March 2015 Archive

ਅਮਰੀਕਾਂ ਵਿੱਚ ਸਿੱਖਾਂ ‘ਤੇ ਹੁੰਦੇ ਹਮਲੇ ਨਸਲੀ ਹਨ:ਐੱਫਬੀਆਈ

ਅਮਰੀਕਾ ਵਿੱਚ ਵੱਸਦੇ ਸਿੱਖਾਂ ਦੀ ਸਾਲਾਂਬੱਧੀ ਮਿਹਨਤ ਉਦੋਂ ਰੰਗ ਲਿਆਈ ਜਦ ਅਮਰੀਕਾ ਦੀ ਮੁੱਖ ਜਾਂਚ ਏਜ਼ੰਸੀ ਨੇ ਅਧਿਕਾਰਤ ਤੌਰ 'ਤੇ ਮੰਨਿਆ ਕਿ ਅਮਰੀਕਾਂ ਵਿੱਚ ਸਿੱਖਾਂ 'ਤੇ ਹੁੰਦੇ ਹਮਲੇ ਨਸਲੀ ਹਨ ਅਤੇ ਹੁਣ ਇਨ੍ਹਾਂ ਹਮਲ਼ਿਆਂ ਦੀ ਜਾਂਚ ਐੱਫਬੀਆਈ ਕਰੇਗੀ।

ਵੀਚਾਰ ਚਰਚਾ: ਆਮ ਆਦਮੀ ਪਾਰਟੀ ਦਾ ਅਦਰੂਨੀ ਕਲੇਸ਼, ਪੰਜਾਬ ਇਕਾਈ ‘ਤੇ ਇਸਦਾ ਪ੍ਰਭਾਵ ਅਤੇ ਪੰਜਾਬ ਦੀ ਸਿੱਖ ਰਾਜਨੀਤੀ (ਵੇਖੋ ਵੀਡੀਓੁ)

ਸਿੱਖ ਸਿਆਸਤ ਦੇ ਐਡੀਟਰ ਸ੍ਰ. ਪਰਮਜੀਤ ਸਿੰਘ ਗਾਜ਼ੀ ਵੱਲੋਂ ਸਿੱਖ ਵਿਦਵਾਨ ਸ੍ਰ. ਅਜਮੇਰ ਸਿੰਘ ਨਾਲ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿਚਾਕਰ ਚੱਲ ਰਹੀ ਕਸ਼ਮਕਸ਼ ਅਤੇ ਇਸਦਾ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ 'ਤੇ ਪੈ ਰਿਹਾ ਪ੍ਰਭਾਵ, 2017 ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਆਮ ਪਾਰਟੀ ਦਾ ਨਜ਼ਰੀਆਂ ਅਤੇ ਪੰਜਾਬ ਦੀ ਸਿੱਖ ਰਾਜਨੀਤੀ ਸਬੰਦੀ ਗੱਲਬਾਤ ਕੀਤੀ ਗਈ।ਸਿੱਖ ਸਿਆਸਤ ਦੇ ਪਾਠਕਾਂ/ਦਰਸ਼ਕਾਂ ਦੀ ਸੇਵਾ ਵਿੱਚ ਪੇਸ਼ ਹੈ ਵਿਚਾਰ ਚਰਚਾ ਦੀ ਵੀਡੀਓੁ

ਸੌਦਾ ਸਾਧ ਖਿਲਾਫ ਜਾਂਚ ਵਿੱਚ ਹਰਿਆਣਾ ਸਰਕਾਰ ਸਹਿਯੋਗ ਨਹੀਂ ਦੇ ਰਹੀ: ਸੀਬੀਆਈ

ਹਰਿਆਣਾ ਵਿਧਾਨ ਸਭਾ ਦੀਆਂ ਪਿੱਛਲੀਆਂ ਹੋਈਆਂ ਚੋਣਾਂ ਵਿੱਚ, ਜਿੰਨ੍ਹਾਂ ਰਾਹੀਂ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ,ਵਿੱਚ ਸੌਦਾ ਸਾਧ ਦੀ ਹਮਾਇਤ ਲੈਣ ਕਰਕੇ ਪਹਿਲਾ ਹੀ ਸੌਦਾ ਸਾਧ ਨਾਲ ਨਰਮੀ ਵਰਤਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹਰਿਆਣਾ ਸਰਕਾਰ ਨੂੰ ਅੱਜ ਉਸ ਵੇਲੇ ਹੋਰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੀ. ਬੀ. ਆਈ. ਨੇ ਰਾਜ ਸਰਕਾਰ ਤੋਂ ਲੋੜੀਂਦਾ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ।

ਸੀਬੀਆਈ ਵੱਲੋਂ ਟਾਇਟਲਰ ਕੇਸ ਵਿੱਚ ਕੇਸ ਬੰਦ ਕਰਨ ਦੀ ਰਿਪੋਰਟ ‘ਤੇ ਸੁਣਵਾਈ ਅੱਜ

ਭਾਰਤੀ ਮੁੱਖ ਜਾਂਚ ਏਜ਼ੰਸੀ ਸੀਬੀਆਈ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਲਈ ਅਦਾਲਤ ਵਿੱਚ ਦਿੱਤੀ ਕੇਸ ਬੰਦ ਕਰਨ ਦੀ ਰਿਪੋਰਟ 'ਤੇ ਕੱਲ ਸੁਣਵਾਈ ਹੋਵੇਗੀ।

ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਵਿਰੁੱਧ ਸੀਬੀਆਈ ਦੇ ਦਫਤਰ ਬਾਹਰ ਦਿੱਲੀ ਗੁ. ਕਮੇਟੀ ਵੱਲੋਂ ਮੁਜ਼ਾਹਰਾ

