March 2015 Archive

ਬਰਤਾਨੀਆਂ ਦੀ ਸਰਕਾਰੀ ਵੈਬਸਾਈਟ ‘ਤੇ ਲੱਗਿਆ ਖਾਲਸਾਈ ਖੰਡਾ

ਜਦੋਂ ਤੁਸੀ ਬਰਤਾਨੀਆਂ ਦੀ ਸਰਕਾਰੀ ਵੈੱਬਸਾਈਟ ਲੰਡਨ ਡਾਟ ਗੌਵ ਡਾਟ ਯੂ. ਕੇ ਨੂੰ ਖੋਲੋਗੇ ਤਾਂ ਉੱਥੇ ਮੁੱਖ ਪੇਜ਼ 'ਤੇ ਕਾਲਸਾਈ ਖੰਡੇ ਦੀ ਤਸਵੀਰ ਵੇਖ ਕੇ ਹੈਰਾਨ ਨਾ ਹੋਣਾਂ, ਇਹ ਕੇਸਰੀ ਰੰਗੇ ਖੰਡੇ ਦੀ ਤਸਵੀਰ ਸਰਕਾਰ ਵੱਲੋਂ ਸਿੱਖਾਂ ਅਤੇ ਸਿੱਖ ਧਰਮ ਨੂੰ ਸਨਮਾਣ ਦੇਣ ਲਈ ਆਪ ਲਾਈ ਹੈ।

ਸੀਬੀਆਈ ਵੱਲੋਂ ਟਾਇਟਲਰ ਨੂੰ ਦੋਸ਼ ਮੁਕਤ ਕਰਨ ਦਾ ਸਿੱਖ ਜੱਥੇਬੰਦੀਆਂ ਵੱਲੋਂ ਵਿਰੋਧ

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਵਿਚ ਸਿੱਖਾਂ ਦੇ ਵੱਡੀ ਪੱਧਰ 'ਤੇ ਹੋਏ ਕਤਲੇਆਮ ਕਰਵਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਗਦੀਸ਼ ਟਾਈਟਲਰ ਨੂੰ ਸੀ. ਬੀ. ਆਈ. ਵੱਲੋਂ ਤੀਜੀ ਵਾਰ ਕਲੀਨ ਚਿੱਟ ਦਿੱਤੇ ਜਾਣ ਦਾ ਯੂ. ਕੇ. ਦੀਆਂ ਸਿੱਖ ਜਥੇਬੰਦੀਆਂ ਵੱਲੋਂ ਸਖ਼ਤ ਵਿਰੋਧ ਕਰਦਿਆਂ ਇਸ ਸਿੱਖ ਵਿਰੋਧੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।

ਬੂੜੈਲ ਜੇਲ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਫਿਰ ਲਮਕੀ, ਹਾਈਕੋਰਟ ਨੇ ਸੁਣਵਾਈ 14 ਦਸੰਬਰ ‘ਤੇ ਪਾਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਤਲ ਕੇਸ ਵਿੱਚ ਅਦਾਲਤ ਵੱਲੋਂ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਤੋਂ ਵੀ ਵੱਧ ਸਮਾ ਜੇਲ ਵਿੱਚ ਕੱਟ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਕੋਈ ਸੰਭਾਵਨਾ ਨੇੜਲੇ ਸਮੇਂ ਵਿੱਚ ਨਜ਼ਰ ਨਹੀਂ ਆ ਰਹੀ।

ਸ਼੍ਰੀ ਅਕਾਲ ਤਖਤ ਸਾਹਿਬ ਨੇ ਫਿਲਮ “ਨਾਨਕ ਸ਼ਾਹ ਫਕੀਰ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ: ਗਿ. ਗੁਰਬਚਨ ਸਿੰਘ

