ਗੁਰੂਸਰ ਅਤੇ ਮੱਲਕੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵੱਲੋਂ ਭਾਰਤੀ ਸੁਪਰੀਮ ਕੋਰਟ ਵਿੱਚ ਅਰਜੀ ਦਾਖਿਲ ਕਰਕੇ ਇਹ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਖਿਲਾਫ ਚੱਲ ਰਹੇ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤੀ ਜਾਵੇ।
ਸਰਕਾਰ ਬਰਗਾੜੀ ਬੇਅਦਬੀ ਮਾਮਲੇ ਅਤੇ ਸਾਕਾ ਬਹਿਬਲ ਕਲਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਦੇਣ ਵਿੱਚ ਨਾਕਾਮ ਨਾਕਾਮ ਰਹੀ ਹੈ।
ਸ੍ਰੀ ਕਰਤਾਰਪੁਰ ਸਾਹਿਬ (ਲਹਿੰਦਾ ਪੰਜਾਬ) ਦੇ ਦਰਸ਼ਨਾਂ ਵਾਸਤੇ ਜਾਣ ਵਾਲੀਆਂ ਸਿੱਖ ਸੰਗਤਾਂ ਭਲਕੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਨਹੀਂ ਜਾ ਸਕਣਗੀਆਂ ਕਿਉਂਕਿ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਪਰ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।
ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਇਕ ਰਾਜ ਦੇ ਗਵਰਨਰ ਨੇ ਨਾਨਕਸ਼ਾਹੀ ਸੰਮਤ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨਾ ਦੇ ਨਵੇਂ ਸਾਲ ਦੀਆਂ ਮੁਬਾਰਕਾ ਦਿਤੀਆਂ ਹਨ ਸਗੋ "ਮਾਰਚ 14" (1 ਚੇਤ) ਨੂੰ ਸਿੱਖ ਨਵੇਂ ਸਾਲ ਵਜੋਂ ਮਾਨਤਾ ਵੀ ਦਿੱਤੀ ਹੈ।
ਗੁਰਦਾਸਪੁਰ ਦੀ ਇੱਕ ਅਦਾਲਤ ਨੇ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ ਸਾਲ 2013 ਵਿੱਚ ਬਣਾਏ ਗਏ ਇੱਕ ਮਾਮਲੇ ਨੂੰ ਬਰੀ ਕਰ ਦਿੱਤਾ ਹੈ।
ਬਰੈਂਪਟਨ ਪੂਰਬੀ ਤੋਂ ਓਂਟਾਰੀਓ ਸੂਬਾਈ ਪਾਲੀਮੈਂਟ ਦੇ ਮੈਂਬਰ (ਐਮ.ਪੀ.ਪੀ.) ਗੁਰਰਤਨ ਸਿੰਘ ਵਲੋਂ ਓਂਟਾਰੀਓ ਦੀ ਅਸੈਬਲੀ ਵਿੱਚ ‘ਬਿੱਲ 177, ਸਿੱਖ ਨਸਲਕੁਸ਼ੀ ਅਵੇਅਰਨੈਸ ਵੀਕ 2020’ ਜੋ ਕਿ ਇਸੇ ਸਾਲ ਜਨਵਰੀ ਮਹੀਨੇ ਵਿਚ ਵਿਚਾਰ ਲਈ ਪੇਸ਼ ਕੀਤਾ ਗਿਆ ਸੀ, 12 ਮਾਰਚ ਨੂੰ ਦੂਜੇ ਗੇੜ ਵਿਚ ਵੀ ਪ੍ਰਵਾਣ ਕਰ ਲਿਆ ਗਿਆ।
ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਲੰਘੀ 9 ਮਾਰਚ ਨੂੰ ਇੱਕ ਵਿਚਾਰ ਚਰਚਾ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ "ਪੰਜਾਬ ਵਿੱਚ ਸਿਆਸੀ ਤਬਦੀਲੀ ਦਾ ਏਜੰਡਾ" ਸੀ।
ਅੱਜ ਮਿਤੀ 13 ਮਾਰਚ 2020 ਨੂੰ ਬਾਪੂ ਬਲਦੇਵ ਸਿੰਘ ਜੀ ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵਲੋਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਦੀ ਸਕੱਤਰੇਤ ਵਿਖੇ ਮਿਲਕੇ ਸਾਕਾ ਨਕੋਦਰ ਦੇ ਇਨਸਾਫ ਲਈ ਯਾਦ ਪੱਤਰ ਦਿੱਤਾ। ਬਾਪੂ ਬਲਦੇਵ ਸਿੰਘ ਨੇ ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਦਾ ਪਹਿਲਾ ਭਾਗ ਅਤੇ ਮਨੁੱਖੀ ਅਧਿਕਾਰ ਸਭਾ (ਪੰਜਾਬ) ਵੱਲੋਂ ਕੀਤੀ ਜਾਂਚ ਦੀ ਰਿਪੋਰਟ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ।
ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ 9 ਮਾਰਚ 2020 ਨੂੰ ਕਿਸਾਨ ਭਵਨ (ਸੈਕਟਰ 35) ਚੰਡੀਗੜ੍ਹ ਵਿਖੇ 'ਪੰਜਾਬ ਦਾ ਸਿਆਸੀ ਏਜੰਡਾ' ਵਿਖੇ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਇਸ ਮੌਕੇ ਕਈ ਬੁਲਾਰਿਆਂ, ਵਿਚਾਰਕਾਂ ਅਤੇ ਕਾਰਕੁੰਨਾਂ ਵੱਲੌਨ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਵਿਚਾਰ ਮੰਚ ਸੰਵਾਦ ਵੱਲੋਂ ਗੁਰਦੁਆਰਾ ਪ੍ਰਬੰਧ ਵਿੱਚ ਨੁਮਾਇੰਦਿਆਂ ਦੀ ਚੋਣ ਸਿੱਖ ਰਵਾਇਤ ਅਤੇ ਵਰਤਮਾਨ ਸਥਿਤੀ ਵਿਸ਼ੇ ਸਬੰਧੀ ਇੱਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ।
« Previous Page — Next Page »