ਫ਼ਤਹਿਗੜ੍ਹ ਸਾਹਿਬ (20 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ‘ਸਹਿਜਧਾਰੀਆਂ’ ਨੂੰ ਗੁਰਦੁਆਰਾ ਚੋਣਾਂ ਦਾ ਹੱਕ ਦੇਣ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ‘ਸਿੱਖ ਲੀਡਰਸ਼ਿਪ’ ਦੀ ਗੈਰ ਜਿੰਮੇਵਾਰੀ ਅਤੇ ਨਲਾਇਕੀ ਨੂੰ ਜਗ ਜ਼ਾਹਰ ਕਰਦਾ ਹੈ।
ਲੰਦਨ (19 ਦਸੰਬਰ, 2011): ਬੀਤੇ ਦਿਨੀਂ (13 ਦਸੰਬਰ ਨੂੰ) ਸਮੁੱਚੇ ਬਰਤਾਨੀਆ ’ਚੋਂ ਤਕਰੀਬਨ ਡੇਢ ਸੌ ਦੀ ਗਿਣਤੀ ’ਚ ਸਿੱਖ ਨੁਮਾਂਇਦਿਆਂ ਨੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖ ਫੈਡਰੇਸ਼ਨ (ਯੂ. ਕੇ.) ਵੱਲੋਂ ਆਯੋਜਿਤ ਲਾਬੀ ਵਿਚ ਹਿੱਸਾ ਲਿਆ। ਸਿੱਖ ਸਿਆਸਤ ਨੈਟਵਰਕ ਉੱਪਰ ਨਸ਼ਰ ਕੀਤੀ ਗਈ ਜਾਣਕਾਰੀ ਅਨੁਸਾਰ ਦੋ ਘੰਟੇ ਚੱਲਣ ਵਾਲੀ ਇਸ ਲਾਬੀ ’ਚ ਮਨੁੱਖੀ ਹੱਕਾਂ ਨਾਲ ਸਬੰਧਤ ਅਨੇਕਾਂ ਮੁੱਦੇ ਉਠਾਏ ਗਾਏ, ਜਿਨ੍ਹਾਂ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮਾਮਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਤੋਂ ਲੈ ਕੇ ਜਾਰੀ ਨਜ਼ਰਬੰਦੀ ਅਤੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇੰਨਸਾਫ ਨਾ ਮਿਲਣ ਦਾ ਮੁੱਦਾ ਮੁੱਖ ਤੌਰ ’ਤੇ ਸ਼ਾਮਿਲ ਸੀ।
ਹੁਸ਼ਿਆਰਪੁਰ (15 ਦਸੰਬਰ, 2011): ਪੰਜਾਬ ਪੁਲਿਸ ਦੇ ਸਾਬਕਾ ਉਚ ਅਧਿਕਾਰੀਆਂ ਵਲੋਂ ਆਉਦੀਆਂ ਚੋਣਾਂ ਵਿਚ ਕੁੱਦਣ ਦੇ ਫੈਸਲੇ ਉਤੇ ਤਿੱਖੀ ਪ੍ਰਤੀਕਿਰਿਆ ਜਿਤਾਂਉਦਿਆਂ ਦਲ ਖਾਲਸਾ ਨੇ ਕਿਹਾ ਕਿ ਜਿਸ ਅਕਾਲੀ ਦਲ ਲਈ ਸਿੱਖਾਂ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਬਜੁਰਗਾਂ ਨੇ ਕੁਰਬਾਨੀਆਂ ਕੀਤੀਆ ਸਨ ਉਸ ਉਤੇ ਹੁਣ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਅਫਸਰਸ਼ਾਹੀ ਦਾ ਕਬਜ਼ਾ ਹੋਣ ਜਾ ਰਿਹਾ ਹੈ,ਜਿਸ ਕਰਕੇ ਹੁਣ ਅਕਾਲੀ ਜਥੇਦਾਰਾਂ ਨੂੰ ਇਸ ਪਾਰਟੀ ਵਿਚ ਖੂੰਜੇ ਲੱਗਣਾ ਪਵੇਗਾ।