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਕਿਰਦਾਰ ਨੂੰ ਫਿਲਮਾਉਂਦੀ ਵਿਵਾਦਤ ਫਿਲਮ "ਨਾਨਕ ਸ਼ਾਹ ਫਕੀਰ" ਫਿਲਮ ਦਾ ਸਿੱਖ ਕੌਮ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਫਿਲਮ ਵਿਚ ਗੁਰੂ ਸਾਹਿਬ ਦਾ ਕਿਰਦਾਰ ਇਕ ਵਿਅਕਤੀ ਵਲੋਂ ਕੀਤਾ ਗਿਆ ਹੈ, ਜੋ ਕਿ ਨਾ ਸਹਿਣਯੋਗ ਕਾਰਵਾਈ ਹੈ। ਇਹ ਫਿਲਮ ਅਪਰੈਲ ਮਹੀਨੇ ਵਿਚ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿਚਲੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।

ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕਰਨ ਦੇ ਮਾਮਲੇ ‘ਤੇ ਸੁਣਵਾਈ 22 ਅਪ੍ਰੈਲ ਨੂੰ

ਦਿੱਲੀ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਸਰਕਾਰੀ ਸਰਪ੍ਰਸਤੀ ਹੇਠ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਮਾਮਲੇ 'ਚ ਦਾਇਰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ 'ਤੇ ਸੁਣਵਾਈ ਲਈ 22 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ । ਐਡੀਸ਼ਨਲ ਚੀਫ਼ ਮੈਟਰੋਪਲੀਟਨ ਮੈਜਿਸਟ੍ਰੇਟ (ਏ. ਸੀ. ਐਮ. ਐਮ.) ਸੌਰਭ ਪ੍ਰਤਾਪ ਸਿੰਘ ਲਾਲੇਰ ਅਦਾਲਤ ਵਿਚ ਮੌਜੂਦ ਨਾ ਹੋਣ ਕਾਰਨ ਅੱਜ ਮਾਮਲੇ ਦੀ ਸੁਣਵਾਈ ਨਾ ਹੋ ਸਕੀ ।

ਯੋਗੇਂਦਰ ਯਾਦਵ ਅਤੇ ਭੂਸ਼ਣ ਨੇ ਕੇਜਰੀਵਾਲ ‘ਤੇ ਲਾਏ ਤਾਨਾਸ਼ਾਹ ਹੋਣ ਦੇ ਦੋਸ਼

ਦਿੱਲੀ 'ਚ ਰਿਕਾਰਡ ਵੋਟਾਂ ਨਾਲ ਜਿੱਤ ਦਰਜ ਕਰਵਾਉਣ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਸਿਖਰ 'ਤੇ ਪਹੁੰਚ ਚੁੱਕਾ ਹੈ ਆਮ ਆਦਮੀ ਪਾਰਟੀ ਕੱਲ੍ਹ ਕਈ ਰਾਜਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਕਰੇਗੀ, ਜਿਸ ਵਿਚ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਦੇ ਭਵਿੱਖ ਦਾ ਫ਼ੈਸਲਾ ਹੋਣ ਦੀ ਉਮੀਦ ਹੈ।