ਦਿੱਲੀ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਾਂਚ ਏਜੰਸੀ ਦੇ ਮੁੱਖ ਦਫ਼ਤਰ ਦੇ ਬਾਹਰ ਪੀੜਤ ਪਰਿਵਾਰਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ।

ਆਰ. ਐੱਸ. ਐੱਸ ਦੀ ਤਿੰਨ ਦਿਨਾਂ ਮੀਟਿੰਗ 3 ਅਪ੍ਰੈਲ ਤੋਂ ਜਲੰਧਰ ਵਿਚ

ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਨਣ ਤੋਂ ਬਾਅਦ ਪੰਜਾਬ ਵਿੱਚ ਆਰ. ਐੱਸ. ਐੱਸ ਨੇ ਆਪਣੀਆਂ ਸਰਗਰਮੀਆਂ ਨੂੰ ਬਹੁਤ ਵਧਾ ਦਿੱਤਾ ਹੈ। ਪਿੱਛਲੇ ਕੁਝ ਸਮੇਂ ਤੋਂ ਆਰ. ਐੱਸ. ਐੱਸ ਦੇ ਸਿਖਰਲੇ ਆਗੂਆਂ ਨੇ ਪੰਜਾਬ ਵਿੱਚ ਲਗਾਤਾਰ ਮੀਟਿੰਗਾ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿੱਚ ਸਥਾਪਿਤ ਕੁਝ ਪ੍ਰਮੁੱਖ ਡੇਰਿਆਂ ਦੇ ਮੁਖੀਆਂ ਨਾਲ ਵੀ ਮੁਲਾਕਾਤਾਂ ਕਰਕੇ ਰਾਬਤਾ ਰੱਖਿਆ ਜਾ ਰਿਹਾ ਹੈ।

ਭਾਰਤ ਚੋਣਾਂ ਰਾਹੀਂ ਸਰਕਾਰ ਚੁਣਨ ਵਾਲਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ, ਪਰ ਇਥੇ ਦੀ ਚੋਣ ਪ੍ਰਕਿਰਿਆ ਵੱਡੇ ਪੱਧਰ ਉੱਤੇ ਧਾਂਦਲੀਆਂ, ਵੇਖ-ਖਰੀਦ, ਨਸ਼ੇ ਦੀ ਸ਼ਿਕਾਰ ਹੁੰਦੀ ਹੈ।

ਧੂਰੀ ਉੱਪ ਚੋਣਾਂ: ਕੁਲ 12 ਉਮੀਦਵਾਰ ਚੋਣ ਮੈਦਾਨ ਵਿੱਚ

11 ਅਪ੍ਰੈਲ ਨੂੰ ਧੂਰੀ ਦੀਆਂ ਜ਼ਿਮਨੀ ਚੋਣ 'ਚ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਸੌਦਾ ਸਾਧ ਖਿਲਾਫ ਸਾਧਵੀ ਬਲਾਤਕਾਰ ਮਾਮਲੇ ਵਿੱਚ ਬਹਿਸ ਆਖਰੀ ਪੜਾਅ ‘ਤੇ

ਡੇਰਾ ਸੌਦਾ ਸਿਰਸਾ ਦੇ ਸੌਦਾ ਸਾਧ ਨੇ ਅੱਜ ਲਗਾਤਾਰ ਤੀਜੇ ਦਿਨ ਸਾਧਵੀ ਜਬਰ ਜਨਾਹ ਕੇਸ ਸਬੰਧੀ ਪੇਸ਼ੀ ਭੁਗਤੀ। ਵੀਡੀਓ ਕਾਨਫਰਸਿੰਗ ਜ਼ਰੀਏ ਸੀ.ਬੀ.ਆਈ. ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿੱਚ ਪੇਸ਼ੀ ਭੁਗਤੀ ਗਈ। ਪੇਸ਼ੀ ਦੌਰਾਨ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਬੰਦੀ ਸਿੰਘਾਂ ਦੀ ਰਿਹਾਈ ਜਾਂ ਮੇਰੇ ਜ਼ਿੰਦਾ ਰਹਿਣ ਤੱਕ ਸੰਘਰਸ਼ ਜ਼ਾਰੀ ਰਹੇਗਾ: ਬਾਪੂ ਸੂਰਤ ਸਿੰਘ ਖਾਲਸਾ

ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੁਰਤ ਸਿੰਘ ਨੇ ਇੱਕ ਲਿਖਤੀ ਬਿਆਨ ਰਾਹੀਂ ਸਪੱਸ਼ਟੀਕਰਨ ਦਿੱਤਾ ਹੈ।

ਆਰਐਸਐਸ ਨੂੰ ਅਤਿਵਾਦੀ ਸੰਗਠਨ’ ਕਰਾਰ ਦੇਣ ਲਈ ਪਟੀਸ਼ਨ ਦਾ ਜਵਾਬ ਦੇਣ ਲਈ ਅਮਰੀਕਾ ਨੇ ਹੋਰ ਮੋਹਲਤ ਮੰਗੀ

ਅਮਰੀਕੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਬਾਰੇ ਇਕ ਸਿੱਖ ਜਥੇਬੰਦੀ ਵੱਲੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਨੂੰ ‘ਵਿਦੇਸ਼ੀ ਅਤਿਵਾਦੀ ਸੰਗਠਨ’ ਕਰਾਰ ਦੇਣ ਲਈ ਪਾਈ ਪਟੀਸ਼ਨ ਦਾ ਜਵਾਬ ਦੇਣ ਲਈ ਹੋਰ ਮੋਹਲਤ ਮੰਗੀ ਹੈ ਅਤੇ ਇਸ ਸਬੰਧੀ ਇਕ ਪ੍ਰਮੁੱਖ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ।

« Previous PageNext Page »