈਂਪਟਨ ਅਤੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਸਥਿਤ ਗੁਰਦੁਆਰਾ ਸਾਹਿਬਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ੍ਹ ਨਮਿਤ ਹੋਏ ਸ਼ਹੀਦੀ ਸਮਾਗਮਾਂ ਦੌਰਾਨ ਜਾਰੀ ਕੀਤੀ ਗਈ।
ਪੰਜਾਬੀ ਸਾਹਿਤ ਜਗਤ ਦੀ ਨਾਮਵਰ ਹਸਤੀ ਤੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਅੱਜ ਸਵੇਰੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
« Previous Page — Next Page »