ਵਿਸ਼-ਕੰਨਿਆਵਾਂ ਅਤੇ ਜ਼ਹਿਰ ਦੀਆਂ ਗੰਦਲਾਂ

ਰਮਯੁੱਧ ਮੋਰਚਾ ਅਜੇ ਭਖਿਆ ਹੀ ਸੀ ਕਿ ਏਸ ਦੇ ਵਿਰੁੱਧ ਜ਼ਹਿਰੀਲਾ ਪ੍ਰਚਾਰ ਸ਼ੁਰੂ ਹੋ ਗਿਆ। ਮੈਂ ਸੰਤ ਲੌਂਗੋਵਾਲ ਨੂੰ ਬੇਨਤੀ ਕੀਤੀ ਕਿ ਖ਼ਾਸ ਤੌਰ ਉੱਤੇ ਆਨੰਦਪੁਰ ਦੇ ਮਤੇ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਬੇ-ਬੁਨਿਆਦ ਭੰਡੀ-ਪ੍ਰਚਾਰ ਨੂੰ ਠੱਲ੍ਹ ਪਾਉਣ ਲਈ ਅਕਾਲੀ ਦਲ ਇੱਕ ਜਥਾ ਭੇਜੇ। ਇਹ ਹਰ ਸੂਬੇ ਦੀਆਂ ਪ੍ਰਮੁੱਖ ਸਿਆਸੀ ਜਮਾਤਾਂ ਦੇ ਮੁਖੀਆਂ ਆਦਿ ਨੂੰ ਸੱਚ ਦੱਸੇ। ਸੰਤ ਨੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਕਮੇਟੀ ਬਣਾਈ। ਕਮੇਟੀ ਨੇ ਮੁੱਦੇ ਦੀ ਗੰਭੀਰਤਾ ਨੂੰ ਨਾ ਸਮਝਿਆ। ਓਸ ਨੇ ਇੱਕ ਫੇਰੀ ਬੰਗਾਲ ਦੀ ਪਾਈ। ਓਥੇ ਵੀ ਉਹ ਗੁਰਦਵਾਰਾ ਬੜਾ ਸਿੱਖ ਸੰਗਤ ਜਾ ਕੇ ਬੰਗਾਲ ਦੇ ਸਿੰਘਾਂ ਨਾਲ ਵਿਚਾਰ ਕਰ ਕੇ ਸਿਰੋਪੇ ਹਾਸਲ ਕਰ ਕੇ ਵਾਪਸ ਆ ਗਏ।

ਨਵੰਬਰ ’84 ਦਾ ਸਿੱਖ ਕਤਲੇਆਮ-ਭਾਰਤੀ ਪਾਰਲੀਮੈਂਟ ਮੁਆਫ਼ੀ ਕਿਉਂ ਨਾ ਮੰਗੇ ?

ਅੱਜ ਦੀਆਂ ਅਖ਼ਬਾਰਾਂ ਵਿਚ ਦੋ ਖ਼ਬਰਾਂ ਲਗਭਗ ਬਰਾਬਰ ਦੀ ਅਹਿਮੀਅਤ ਨਾਲ ਛਪੀਆਂ ਹਨ। ਇਕ ਪੰਜਾਬ ਵਿਧਾਨ ਸਭਾ ਵਿਚ ਕਾਮਾਗਾਟਾਮਾਰੂ ਦੀ ਘਟਨਾ ਲਈ ਕੈਨੇਡੀਅਨ ਸੰਸਦ ਤੋਂ ਸਰਬਸੰਮਤੀ ਨਾਲ ਮੁਆਫ਼ੀ ਮੰਗੇ ਜਾਣ ਦਾ ਮਤਾ ਪਾਸ ਕੀਤੇ ਜਾਣ ਦੀ ਹੈ ਤੇ ਦੂਸਰੀ ਖ਼ਬਰ ਸੀ.ਬੀ.ਆਈ. ਵੱਲੋਂ ਸ੍ਰੀ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਕੇਸ ਵਿਚੋਂ ਇਕ ਵਾਰ ਫਿਰ ਕਲੀਨ ਚਿੱਟ ਦਿੱਤੇ ਜਾਣ ਦੀ ਹੈ। ਇਨ੍ਹਾਂ ਦੋਵਾਂ ਖ਼ਬਰਾਂ ਦਾ ਭਾਵੇਂ ਆਪਸ ਵਿਚ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਇਨ੍ਹਾਂ ਦਾ ਆਪਸ ਵਿਚ ਏਨਾ ਸਬੰਧ ਜ਼ਰੂਰ ਹੈ ਕਿ ਦੋਵੇਂ ਹੀ ਖ਼ਬਰਾਂ ਮਨੁੱਖਤਾ 'ਤੇ ਹੋਏ ਜ਼ੁਲਮ ਨਾਲ ਸਬੰਧਤ ਹਨ।