ਫਤਹਿਗੜ੍ਹ ਸਾਹਿਬ (15 ਦਸੰਬਰ, 2011): ਈ.ਜੀ.ਐਸ. ਅਧਿਆਪਕਾ ਨੂੰ ਥੱਪੜ ਮਾਰਨ ਦੀ ਅਕਾਲੀ ਸਰਪੰਚ ਬਲਵਿੰਦਰ ਸਿੰਘ ਤੋਤੀ ਦੀ ਸ਼ਰਮਨਾਕ ਹਰਕਤ ਨੂੰ ਨੰਗਾ ਕਰਦੇ ਇੱਕ ਇਸ਼ਤਿਹਾਰ ਦਾ ਪੀੜਤ ਅਧਿਆਪਕਾ ਵਲੋਂ ਨੋਟਿਸ ਲਏ ਜਾਣ ’ਤੇ ਅਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਹੋਏ ਲੋਕਾਂ ਦੀਆਂ ਅਨੈਤਿਕ ਤੇ ਸ਼ਰਮਨਾਕ ਹਰਕਤਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਰੱਖਣ ਵਿੱਚ ਕੁਝ ਵੀ ਗਲਤ ਨਹੀਂ।
ਫਤਹਿਗੜ੍ਹ ਸਾਹਿਬ, 15 ਦਸੰਬਰ (ਪਰਦੀਪ ਸਿੰਘ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਵਲੋਂ ਵੀਸੀ ਦੇ ਅਹੁਦੇ ਦਾ ਅੱਜ ਚਾਰਜ਼ ਸੰਭਾਲਿਆ ਜਾਣਾ ਸੀ ਤੇ ਇਸ ਸਬੰਧੀ ਯੂਨੀਵਰਸਿਟੀ ਵਲੋਂ ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਕੇ ਭਰਭੂਰ ਤਿਆਰੀਆਂ ਕੀਤੀਆਂ ਗਈਆਂ ਸਨ, ਪਰ ਆਹਲੂਵਾਲੀਆ ਯੂਨੀਵਰਸਿਟੀ ਦੇ ਵੀ.ਸੀ. ਵਜੋਂ ਮੁੜ ਚਾਰਜ਼ ਸੰਭਾਲਣ ਲਈ ਯੂਨੀਵਰਸਿਟੀ ਨਾ ਪੁੱਜੇ। ਇੱਥੇ ਵਰਨਣਯੋਗ ਹੈ ਕਿ ਡਾ ਆਹਲੂਵਾਲੀਆ ਦੇ ਇਸ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਹੋਣ ਦੇ ਪਹਿਲੇ ਦਿਨ ਤੋਂ ਹੀ ਉਹ ਵਿਵਾਦਾਂ ’ਚ ਘਿਰੇ ਆ ਰਹੇ ਹਨ ਤੇ ਪੰਥਕ ਜਥੇਬੰਦੀਆਂ ਉਨ੍ਹਾਂ ਦੀ ਨਿਯੁਕਤੀ ਦਾ ਲਗਾਤਾ
ਨਿਊਯਾਰਕ (14 ਦਸੰਬਰ, 2011): ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 31 ਅਕਤੂਬਰ 1984 ਨੂੰ ਅਮਿਤਾਬ ਬਚਨ ਨੇ ਨਾਅਰੇ ਲਗਾਏ ਸੀ ਕਿ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਅਤੇ ‘ਖੂਨ ਕੇ ਛਿਟੇ ਸਿਖੋਂ ਕੇ ਘਰੋਂ ਤਕ ਪਹੁੰਚਣੇ ਚਾਹੀਏ’।
ਹੁਸ਼ਿਆਰਪੁਰ (13 ਦਸੰਬਰ, 2011): ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਨੇ ਇਨਾਮ ਵਜੋਂ ਪਰਿਵਾਰ, ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ "ਹਾਂਡਾ ਪਲਈਅਰ" ਸਕੂਟਰ ਭੇਟ ਕੀਤਾ।
