October 2013 Archive

ਸਿੱਖ ਕਤਲੇਆਮ 1984 ਦਾ ਮਾਮਲਾ – ਕਤਲੇਆਮ ਪੀੜਤਾਂ ਨੇ 9 ਗਵਾਹ ਰੱਦ ਕਰਨ ਦੀ ਸੱਜਣ ਕੁਮਾਰ ਦੀ ਦਲੀਲ ਦਾ ਵਿਰੋਧ ਕੀਤਾ

ਨਵੀਂ ਦਿੱਲੀ, ਭਾਰਤ (08 ਅਕਤੂਬਰ, 2013): ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸੰਬੰਧਤ ਇਕ ਮਾਮਲੇ ਵਿਚ ਕਤਲੇਆਮ ਦੇ ਪੀੜਤਾਂ ਨੇ ਦੋਸ਼ੀ ਸੱਜਣ ਕੁਮਾਰ ਅਤੇ ਹੋਰਨਾਂ ਦੀ ਉਸ ਦਲੀਲ ਦਾ ਵਿਰੋਧ ਕੀਤਾ ਹੈ ਜਿਸ ਵਿਚ ਉਸ ਦੇ ਅਦਾਲਤ ਨੂੰ ਇਸ ਮਾਮਲੇ ਦੇ 9 ਗਵਾਹਾਂ ਨੂੰ ਖਾਰਜ਼ ਕਰਨ ਦੀ ਮੰਗ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਤਲੇਆਮ ਦੇ ਪੀੜਤਾਂ ਨੇ ਆਪਣੇ ਵਕੀਲ ਐਡਵੋਕੇਟ ਐਚ. ਐਸ. ਫੂਲਕਾ ਰਾਹੀਂ ਅਦਾਲਤ ਨੂੰ ਬੇਨਤੀ ਕੀਤੀ ਹੈ ਇਨ੍ਹਾਂ 9 ਗਵਾਹਾਂ ਦੀ ਗਵਾਹੀ ਖਾਰਜ਼ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੀਆਂ ਗਵਾਹੀਆਂ ਇਸ ਮੁਕਦਮੇਂ ਲਈ ਬਹੁਤ ਅਹਿਮ ਹਨ ਅਤੇ ਇਹ ਗਵਾਹੀਂ ਨਾ ਕਰਵਾਉਣਾ ਭਾਰੀ ਬੇਇਨਸਾਫੀ ਹੋਵੇਗੀ।

« Previous Page