ਬੀਬੀ ਸਰਵਿੰਦਰ ਕੌਰ ਤੇ ਸਾਬਕਾ ਆਈਏਐਸ ਗੁਰਤੇਜ ਸਿੰਘ ਨੇ ਬਾਪੂ ਸੂਰਤ ਸਿੰਘ ਦੇ ਸੰਘਰਸ਼ ਦੇ ਨਿਸ਼ਾਨਿਆਂ ਨੂੰ ਕੀਤਾ ਸਪੱਸ਼ਟ

ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ ਚ ਬਾਪੂ ਸੂਰਤ ਸਿੰਘ ਦੀ ਸਪੁੱਤਰੀ ਬੀਬੀ ਸਰਵਿੰਦਰ ਕੌਰ ਤੇ ਸਾਬਕਾ ਆਈਏਐਸ ਗੁਰਤੇਜ ਸਿੰਘ ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੀਆਂ ਵੱਖ ਵੱਖ ਜੇਲਾਂ ‘ਚ ਨਜ਼ਰਬੰਦ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ਦਾ ਭੁੱਖ ਹੜਤਾਲ ਸੰਘਰਸ਼ ਅੱਜ 72ਵੇਂ ਦਿਨ ‘ਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ ਉਨਾਂ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ੁਰੂ ਕੀਤਾ ਗਿਆ ਜਿਨਾਂ ਦੀਆਂ ਸਜ਼ਾਵਾਂ ਕਾਨੂੰਨ ਦੇ ਮੁਤਾਬਕ ਪੂਰੀਆਂ ਹੋ ਗਈਆਂ ਹਨ।

ਸਿੱਖ ਗੁਰੂਆਂ ‘ਤੇ ਬਣ ਰਹੀਆਂ ਫਿਲਮਾਂ –ਨਾਨਕਸ਼ਾਹ ਫਕੀਰ ਅਤੇ ਚਾਰ ਸਾਹਿਬਜ਼ਾਦੇ ਵਿਵਾਦ ( ਡਾ. ਸੇਵਕ ਸਿੰਘ ਨਾਲ ਵਿਚਾਰ ਚਰਚਾ)

ਸਿੱਖ ਗੁਰੂਆਂ ਨੂੰ ਫਿਲਮਾਂ/ ਨਾਟਕਾਂ ਵਿੱਚ ਦਿਖਾਉਣ 'ਤੇ ਬਹਿਸ, ਆ ਰਹੀ ਵਿਵਾਦਤ ਫਿਲਮ "ਨਾਨਕ ਸ਼ਾਹ ਫਕੀਰ" ਨਾਲ ਇੱਕ ਵਾਰ ਫਿਰ ਭੱਖ ਗਈ ਹੈ।ਫਿਲਮ "ਨਾਨਕ ਸ਼ਾਹ ਫਕੀਰ" ਦੇ ਨਿਰਮਾਤਾ ਹਰਿੰਦਰ ਸਿੱਕਾ ਦਾ ਦਾਅਵਾ ਹੈ ਕਿ ਇਹ ਫਿਲਮ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਅਧਾਰਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਫਿਲਮ ਨੂੰ ਸਿੱਖ ਪ੍ਰੰਪਰਾਵਾਂ ਦੀ ਉਲੰਘਣਾ ਕਰਨ ਕਰਕੇ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਿਆ ਹੈ, ਕਿਉਂਕਿ ਸਿੱਖ ਗੁਰੂ ਸਹਿਬਾਨਾਂ ਕਿਸੇ ਫਿਲਮ /ਨਾਟਕ ਦੇ ਪਾਤਰ ਦੇ ਤੌਰ 'ਤੇ ਪੇਸ਼ ਨਹੀਂ ਕੀਤਾ ਜਾ ਸਕਦਾ।

« Previous PageNext Page »