ਲੰਡਨ (12 ਦਸੰਬਰ, 2011): ਲੰਡਨ ਨੇੜੇ ਸਾਊਥਹਾਲ ਵਿਖੇ ਬੇਘਰੇ ਪੰਜਾਬੀ ਨੌਜਵਾਨਾਂ ਦਾ ਮਸਲਾ ਸਿੱਖ ਚੈਨਲ ਵੱਲੋਂ ਉਭਾਰਿਆ ਗਿਆ ਹੈ। ਇਹ ਨੌਜਵਾਨ ਪੰਜਾਬ ਤੋਂ ਆਪਣੇ ਘਰ ਛੱਡ ਕੇ ਵਿਦਿਆਰਥੀ ਜਾਂ ਹੋਰ ਤਰ੍ਹਾਂ ਦੇ ਵੀਜ਼ੇ ਲੈ ਕੇ ਬਾਹਰ ਪਹੁੰਚੇ ਹਨ ਤੇ ਹੁਣ ਸਾਊਥਹਾਲ ਦੀਆਂ ਸੜ੍ਹਕਾਂ ਉੱਤੇ ਰਾਤਾਂ ਗੁਜ਼ਾਰ ਰਹੇ ਹਨ।
ਜਦੋਂ ਵੀ ਭਾਰਤ ਵਿਚ ਝੂਠੇ ਪੁਲਿਸ ਮੁਕਾਬਲਿਆਂ ਜਾਂ ਹੋਰ ਪੁਲਿਸ ਜ਼ਿਆਦਤੀਆਂ ਦੀ ਗੱਲ ਤੁਰਦੀ ਹੈ ਤਾਂ ਪੰਜਾਬ ਦੀ ਤਵਾਰੀਖ਼ ਦਾ ਉਹ ਦੌਰ ਜ਼ਿਹਨ 'ਚ ਮੂਰਤੀਮਾਨ ਹੋ ਜਾਂਦਾ ਹੈ ਜਦੋਂ ਪੰਜਾਬ ਦਾ ਸੀਨਾ ਇਨ੍ਹਾਂ ਘੋਰ ਜ਼ਿਆਦਤੀਆਂ ਕਾਰਨ ਛਲਣੀ-ਛਲਣੀ ਹੋਇਆ ਸੀ, ਜਿਸ ਦੀ ਪੀੜ ਅੱਜ ਵੀ ਪੰਜਾਬ ਵਾਸੀਆਂ ਨੂੰ ਗਾਹੇ ਬਗਾਹੇ ਸਤਾ ਰਹੀ ਹੈ। ਉਂਝ ਤਾਂ ਸਾਰੇ ਦੇਸ਼ ਵਿਚ ਸੁਰੱਖਿਆ ਦਲਾਂ ਵੱਲੋਂ ਅਜਿਹੇ ਢੰਗ-ਤਰੀਕੇ ਅਪਣਾਉਂਦਿਆਂ ਮਨੁੱਖੀ ਹੱਕਾਂ ਦਾ ਵੱਡਾ ਘਾਣ ਕੀਤਾ ਜਾਂਦਾ ਹੈ ਤੇ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਵਾਸੀ ਇਨ੍ਹਾਂ ਜ਼ਾਲਮਾਨਾ ਅਮਲਾਂ ਦੇ ਬਹੁਤ ਹੀ ਖ਼ਤਰਨਾਕ ਤਰੀਕੇ ਨਾਲ ਸ਼ਿਕਾਰ ਹੋਏ ਹਨ। ਇਸ ਪ੍ਰਸੰਗ ਵਿਚ ਪੰਜਾਬ ਦੇ ਮੌਜੂਦਾ ਇਤਿਹਾਸ ਦੇ 1984 ਤੋਂ 1995 ਤੱਕ ਦੇ ਉਸ ਲਹੂ ਭਿੱਜੇ ਦੌਰ ਨੂੰ ਮੁਖਾਤਿਬ ਹੋਣਾ ਬੇਹੱਦ ਜ਼ਰੂਰੀ ਹੈ ਜਦੋਂ ਕਨੂੰਨ ਨਾਂਅ ਦੀ ਕੋਈ ਸ਼ੈਅ ਨਹੀਂ ਰਹਿ ਗਈ ਸੀ, ਕਿਉਂਕਿ ਅਜੇ ਵੀ ਨਾ ਤਾਂ ਉਸ ਸਮੇਂ ਸਰਕਾਰੀ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਨਸੀਬ ਹੋਇਆ ਹੈ, ਨਾ ਹੀ ਇਨ੍ਹਾਂ ਘੋਰ ਜ਼ਿਆਦਤੀਆਂ ਦਾ ਮਸਲਾ ਉਸ ਪੱਧਰ 'ਤੇ ਉਠਿਆ ਹੈ, ਜਿਸ 'ਤੇ ਉੱਠਣਾ ਚਾਹੀਦਾ ਸੀ। ਨਾ ਹੀ ਪੰਜਾਬ ਸਮੱਸਿਆ ਜਿਸ ਕਾਰਨ ਸਿੱਖਾਂ ਵਿਚ ਇਨੀ ਵੱਡੀ ਬਗਾਵਤ ਉੱਠੀ, ਉਸ ਦਾ ਹੀ ਕੋਈ ਹੱਲ ਕੱਢਿਆ ਗਿਆ ਹੈ।
ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦੇਣ ਵਾਲੇ ਸਰਬਰਾਹ ਅਰੂੜ ਸਿੰਘ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ, ਮੌਜੂਦਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 92 ਸਾਲ ਪੁਰਾਣਾ ‘ਕਿੱਸਾ’ ਮੁੜ ਦੋਹਰਾ ਦਿੱਤਾ ਹੈ।
« Previous Page — Next Page »